ਆਈ ਤਾਜ਼ਾ ਵੱਡੀ ਖਬਰ
ਪਿਛਲੇ ਦੋ ਸਾਲਾਂ ਤੋਂ ਸ਼ੁਰੂ ਹੋਈ ਇਸ ਕਰੋਨਾ ਨੇ ਜਿੱਥੇ ਸਭ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਕੋਈ ਵੀ ਦੇਸ਼ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕਿਆ। ਜਿੱਥੇ ਇਸ ਕਰੋਨਾ ਦਾ ਅਸਰ ਹਰ ਇੱਕ ਆਮ ਇਨਸਾਨ ਉਪਰ ਹੋਇਆ ਹੈ ਉੱਥੇ ਹੀ ਖਾਸ ਲੋਕ ਵੀ ਇਸ ਕਰੋਨਾ ਦੇ ਕਾਰਨ ਪ੍ਰਭਾਵਿਤ ਹੋਏ ਹਨ। ਵੱਖ ਵੱਖ ਖੇਤਰਾਂ ਦੇ ਵਿੱਚ ਬਹੁਤ ਸਾਰੀਆਂ ਸਖ਼ਸ਼ੀਅਤਾਂ ਇਸ ਕਰੋਨਾ ਦੀ ਚਪੇਟ ਵਿੱਚ ਆਈਆਂ ਹਨ। ਜਿੱਥੇ ਵੱਖ ਵੱਖ ਖੇਤਰਾਂ ਦੀਆਂ ਇਨ੍ਹਾਂ ਸਖਸ਼ੀਅਤਾਂ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਉੱਥੇ ਹੀ ਬਹੁਤ ਸਾਰੀਆਂ ਹਸਤੀਆਂ ਇਸ ਕਰੋਨਾ ਉਪਰ ਕਾਬੂ ਪਾ ਚੁੱਕੀਆਂ ਹਨ। ਜਿੱਥੇ ਟੀਕਾ ਕਰਨ ਤੋਂ ਬਾਅਦ ਸਭ ਦੇਸ਼ਾਂ ਵੱਲੋਂ ਇਸ ਕਰੋਨਾ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ।
ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਸਭ ਦੇਸ਼ਾਂ ਵੱਲੋਂ ਆਰਥਿਕ ਮੰਦੀ ਤੋਂ ਉਭਰਨ ਲਈ ਮੁੜ ਪੈਰਾਂ-ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਥੇ ਹੀ ਵਿਸ਼ਵ ਸਿਹਤ ਸੰਗਠਨ ਵੱਲੋਂ ਫਿਰ ਤੋਂ ਦੱਖਣੀ ਅਫ਼ਰੀਕਾ ਵਿੱਚ ਪਾਏ ਗਏ ਵੈਰੀਐਂਟ ਬਾਰੇ ਦੱਸਿਆ ਗਿਆ ਜੋ ਵਧੇਰੇ ਤੇਜ਼ੀ ਨਾਲ ਫੈਲਣ ਵਾਲਾ ਖ਼ਤਰਨਾਕ ਵਾਇਰਸ ਹੈ। ਜੋ ਹੁਣ ਤੱਕ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਹੁਣ ਚੋਟੀ ਦੇ ਇਸ ਮਸ਼ਹੂਰ ਕ੍ਰਿਕਟ ਖਿਡਾਰੀ ਗਲੇਨ ਮੈਕਸਵੈਲ ਬਾਰੇ ਵੀ ਮਾੜੀ ਖਬਰ ਸਾਹਮਣੇ ਆਈ ਹੈ ਤੇ ਪ੍ਰਸੰਸਕਾਂ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਆਸਟ੍ਰੇਲੀਆ ਦੇ ਆਲਰਾਊਡਰ ਕ੍ਰਿਕਟ ਖਿਡਾਰੀ ਗਲੇਨ ਮੈਕਸਵੈੱਲ ਕਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਉਨ੍ਹਾਂ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਦੀ ਪੁਸ਼ਟੀ ਉਨ੍ਹਾਂ ਵੱਲੋਂ ਬੁੱਧਵਾਰ ਸਵੇਰੇ ਹੋਏ ਰੈਪਿਡ ਐਂਟੀਜਨ ਟੈਸਟ ਵਿੱਚ ਹੋਈ ਹੈ।। ਜਿੱਥੇ ਉਨ੍ਹਾਂ ਵੱਲੋਂ ਸੋਮਵਾਰ ਨੂੰ ਟੀਮ ਦੇ ਮੈਚ ਦੇ ਬਾਅਦ ਆਪਣੀ ਜਾਂਚ ਕਰਵਾਈ ਗਈ ਸੀ।
ਦੱਸਿਆ ਗਿਆ ਹੈ ਕਿ ਇਸ ਸਮੇਂ ਬਿਗ ਬੈਸ਼ ਲੀਗ ਟੀ-ਟਵੰਟੀ ਟੂਰਨਾਮੈਂਟ ਚੱਲ ਰਹੇ ਹਨ। ਉੱਥੇ ਹੀ ਇਸ ਬਿਗ ਬੈਸ਼ ਟੀ-ਟਵੰਟੀ ਲੀਗ ਟੂਰਨਾਮੈਂਟ ਵਿੱਚ ਆਸਟਰੇਲੀਆਈ ਕ੍ਰਿਕਟ ਖਿਡਾਰੀ ਗਲੇਨ ਮੈਕਸਵੈੱਲ ਮੈਲਬੌਰਨ ਸਟਾਰਸ ਦੇ ਕਪਤਾਨ ਹਨ। ਉਥੇ ਹੀ ਇਸ ਲੀਗ ਮੈਚ ਦੌਰਾਨ ਸ਼ਿਕਾਰ ਹੋਣ ਵਾਲੇ 13 ਵੇਂ ਖਿਡਾਰੀ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …