ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਵੱਲੋਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਵੱਖ-ਵੱਖ ਵਾਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਵੱਖ ਵੱਖ ਰਸਤੇ ਅਪਣਾਏ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵਿੱਚ ਕੰਮ ਕਰਨ ਵਾਸਤੇ ਜਾਣ ਵਾਲੇ ਯਾਤਰੀਆਂ ਵੱਲੋਂ ਜਿੱਥੇ ਇਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਣ ਲਈ ਸਮੁੰਦਰੀ ਜਹਾਜ਼ ਰੇਲਵੇ ਅਤੇ ਹਵਾਈ ਸਫ਼ਰ ਰਾਹੀਂ ਆਪਣਾ ਸਫਰ ਤੈਅ ਕੀਤਾ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਯਾਤਰੀਆਂ ਵੱਲੋਂ ਹਵਾਈ ਸਫ਼ਰ ਨੂੰ ਪਹਿਲ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੀ ਦੂਰੀ ਤੈਅ ਕਰ ਸਕਣ। ਜਿੱਥੇ ਯਾਤਰੀਆਂ ਵੱਲੋਂ ਹਵਾਈ ਸਫ਼ਰ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਅਤੇ ਆਪਣੀ ਮੰਜ਼ਿਲ ਵੱਲ ਲੋਕ ਅਸਾਨੀ ਨਾਲ ਪਹੁੰਚ ਜਾਂਦੇ ਹਨ ਉਥੇ ਹੀ ਇਸ ਹਵਾਈ ਸਫਰ ਦੇ ਦੌਰਾਨ ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ, ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ।
ਹੁਣ ਇਥੇ ਜਹਾਜ ਵਿੱਚ ਸਮਾਨ ਚੜਾਉਂਦਿਆਂ ਵਰਕਰ ਸੌਂ ਗਿਆ ਫਿਰ ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਜੋ ਹੋਇਆ ਉਹ ਸੁਣ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੁੰਬਈ ਤੋਂ ਆਬੂਧਾਬੀ ਜਾਣ ਵਾਲੀ ਫਲਾਈਟ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਵਰਕਰ ਐਤਵਾਰ ਨੂੰ ਕਾਰਗੋ ਡੱਬੇ ਵਿਚ ਯਾਤਰੀਆਂ ਦਾ ਸਾਮਾਨ ਚੜਾ ਰਿਹਾ ਸੀ। ਕਿਉਂਕਿ ਇੰਡੀਗੋ ਏਅਰਲਾਈਨ ਮੁੰਬਈ ਤੋਂ ਆਬੂਧਾਬੀ ਜਾ ਰਹੀ ਸੀ। ਉਸ ਸਮੇਂ ਹੀ ਇਸ ਵਰਕਰ ਵੱਲੋਂ ਜਦੋਂ ਸਮਾਨ ਚੜ੍ਹਾਇਆ ਗਿਆ ਤਾਂ ਉਸ ਨੂੰ ਉਥੇ ਨੀਂਦ ਆ ਗਈ।
ਜਿਸ ਕਾਰਨ ਉਹ ਜਹਾਜ਼ ਵਿਚ ਬੰਦ ਰਹਿ ਗਿਆ। ਜਹਾਜ ਵੱਲੋਂ ਆਬੂਧਾਬੀ ਵਾਸਤੇ ਉਡਾਣ ਭਰ ਲੈ ਗਈ। ਇਸ ਵਿਅਕਤੀ ਦੇ ਜਹਾਜ਼ ਵਿਚ ਹੋਣ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਆਬੂਧਾਬੀ ਪਹੁੰਚਣ ਤੇ ਇਸ ਵਿਅਕਤੀ ਬਾਰੇ ਜਾਣਕਾਰੀ ਹਾਸਲ ਹੋਈ। ਜਿਸ ਦੀ ਉਥੇ ਮੈਡੀਕਲ ਜਾਂਚ ਕੀਤੀ ਗਈ ਅਤੇ ਉਸ ਦੀ ਹਾਲਤ ਸਥਿਰ ਪਾਈ ਗਈ। ਇਸ ਘਟਨਾ ਨੂੰ ਲੈ ਕੇ ਜਿੱਥੇ ਦੋਸ਼ੀ ਕਰਮਚਾਰੀ ਨੂੰ ਜਾਂਚ ਤੱਕ ਦੇ ਸਮੇਂ ਲਈ ਕੰਮ ਤੋਂ ਹਟਾ ਦਿੱਤਾ ਗਿਆ ਹੈ। ਉਥੇ ਹੀ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਵਿਅਕਤੀ ਦੀ ਹਾਲਤ ਸਥਿਰ ਪਾਏ ਜਾਣ ਤੋਂ ਬਾਅਦ ਆਬੂਧਾਬੀ ਦੇ ਅਧਿਕਾਰੀਆਂ ਵੱਲੋਂ ਇਸ ਨੂੰ ਵਾਪਸ ਭੇਜੇ ਜਾਣ ਦੀ ਇਜਾਜ਼ਤ ਮਿਲਣ ਤੇ ਓਸੇ ਜਹਾਜ ਵਿੱਚ ਫਿਰ ਆਬੂਧਾਬੀ ਤੋਂ ਮੁੰਬਈ ਵਾਪਸ ਭੇਜ ਦਿੱਤਾ ਗਿਆ। ਇਸ ਘਟਨਾ ਦੀ ਸਭ ਪਾਸੇ ਚਰਚਾ ਹੋ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …