ਆਈ ਤਾਜਾ ਵੱਡੀ ਖਬਰ
ਵਿਸ਼ਵ ਵਿਚ ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਜਿੱਥੇ ਲੋਕਾਂ ਵੱਲੋਂ ਸੁਰੱਖਿਅਤ ਸਫਰ ਮੰਨ ਕੇ ਕਈ ਤਰਾਂ ਦਾ ਸਫਰ ਕੀਤਾ ਜਾਂਦਾ ਹੈ ਜਿਸ ਵਿਚ ਸੜਕੀ, ਸਮੁੰਦਰੀ ਅਤੇ ਹਵਾਈ ਅਤੇ ਰੇਲ ਆਵਾਜਾਈ ਸ਼ਾਮਲ ਹੁੰਦੀ ਹੈ। ਜਿਸ ਜ਼ਰੀਏ ਇਨਸਾਨ ਜਲਦੀ ਆਪਣੀ ਮੰਜਲ ਤੱਕ ਪਹੁੰਚ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਸੂਬਿਆਂ,ਦੇਸ਼ਾਂ ਵੱਲੋਂ ਸਮਾਨ ਦੀ ਢੋਆ-ਢੁਆਈ ਲਈ ਜਿਥੇ ਰੇਲ ,ਹਵਾਈ, ਸੜਕੀ ਮਾਰਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਥੇ ਹੀ ਸਮੁੰਦਰੀ ਜਹਾਜ਼ ਰਾਹੀਂ ਬੰਦਰਗਾਹ ਉਪਰ ਢੋਆ-ਢੁਆਈ ਕੀਤੀ ਜਾਂਦੀ ਹੈ।
ਜਿਸ ਦੇ ਜ਼ਰੀਏ ਆਯਾਤ ਨਿਰਯਾਤ ਦਾ ਕਾਰੋਬਾਰ ਚਲਦਾ ਰਹਿੰਦਾ ਹੈ। ਹੁਣ ਜਹਾਜ਼ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ ਸ਼ਹਿਰ ਦੀਆਂ ਇਮਾਰਤਾਂ ਕੰਬ ਗਈਆਂ ਹਨ ਅਤੇ ਭਾਰੀ ਤ-ਬਾ-ਹੀ ਮਚਾਈ ਹੈ, ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੁਬਈ ਦੀ ਇਕ ਸਭ ਤੋਂ ਵੱਡੀ ਬੰਦਰਗਾਹ ਉੱਪਰ ਵਾਪਰੀ ਹੈ। ਅਮਰੀਕਾ ਦੇ ਬਾਹਰ ਅਮਰੀਕੀ ਜੰਗੀ ਜਹਾਜ਼ਾਂ ਲਈ ਜਿੱਥੇ ਇਹ ਸਭ ਤੋਂ ਵੱਡੀ ਬੰਦਰਗਾਹ ਹੈ। ਉਥੇ ਹੀ ਦੁਬਈ ਦੀ ਇਸ ਜੇਬੇਲ ਅਲੀ ਬੰਦਰਗਾਹ ਉਪਰ ਕਾਰਗੋ ਜ਼ਹਾਜ਼ ਵਿਚ ਭਿਆਨਕ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ।
ਇਸ ਭਿਆਨਕ ਅੱਗ ਨੂੰ ਕਾਬੂ ਹੇਠ ਕਰਨ ਲਈ ਢਾਈ ਘੰਟੇ ਦਾ ਸਮਾਂ ਲੱਗ ਗਿਆ। ਇਸ ਘਟਨਾ ਬਾਰੇ ਦੁਬਈ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਇਕ ਛੋਟਾ ਜਿਹਾ ਜਹਾਜ਼ ਸੀ ਜਿਸ ਵਿੱਚ 130 ਕੰਟੇਨਰ ਆ ਸਕਦੇ ਸਨ। ਅਧਿਕਾਰੀਆਂ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਫੁਟੇਜ ਵਿਚ ਦਮਕਲਆਈ ਕਰਮਚਾਰੀ ਵੱਡੇ ਸ਼ਿਪਿੰਗ ਕੰਟੇਨਰਾਂ ਵਿੱਚ ਅੱਗ ਬੁਝਾਉਂਦੇ ਹੋਏ ਦਿਖਾਈ ਦੇ ਰਹੇ ਹਨ। ਧਮਾਕੇ ਤੋਂ ਬਾਅਦ ਬੰਦਰਗਾਹ ਤੋਂ ਕਰੀਬ 25 ਕਿਲੋਮੀਟਰ ਦੂਰ ਤਕ ਇਮਾਰਤਾਂ ਅਤੇ ਘਰਾਂ ਦੀਆਂ ਕੰਧਾਂ ਵਿੱਚ ਇਸ ਦੀ ਹਲਚਲ ਮਹਿਸੂਸ ਕੀਤੀ ਗਈ।
ਅੱਜ ਤੱਕ ਪ੍ਰਾਪਤ ਹੋਈਆਂ ਖ਼ਬਰਾਂ ਅਨੁਸਾਰ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਸਾਹਮਣੇ ਨਹੀ ਆਈ ਹੈ। ਇਹ ਧਮਾਕਾ ਇੰਨਾ ਜਬਰਦਸਤ ਦੱਸਿਆ ਗਿਆ ਹੈ ਕਿ ਇਸ ਧਮਾਕੇ ਕਾਰਨ ਪਿਸ਼ਾਵਰ ਖੇਤਰ ਦੇ ਆਲ਼ੇ-ਦੁਆਲ਼ੇ ਦੇ ਇਲਾਕੇ ਦੀਆਂ ਇਮਾਰਤਾਂ ਹਿੱਲ ਗਈਆਂ। ਇਹ ਬੰਦਰਗਾਹ ਦੁਨੀਆਂ ਦੀਆਂ ਵੱਡੀਆਂ ਬੰਦਰਗਾਹ ਵਿੱਚੋਂ ਇੱਕ ਮੰਨੀ ਜਾਂਦੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …