ਆਈ ਤਾਜਾ ਵੱਡੀ ਖਬਰ
ਸੂਬੇ ਅੰਦਰ ਬਿਜਲੀ ਵਿਭਾਗ ਨੂੰ ਲੈ ਕੇ ਕੋਈ ਨਾ ਕੋਈ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ। ਅੱਜ ਜਿੱਥੇ ਇਨਸਾਨ ਨੂੰ ਜ਼ਿੰਦਗੀ ਜਿਉਣ ਲਈ ਰੋਟੀ, ਕੱਪੜੇ ਤੇ ਮਕਾਨ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ ਹੋਰ ਵੀ ਬਹੁਤ ਸਾਰੀਆਂ ਮੁੱਢਲੀਆਂ ਜ਼ਰੂਰਤਾਂ ਅੱਜ ਇਨਸਾਨ ਦੀ ਮਜਬੂਰੀ ਬਣ ਗਈਆਂ ਹਨ ਜਿਨ੍ਹਾਂ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦਾ। ਸਮੇਂ ਦੀ ਤਬਦੀਲੀ ਨਾਲ ਬਹੁਤ ਕੁਝ ਬਦਲ ਚੁੱਕਾ ਹੈ। ਅੱਜ ਹਰ ਇਕ ਇਨਸਾਨ ਦੀ ਜ਼ਿੰਦਗੀ ਵਿੱਚ ਜਿੰਨੀ ਰੋਟੀ ਦੀ ਜ਼ਰੂਰਤ ਹੈ ਉਨੀ ਹੀ ਬਿਜਲੀ ਦੀ। ਕਿਉਂਕਿ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਹੀ ਬਿਜਲੀ ਦੇ ਸਿਰ ਤੇ ਚਲਦਾ ਹੈ।
ਅਗਰ ਬਿਜਲੀ ਠੱਪ ਹੋ ਜਾਵੇ ਤਾਂ ਰੋਜ਼ਗਾਰ ਉੱਪਰ ਬਹੁਤ ਜ਼ਿਆਦਾ ਮਾ-ੜਾ ਅਸਰ ਪੈਂਦਾ ਹੈ। ਉੱਥੇ ਹੀ ਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਕੋਈ ਨਾ ਕੋਈ ਐਲਾਨ ਕੀਤਾ ਜਾਂਦਾ ਹੈ। ਉਥੇ ਹੀ ਕੁਝ ਐਲਾਨ ਖ਼ਪਤਕਾਰਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਕੀਤੇ ਜਾਂਦੇ ਹਨ। ਪੰਜਾਬ ਵਿੱਚ ਬਿਜਲੀ ਵਰਤਣ ਵਾਲਿਆਂ ਲਈ ਆਈ ਇਹ ਵੱਡੀ ਖਬਰ ,ਜਿਸ ਬਾਰੇ ਐਲਾਨ ਹੋਇਆ ਹੈ। ਦੇਸ਼ ਅੰਦਰ ਜਿਥੇ ਵਿੱਤੀ ਮਹੀਨੇ ਦੇ ਆਖਰੀ ਦਿਨ ਬਹੁਤ ਕੁਝ ਲੇਖਾ ਜੋਖਾ ਕਲੀਅਰ ਕੀਤਾ ਜਾਂਦਾ ਹੈ। ਉੱਥੇ ਹੀ ਕਈ ਲੋਕਾਂ ਨੂੰ ਆਰਥਿਕ ਮੰਦੀ ਦੇ ਕਾਰਣ ਬਿਜਲੀ ਬਿਲ ਜਮਾਂ ਕਰਵਾਉਣ ਵਿੱਚ ਮੁਸ਼ਕਿਲ ਆ ਜਾਂਦੀ ਹੈ।
ਹੁਣ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪਾਵਰਕਾਮ ਵੱਲੋਂ ਇਕ ਰਾਹਤ ਦੀ ਖਬਰ ਦਿੱਤੀ ਗਈ ਹੈ। ਜਿੱਥੇ ਪਹਿਲਾਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਨ ਦੀ ਆਖਰੀ ਤਰੀਕ ਬਿਜਲੀ ਵਿਭਾਗ ਵੱਲੋਂ 1 ਅਪ੍ਰੈਲ ਤੈਅ ਕੀਤੀ ਗਈ ਸੀ। ਉਥੇ ਹੀ ਪੰਜਾਬ ਅੰਦਰ ਕੁਝ ਛੁੱਟੀਆਂ ਆਉਣ ਅਤੇ ਲੋਕਾਂ ਦੀ ਆਰਥਿਕ ਮੰਦੀ ਦੇ ਮੱਦੇਨਜ਼ਰ ਸਰਕਾਰ ਵੱਲੋਂ 1 ਅਪਰੈਲ ਬਿਜਲੀ ਬਿੱਲ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਘੋਸ਼ਿਤ ਕੀਤੀ ਗਈ ਸੀ, ਜਿਸਨੂੰ ਹੁਣ ਬਦਲ ਦਿੱਤਾ ਗਿਆ ਹੈ। ਕਿਉਂਕਿ ਛੁੱਟੀਆਂ ਹੋਣ 1ਕਾਰਨ ਅਤੇ ਮਹੀਨੇ ਦੇ ਆਖਰੀ ਦਿਨ ਚੱਲਣ ਕਾਰਨ ਲੋਕਾਂ ਨੂੰ ਬਿਜਲੀ ਦੇ ਬਿੱਲ ਜਮ੍ਹਾਂ ਕਰਵਾਉਣ ਵਿੱਚ ਭਾਰੀ ਮੁਸ਼ਕਲ ਪੇਸ਼ ਆ ਰਹੀ ਸੀ।
ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਸਰਕਾਰ ਵੱਲੋ ਬਿਜਲੀ ਦੇ ਬਿਲ ਜਮਾਂ ਕਰਵਾਉਣ ਲਈ 3 ਅਪ੍ਰੈਲ ਆਖਰੀ ਮਿਤੀ ਐਲਾਨ ਦਿਤੀ ਗਈ ਹੈ। ਇਸ ਲਈ ਹੁਣ ਸੂਬੇ ਦੇ ਲੋਕ 3 ਅਪ੍ਰੈਲ 2021 ਆਖਰੀ ਮਿਤੀ ਤੱਕ ਬਿਜਲੀ ਦੇ ਬਿੱਲ ਜਮ੍ਹਾਂ ਕਰਵਾ ਸਕਦੇ ਹਨ। ਪਾਵਰਕਾਮ ਵੱਲੋਂ ਜਾਰੀ ਸਰਕੂਲਰ ਨੰਬਰ 500 ਮਿਤੀ 31 ਮਾਰਚ ਵਿੱਚ ਕਿਹਾ ਗਿਆ ਹੈ ਕਿ 1 ਅਪ੍ਰੈਲ ਨੂੰ ਬੈਂਕ ਦੀ ਛੁੱਟੀ ਹੋਣ ਦੇ ਕਾਰਨ ਉਦਯੋਗਿਕ ਸੰਗਠਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਬਿੱਲਾਂ ਦੀ ਅਦਾਇਗੀ ਨਹੀਂ ਹੋ ਸਕਦੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …