Breaking News

ਜਿਸ ਮਰੇ ਬੰਦੇ ਦਾ 3 ਮਹੀਨੇ ਪਹਿਲਾਂ ਕੀਤਾ ਸੀ ਸੰਸਕਾਰ ਇਸ ਤਰਾਂ ਆ ਗਿਆ ਵਾਪਿਸ ਘਰੇ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜਨਮ ਤੇ ਮੌਤ ਮਨੁੱਖ ਦੀ ਜ਼ਿੰਦਗੀ ਦੇ ਉਹ ਪੜਾਅ ਹਨ , ਜਿੱਥੇ ਇਕ ਪੜਾਅ ਤੇ ਮਨੁੱਖ ਦੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਦੂਜੇ ਪਾਸੇ ਪੂਰੀ ਜ਼ਿੰਦਗੀ ਜਿਉਣ ਤੋਂ ਬਾਅਦ ਜ਼ਿੰਦਗੀ ਦੇ ਵਿਚ ਕੁਝ ਸਿੱਖਣ ਤੋਂ ਬਾਅਦ , ਕੁਝ ਗਵਾਉਣ ਤੋਂ ਬਾਅਦ ਜਦੋਂ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ ਤਾਂ ਉਸ ਨੂੰ ਮੌਤ ਕਿਹਾ ਜਾਂਦਾ ਹੈ । ਇਹ ਜ਼ਿੰਦਗੀ ਦਾ ਅਸੂਲ ਹੈ ਕਿ ਜੋ ਵਿਅਕਤੀ ਨੇ ਜਨਮ ਲਿਆ ਹੈ ਉਸ ਵਿਅਕਤੀ ਦਾ ਇੱਕ ਨਾ ਇੱਕ ਦਿਨ ਅੰਤ ਤਾਂ ਜ਼ਰੂਰ ਹੋਣਾ ਹੀ ਹੈ । ਸੋਚੋ ਕਿਸੇ ਵਿਅਕਤੀ ਦੀ ਮੌਤ ਹੋ ਜਾਵੇ ਤੇ ਉਸ ਦਾ ਪੂਰਾ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇ ਪਰ ਕੁਝ ਸਮੇਂ ਬਾਅਦ ਉਹ ਵਿਅਕਤੀ ਜ਼ਿੰਦਾ ਸਾਹਮਣੇ ਆ ਜਾਵੇ ਤਾਂ ਕਿੱਦਾਂ ਦਾ ਲੱਗੇਗਾ । ਆਮ ਜਿਹੀ ਗੱਲ ਹੈ ਕਿ ਹਰ ਵਿਅਕਤੀ ਹੈਰਾਨ ਅਤੇ ਪ੍ਰੇਸ਼ਾਨ ਹੋ ਜਾਵੇਗਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ ।

ਪਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਰਨਾਟਕਾ ਤੋਂ । ਜਿੱਥੇ ਇਕ ਵਿਅਕਤੀ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਉਸ ਦਾ ਅੰਤਮ ਸਸਕਾਰ ਪਰਿਵਾਰ ਤੇ ਵੱਲੋਂ ਪੂਰੇ ਰੀਤੀ ਰਿਵਾਜਾਂ ਦੇ ਨਾਲ ਕਰ ਦਿੱਤਾ ਗਿਆ । ਤੇ ਪੂਰੇ ਤਿੰਨ ਮਹੀਨੇ ਬਾਅਦ ਉਹ ਵਿਅਕਤੀ ਵਾਪਸ ਆਪਣੇ ਪਰਿਵਾਰ ਤੇ ਵਿੱਚ ਚਲਾ ਗਿਆ । ਸੁਣ ਕੇ ਹੀ ਹੈਰਾਨੀ ਹੋ ਰਹੀ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਤਾਂ, ਪੂਰਾ ਮਾਮਲਾ ਵਿਸਤਾਰ ਦੇ ਨਾਲ ਦੱਸਦੇ ਹਾਂ । ਦਰਅਸਲ ਨਾਗਰਾ ਜੱਪਾ ਨਾਂ ਦਾ ਵਿਅਕਤੀ ਸ਼ਰਾਬੀ ਸੀ । ਜਿਸ ਕਾਰਨ ਉਸ ਨੂੰ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਇਸੇ ਲਈ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖ਼ਲ ਕਰਵਾਇਆ ।

ਜਿਸ ਤੋਂ ਕੁਝ ਸਮੇਂ ਬਾਅਦ ਉਹ ਉਥੋਂ ਗਾਇਬ ਹੋ ਗਿਆ ਪਰਿਵਾਰ ਦੇ ਵੱਲੋਂ ਕਾਫ਼ੀ ਭਾਲ ਵੀ ਕੀਤੀ ਗਈ ਉਹ ਨਹੀਂ ਮਿਲਿਆ । ਜਿਸ ਤੋਂ ਕੁਝ ਸਮੇਂ ਬਾਅਦ ਪ੍ਰਾਈਵੇਟ ਹਸਪਤਾਲ ਦੇ ਸੁਰੱਖਿਆ ਗਾਰਡ ਨੇ ਉਸ ਵਿਅਕਤੀ ਦੇ ਪਰਿਵਾਰ ਨੂੰ ਫੋਨ ਕੀਤਾ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਦੇ ਸਾਹਮਣੇ ਉਨ੍ਹਾਂ ਦਾ ਲਾਪਤਾ ਹੋਇਆ ਪਿਤਾ ਮ੍ਰਿਤਕ ਹਾਲਤ ਵਿੱਚ ਪਿਆ ਹੈ । ਜਦੋਂ ਪਰਿਵਾਰ ਨੇ ਜਾ ਕੇ ਵੇਖਿਆ ਤਾਂ ਉਸ ਵਿਅਕਤੀ ਦੀ ਸ਼ਕਲ ਨਾਗਰਾ ਜੱਪਾ ਦੇ ਨਾਲ ਮਿਲਦੀ ਸੀ ।

ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਸ ਵਿਅਕਤੀ ਦਾ ਪੋਸਟਮਾਰਟਮ ਕਰਵਾਇਆ ਗਿਆ । ਉਸ ਦਾ ਸਸਕਾਰ ਕਰ ਦਿੱਤਾ ਗਿਆ ਤੇ ਉਸ ਵਿਅਕਤੀ ਦਾ ਸਸਕਾਰ ਕਰਨ ਤੋਂ ਬਾਅਦ ਅਸਲੀ ਨਾਗਰ ਜੱਪਾ ਆਪਣੇ ਘਰੇ ਪਹੁੰਚ ਗਿਆ । ਜਿਸ ਨੂੰ ਵੇਖ ਕੇ ਪੂਰੇ ਦੇ ਪੂਰੇ ਪਰਿਵਾਰ ਦੇ ਹੋਸ਼ ਉੱਡ ਗਏ । ਉੱਥੇ ਹੀ ਜਦੋਂ ਇਸ ਸਬੰਧੀ ਇਸ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੈਂ ਹਸਪਤਾਲ ਦੇ ਵਿੱਚ ਬੋਰ ਹੋ ਗਿਆ ਸੀ । ਇਸ ਕਾਰਨ ਉਥੋਂ ਭੱਜ ਗਿਆ ਤੇ ਹੁਣ ਮੈਂ ਆਪਣੇ ਘਰ ਵਾਪਸ ਪਰਤ ਆਇਆ ਹਾਂ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …