Breaking News

ਚੋਟੀ ਦੇ ਮਸ਼ਹੂਰ ਬੋਲੀਵੁਡ ਅਦਾਕਾਰ ਅਕਸ਼ੇ ਕੁਮਾਰ ਲਈ ਆਈ ਇਹ ਵੱਡੀ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੀਆਂ ਫਿਲਮੀ ਹਸਤੀਆਂ ਵੱਲੋਂ ਜਿਥੇ ਆਪਣੀ ਮਿਹਨਤ ਦੇ ਸਦਕਾ ਵੱਖਰੀ ਪਹਿਚਾਣ ਬਣਾਈ ਗਈ ਹੈ। ਉੱਥੇ ਹੀ ਹਿੰਦੀ ਫ਼ਿਲਮ ਜਗਤ ਨੂੰ ਵੀ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਦਿੱਤੀਆਂ ਹਨ। ਜਿੱਥੇ ਬਹੁਤ ਸਾਰੇ ਹਿੰਦੀ ਫਿਲਮੀ ਅਦਾਕਾਰਾਂ ਵੱਲੋਂ ਕਈ ਫ਼ਿਲਮਾਂ ਵਿੱਚ ਪੰਜਾਬੀ ਕਿਰਦਾਰ ਨਿਭਾਏ ਗਏ ਹਨ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾਂਦਾ ਰਿਹਾ ਹੈ। ਅਜਿਹੀਆਂ ਫ਼ਿਲਮੀ ਹਸਤੀਆਂ ਵੱਲੋਂ ਜਿੱਥੇ ਕਰੋਨਾ ਦੇ ਦੌਰ ਵਿੱਚ ਪ੍ਰਭਾਵਤ ਹੋਣ ਵਾਲੇ ਲੋਕਾਂ ਦੀ ਮਦਦ ਕੀਤੀ ਗਈ ਹੈ। ਕਿਉਂਕਿ ਉਸ ਸਮੇਂ ਬਹੁਤ ਸਾਰੇ ਲੋਕ ਕੰਮ ਕਾਜ ਠੱਪ ਹੋਣ ਦੇ ਕਾਰਨ ਤਾਲਾਬੰਦੀ ਦੇ ਦੌਰ ਵਿੱਚ ਬੇਰੁਜ਼ਗਾਰ ਹੋ ਚੁੱਕੇ ਸਨ ।

ਜਿਨ੍ਹਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਉਥੇ ਹੀ ਅਜਿਹੀਆਂ ਹਸਤੀਆਂ ਵਿਚ ਪੰਜਾਬੀ ਕਿਰਦਾਰਾਂ ਨੂੰ ਨਿਭਾ ਕੇ ਵਾਹ ਵਾਹ ਖੱਟਣ ਵਾਲੇ ਫ਼ਿਲਮੀ ਅਦਾਕਾਰ ਕਿਸਾਨੀ ਸੰਘਰਸ਼ ਵਿਚ ਕਿਸਾਨਾਂ ਦੇ ਹੱਕ ਵਿਚ ਕੁਝ ਵੀ ਨਾ ਬੋਲਣ ਕਾਰਨ, ਕਿਸਾਨਾਂ ਦੇ ਵਿਰੋਧ ਦਾ ਕਾਰਨ ਬਣੇ ਹਨ। ਜਿਸ ਕਾਰਨ ਅਜਿਹੀਆਂ ਫ਼ਿਲਮੀ ਹਸਤੀਆਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ। ਉਥੇ ਹੀ ਅਜਿਹੀਆਂ ਫ਼ਿਲਮੀ ਹਸਤੀਆਂ ਕਿਸੇ ਨਾ ਕਿਸੇ ਕਾਰਨ ਵਿਵਾਦ ਦੇ ਚਲਦੇ ਹੋਏ ਚਰਚਾ ਵਿੱਚ ਬਣ ਜਾਂਦੀਆਂ ਹਨ।

ਹੁਣ ਚੋਟੀ ਦੇ ਮਸ਼ਹੂਰ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਲਈ ਵੀ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਕੌਮੀ ਮਹਿਲਾ ਕਮਿਸ਼ਨ ਦੇ ਕੋਲ ਅਕਸ਼ੈ ਕੁਮਾਰ ਦੇ ਖਿਲਾਫ ਸ਼ਿਕਾਇਤ ਪਹੁੰਚੀ ਹੈ। ਅਕਸ਼ੈ ਕੁਮਾਰ ਦੇ ਖਿਲਾਫ ਕੀਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਅਕਸ਼ੇ ਕੁਮਾਰ ਵੱਲੋਂ ਇਕ ਬਨੈਣ ਦੇ ਇਸ਼ਤਿਹਾਰ ਵਿਚ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਜਿਸ ਦੇ ਦੋਹਰੇ ਅਰਥ ਨਿਕਲਦੇ ਹਨ। ਉਥੇ ਹੀ ਸ਼ਿਕਾਇਤ ਵਿਚ ਆਖਿਆ ਗਿਆ ਹੈ ਕਿ ਅਜਿਹੀ ਸ਼ਬਦਾਵਲੀ ਦੀ ਵਰਤੋਂ ਇਸ ਇਸ਼ਤਿਹਾਰ ਵਿੱਚ ਕੀਤੀ ਗਈ ਹੈ ਜਿਸ ਨੂੰ ਬਾਪ ਬੇਟੀ ਬੈਠ ਕੇ ਇਕੱਠੇ ਨਾ ਤਾਂ ਵੇਖ ਸਕਦੇ ਹਨ ਅਤੇ ਨਾ ਹੀ ਸੁਣ ਸਕਦੇ ਹਨ।

ਚੰਡੀਗੜ੍ਹ ਤੇ ਆਰਟੀਆਈ ਵਰਕਰ ਅਤੇ ਐਡਵੋਕੇਟ ਐੱਚ ਸੀ ਅਰੋੜਾ ਵੱਲੋਂ ਇਸ਼ਤਿਹਾਰ ਬਨਾਉਣ ਵਾਲੀ ਕੰਪਨੀ ਅਤੇ ਅਦਾਕਾਰ ਅਕਸ਼ੈ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਦੀ ਇੱਕ ਕਾਪੀ ਸ਼ਿਕਾਇਤ ਕਰਤਾ ਨੂੰ ਦੇ ਦਿੱਤੀ ਗਈ ਹੈ ਅਤੇ ਇਕ ਸ਼ਿਕਾਇਤ ਦੀ ਕਾਪੀ ਕੌਮੀ ਮਹਿਲਾ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ। ਜਿੱਥੇ ਮਹਿਲਾ ਕਮਿਸ਼ਨ ਵੱਲੋਂ ਇਸ ਮਾਮਲੇ ਦੀ ਜਲਦੀ ਹੀ ਸੁਣਵਾਈ ਕੀਤੇ ਜਾਣ ਦੀ ਗੱਲ ਆਖੀ ਗਈ ਹੈ। ਉੱਥੇ ਹੀ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਇਸ ਮਾਮਲੇ ਨੂੰ ਕੌਮੀ ਪੱਧਰ ਦਾ ਮਾਮਲਾ ਦੱਸਿਆ ਗਿਆ ਹੈ।

Check Also

ਬੱਚਿਆਂ ਨੂੰ ਚਿਪਸ ਖਵਾਉਣ ਵਾਲੇ ਹੋ ਜਾਵੋ ਸਾਵਧਾਨ , 10 ਵੀਂ ਜਮਾਤ ਦੇ ਬੱਚੇ ਦੀ ਹੋਈ ਮੌਤ ਡਾਕਟਰਾਂ ਨੇ ਦਸਿਆ ਇਹ ਕਾਰਨ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਬਚੇ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਚੀਜ਼ਾਂ ਖਾਂਦੇ …