ਆਈ ਤਾਜ਼ਾ ਵੱਡੀ ਖਬਰ
ਦੇਸ਼ ਦੁਨੀਆਂ ਵਿੱਚ ਕਰੋਨਾ ਦੇ ਵਧ ਰਹੇ ਮਾਮਲਿਆਂ ਦੇ ਕਾਰਨ ਜਿੱਥੇ ਬਹੁਤ ਸਾਰੀਆਂ ਹਵਾਈ ਉਡਾਨਾਂ ਉਪਰ ਮਾਰਚ 2020 ਵਿੱਚ ਦੇਸ਼ ਅੰਦਰ ਰੋਕ ਲਗਾ ਦਿੱਤੀ ਗਈ ਸੀ। ਉਥੇ ਹੀ ਅੰਤਰਰਾਸ਼ਟਰੀ ਉਡਾਨਾਂ ਨੂੰ ਰੋਕ ਦਿੱਤਾ ਗਿਆ ਸੀ ਅਤੇ ਕੁਝ ਖਾਸ ਸਮਝੌਤੇ ਦੇ ਤਹਿਤ ਹੀ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਜਿੱਥੇ ਯਾਤਰੀਆਂ ਨੂੰ ਭਾਰੀ ਕੀਮਤ ਅਦਾ ਕਰਕੇ ਹਵਾਈ ਸਫ਼ਰ ਤੈਅ ਕਰਨਾ ਪਿਆ ਉਥੇ ਹੀ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਪੇਸ਼ ਆ ਰਹੀਆਂ ਹਨ। ਕਿਉਂਕਿ ਕਰੋਨਾ ਦੇ ਦੌਰ ਵਿੱਚ ਲੋਕਾਂ ਦੇ ਕੰਮ ਕਾਜ ਠੱਪ ਹੋ ਜਾਣ ਕਾਰਨ ਉਨ੍ਹਾਂ ਲਈ ਹਵਾਈ ਸਫਰ ਕਰਨਾ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਹੈ। ਜਿਨ੍ਹਾਂ ਨੇ ਕਦੇ ਵੀ ਹਵਾਈ ਜਹਾਜ ਦਾ ਸਫਰ ਨਹੀਂ ਕੀਤਾ ਉਹਨਾਂ ਲੋਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਏਅਰਕਰਾਫ਼ਟ ਮਿਲਣ ਦੀ ਉਮੀਦ ਨਵੀਂ ਏਅਰਲਾਈਨ ਆਕਾਸ਼ਾ ਨੂੰ 9 ਅਪ੍ਰੈਲ 2022 ਤੱਕ ਹੈ। ਦੱਸਿਆ ਗਿਆ ਹੈ ਕਿ ਮਈ ਜੂਨ ਤੱਕ ਉਡਾਨਾਂ ਦਾ ਸੰਚਾਲਨ ਕੀਤਾ ਜਾ ਸਕਦਾ ਹੈ। ਇਹ ਉਡਾਣ ਉਹਨਾਂ ਲੋਕਾਂ ਲਈ ਉਪਯੋਗੀ ਹੋਵੇਗੀ, ਜਿਨ੍ਹਾਂ ਵੱਲੋਂ ਹਵਾਈ ਸਫ਼ਰ ਮਹਿੰਗਾ ਹੋਣ ਦੇ ਕਾਰਨ ਕਦੀ ਵੀ ਹਵਾਈ ਸਫ਼ਰ ਦਾ ਅਨੰਦ ਨਹੀ ਮਾਣਿਆ ਗਿਆ ਹੋਵੇਗਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਕਾਸਾ ਏਅਰ ਦੇ ਫਾਊਂਡਰ, ਐਮ ਡੀ, ਸੀ ਈ ਓ ਵਿਨੈ ਦੂਬੇ ਵੱਲੋਂ ਦੱਸਿਆ ਗਿਆ ਹੈ ਕਿ ਏਅਰਲਾਈਨ ਵੱਲੋਂ ਉਨ੍ਹਾਂ ਲੋਕਾਂ ਨੂੰ ਸੇਵਾਵਾਂ ਦੇਣ ਦਾ ਸੋਚਿਆ ਗਿਆ ਹੈ ਜਿਨ੍ਹਾਂ ਵੱਲੋਂ ਅੱਜ ਤੱਕ ਹਵਾਈ ਸਫ਼ਰ ਨਹੀਂ ਕੀਤਾ ਗਿਆ ਸੀ। ਜਿਸ ਸਦਕਾ ਉਹਨਾਂ ਲੋਕਾਂ ਲਈ ਇਸ ਸਫ਼ਰ ਨੂੰ ਯਾਦਗਾਰੀ ਬਣਾਇਆ ਜਾਵੇ ਜਿਨ੍ਹਾਂ ਲੋਕਾਂ ਤੋਂ ਇਸ ਏਅਰਲਾਈਨ ਨੂੰ ਪ੍ਰੇਰਨਾ ਮਿਲ ਸਕੇ। ਦੁੱਬੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਇਸ ਸੰਬੰਧ ਵਿੱਚ ਭਾਰਤ ਆਰਥਿਕ ਸਥਿਤੀ ਦੀ ਮਜ਼ਬੂਤੀ ਵੱਲ ਵਧ ਰਿਹਾ ਹੈ ਜਿਸ ਨਾਲ ਦੇਸ਼ ਵਿੱਚ ਸਭ ਤੋ ਚੰਗਾ ਭਵਿੱਖ ਹੋਵੇਗਾ।
ਉਥੇ ਹੀ ਕੰਪਨੀ ਵੱਲੋਂ ਵਧੀਆ ਸੇਵਾਵਾਂ ਆਪਣੇ ਗਾਹਕਾਂ ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਗਿਣਤੀ ਵਧੇਰੇ ਹੋਵੇਗੀ ਜਿਹਨਾਂ ਵੱਲੋਂ ਅੱਜ ਤੱਕ ਕਦੇ ਵੀ ਫਲਾਈਟ ਵਿਚ ਨਹੀਂ ਬੈਠਿਆ ਗਿਆ ਹੈ ਇਸ ਲਈ ਉਨ੍ਹਾਂ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾਣਗੀਆਂ। ਜਿਸ ਦੀ ਕੋਸ਼ਿਸ਼ ਕੰਪਨੀ ਵੱਲੋਂ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …