ਆਈ ਤਾਜਾ ਵੱਡੀ ਖਬਰ
ਖੁਸ਼ੀਆਂ ਦੇ ਵੇਲੇ ਨੂੰ ਹੋਰ ਦੂਣ ਸਵਾਇਆ ਕਰਨ ਲਈ ਇਨਸਾਨ ਵੱਲੋਂ ਬਹੁਤ ਸਾਰੇ ਯਤਨ ਕੀਤੇ ਜਾਂਦੇ ਹਨ ਤਾਂ ਜੋ ਇਨ੍ਹਾਂ ਖ਼ੂਬਸੂਰਤ ਯਾਦਗਾਰੀ ਪਲਾਂ ਨੂੰ ਹੋਰ ਜ਼ਿਆਦਾ ਖ਼ੂਬਸੂਰਤ ਬਣਾਇਆ ਜਾ ਸਕੇ। ਅਜੋਕੇ ਸਮੇਂ ਵਿੱਚ ਆਧੁਨਿਕ ਗਿਫਟ ਦੇਣ ਦੀ ਰਵਾਇਤ ਚੱਲ ਰਹੀ ਹੈ ਜਿਸ ਦੇ ਚੱਲਦਿਆਂ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਗਿਫਟ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਕਦੀ ਕਦਾਈਂ ਇਹ ਕੋਸ਼ਿਸ਼ ਪੂਰੀ ਤਾਂ ਹੁੰਦੀ ਹੈ ਪਰ ਇਸ ਦੇ ਨਤੀਜੇ ਉਮੀਦਾਂ ‘ਤੇ ਖਰੇ ਨਹੀਂ ਉਤਰਦੇ।
ਬੀਤੇ ਦਿਨੀਂ ਕੁਝ ਹਾਲਾਤ ਫਰੀਦਕੋਟ ਵਿਖੇ ਵੀ ਇਹੋ ਜਿਹੇ ਹੀ ਬਣੇ ਜਿੱਥੇ ਇੱਕ ਪਰਿਵਾਰ ਵੱਲੋਂ ਖੁਸ਼ੀਆਂ ਨੂੰ ਚਾਰ ਚੰਨ ਲਗਾਉਣ ਵਾਸਤੇ ਮੰਗਵਾਇਆ ਗਿਆ ਗਿਫਟ ਧੋਖਾ ਦੇ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਸ਼ਹਿਰ ਦੇ ਅੰਦਰ ਇੱਕ ਪਤੀ ਪਤਨੀ ਵੱਲੋਂ ਆਪਣੇ ਬੱਚੇ ਦਾ ਜਨਮ ਦਿਨ ਬੜੇ ਚਾਅ ਨਾਲ ਮਨਾਇਆ ਜਾ ਰਿਹਾ ਸੀ। ਆਪਣੇ ਬੱਚੇ ਦੀ ਖ਼ੁਸ਼ੀ ਖ਼ਾਤਰ ਉਸ ਨੂੰ ਜਨਮ ਦਿਨ ਉੱਪਰ ਤੋਹਫ਼ਾ ਦੇਣ ਲਈ ਉਸ ਦੇ ਮਾਤਾ-ਪਿਤਾ ਨੇ ਐਪਲ ਵਾਚ ਦੇਣ ਦਾ ਫ਼ੈਸਲਾ ਕੀਤਾ। ਇਸ ਘੜੀ ਨੂੰ ਉਨ੍ਹਾਂ ਨੇ ਆਨਲਾਈਨ ਮਾਧਿਅਮ ਰਾਹੀਂ ਫਲਿਪਕਾਰਟ ਵੈਬਸਾਈਟ ਤੋਂ ਮੰਗਾਇਆ।
ਇਸ ਮਹਿੰਗੀ ਘੜੀ ਨੂੰ 5,000 ਦੀ ਛੋਟ ਰਾਹੀਂ 20 ਹਜ਼ਾਰ ਰੁਪਏ ਵਿੱਚ ਆਨਲਾਈਨ ਪੇਮੈਂਟ ਕਰਕੇ ਮੰਗਵਾਇਆ ਗਿਆ ਸੀ। ਜਿਸ ਦੀ ਡਿਲਿਵਰੀ 3 ਨਵੰਬਰ ਨੂੰ ਹੋ ਗਈ ਸੀ ਪਰ ਬੱਚੇ ਨੂੰ ਸਰਪਰਾਈਜ਼ ਦੇਣ ਲਈ ਇਸ ਨੂੰ ਖੋਲ੍ਹ ਕੇ ਚੈੱਕ ਨਾ ਕਰਨਾ ਸ਼ਾਇਦ ਇਸ ਪਰਿਵਾਰ ਦੀ ਸਭ ਤੋਂ ਵੱਡੀ ਭੁੱਲ ਹੋ ਗਈ। ਜਨਮ ਦਿਨ ਵਾਲੇ ਦਿਨ ਜਦੋਂ ਇਸ ਗਿਫਟ ਨੂੰ ਬੱਚੇ ਵੱਲੋਂ ਖੋਲ੍ਹਿਆ ਗਿਆ ਤਾਂ ਖੁਦ ਬੱਚੇ ਦੇ ਨਾਲ ਪੂਰੇ ਪਰਿਵਾਰ ਦੇ ਹੋਸ਼ ਉੱਡ ਗਏ।
ਦਰਅਸਲ ਉਸ ਘੜੀ ਵਾਲੇ ਡੱਬੇ ਵਿੱਚ ਮਹਿੰਗੀ ਘੜੀ ਦੀ ਥਾਂ ‘ਤੇ ਉਸ ਘੜੀ ਦੇ ਸਿਰਫ ਪਟੇ ਪਏ ਹੋਏ ਸਨ। ਜਿਸ ਨੂੰ ਦੇਖ ਕੇ ਪਰਿਵਾਰ ਵਾਲੇ ਚਿੰ- ਤਾ ਵਿੱਚ ਆ ਗਏ ਅਤੇ ਜਿਸ ਦਾ ਹੱਲ ਕਰਨ ਲਈ ਉਨ੍ਹਾਂ ਨੇ ਫਲਿਪਕਾਰਟ ਦੇ ਟੋਲ ਫਰੀ ਨੰਬਰ ਉਪਰ ਜਦੋਂ ਫੋਨ ਕੀਤਾ ਤਾਂ ਅੱਗੋਂ ਉਹਨਾਂ ਨੂੰ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਹੀਂ ਮਿਲਿਆ। ਬੱਚੇ ਦੇ ਜਨਮ ਦਿਨ ਮੌਕੇ ਹੋਈ ਇਸ ਘਟਨਾ ਕਾਰਨ ਪੂਰੇ ਪਰਿਵਾਰ ਦੇ ਮਨ ਨੂੰ ਬਹੁਤ ਠੇ-ਸ ਪਹੁੰਚੀ ਹੈ। ਆਪਣੇ ਆਪ ਨੂੰ ਠੱ-ਗਿ- ਆ ਹੋਇਆ ਮਹਿਸੂਸ ਕਰਨ ਵਾਲਾ ਇਹ ਪਰਿਵਾਰ ਹੁਣ ਲੋਕਾਂ ਨੂੰ ਆਨਲਾਈਨ ਸ਼ੌਪਿੰਗ ਨਾ ਕਰਨ ਦਾ ਸੁਨੇਹਾ ਦੇ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …