ਆਈ ਤਾਜਾ ਵੱਡੀ ਖਬਰ
ਭਾਰਤ ਦੇਸ਼ ਦੇ ਅੰਦਰ ਬਹੁਤ ਸਾਰੇ ਖਿਡਾਰੀ ਹਨ ਜਿਨ੍ਹਾਂ ਨੇ ਦੇਸ਼ ਦਾ ਕਈ ਵਾਰ ਸਿਰ ਮਾਣ ਨਾਲ ਉੱਚਾ ਕੀਤਾ ਹੈ। ਵੱਖ-ਵੱਖ ਖੇਡਾਂ ਵਿੱਚੋਂ ਖਿਡਾਰੀ ਮਿਹਨਤ ਦੇ ਨਾਲ ਇਨਾਮ ਹਾਸਲ ਕਰਦੇ ਹੋਏ ਆਪਣੇ ਦੇਸ਼ ਦੀ ਇੱਜ਼ਤ ਵੀ ਵਧਾਉਂਦੇ ਹਨ। ਦੇਸ਼ ਅੰਦਰ ਸਭ ਤੋਂ ਵੱਧ ਲੋਕ ਪ੍ਰਿਯ ਖੇਡ ਕ੍ਰਿਕੇਟ ਹੈ ਜਿਸ ਦੇ ਚਾਹੁਣ ਵਾਲੇ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਇਸ ਖੇਡ ਦੇ ਜ਼ਰੀਏ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਦੇਸ਼ ਨੂੰ ਕਈ ਅਹਿਮ ਮੋੜ ਉੱਤੇ ਜਿੱਤ ਹਾਸਲ ਕਰਵਾਈ ਹੈ। ਯੁਵਰਾਜ ਸਿੰਘ ਨੇ 2019 ਦੇ ਵਿਚ ਕ੍ਰਿਕਟ ਦੇ ਵੱਖ-ਵੱਖ ਭਾਗਾਂ ਤੋਂ ਸੰ-ਨਿ-ਆ-ਸ ਲੈ ਲਿਆ ਸੀ।
ਹੁਣ ਇਹ ਖਬਰ ਆ ਰਹੀ ਹੈ ਕਿ ਉਨ੍ਹਾਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਆਪਣਾ ਸੰ-ਨਿ-ਆ-ਸ ਲੈਣ ਦੀ ਗੁਜ਼ਾਰਿਸ਼ ਕੀਤੀ ਹੈ। ਪਰ ਇਸ ਗੁਜਾਰਿਸ਼ ਨੂੰ ਬੋਰਡ ਵੱਲੋਂ ਠੁਕਰਾ ਦਿੱਤਾ ਗਿਆ ਹੈ। ਅਗਲੇ ਸਾਲ 10 ਜਨਵਰੀ ਤੋਂ ਹੋਣ ਜਾ ਰਹੀ ਸੈਯਦ ਮੁਸ਼ਤਾਕ ਅਲੀ ਟਰਾਫੀ ਦੇ ਲਈ ਯੁਵਰਾਜ ਸਿੰਘ ਦਾ ਨਾਮ ਪੰਜਾਬ ਦੇ ਸੰਭਾਵਿਤ ਖਿਡਾਰੀਆਂ ਵਿੱਚ ਦਰਜ ਸੀ। ਜਿਸਦੇ ਚਲਦੇ ਹੋਏ ਹੀ ਉਨ੍ਹਾਂ ਨੇ ਬੀ ਸੀ ਸੀ ਆਈ ਨੂੰ ਇਹ ਗੁਜ਼ਾਰਿਸ਼ ਕੀਤੀ ਸੀ ਪਰ ਯੁਵਰਾਜ ਨੂੰ ਬੋਰਡ ਵੱਲੋਂ ਹਰੀ ਝੰਡੀ ਨਹੀਂ ਮਿਲ ਸਕੀ।
ਇਹ ਖਬਰ ਇਕ ਅੰਗਰੇਜ਼ੀ ਅਖਬਾਰ ਵਿੱਚ ਛਪੀ ਸੀ ਜਿਸ ਵਿੱਚ ਯੁਵਰਾਜ ਦੀ ਵਾਪਸੀ ਸਬੰਧੀ ਅਰਜ਼ੀ ਨੂੰ ਠੁਕਰਾਉਣ ਦੀ ਗੱਲ ਕੀਤੀ ਗਈ ਹੈ। ਨਿਯਮ ਹੈ ਕਿ ਜੇਕਰ ਕੋਈ ਵੀ ਖਿਡਾਰੀ ਕਿਸੇ ਵਿਦੇਸ਼ੀ ਲੀਗ ਵਿਚ ਹਿੱਸਾ ਲੈਂਦਾ ਹੈ ਤਾਂ ਉਹ ਇੰਡੀਅਨ ਪ੍ਰੀਮੀਅਰ ਲੀਗ ਜਾਂ ਡੋਮੈਸਟਿਕ ਕ੍ਰਿਕਟ ਵਿੱਚ ਵਾਪਸੀ ਨਹੀਂ ਕਰ ਸਕਦਾ। ਜ਼ਿਕਰਯੋਗ ਹੈ ਕਿ ਯੁਵਰਾਜ ਨੇ ਸੰ-ਨਿ-ਆ-ਸ ਤੋਂ ਬਾਅਦ ਗਲੋਬਲ ਟੀ-20 ਕੈਨੇਡਾ ਅਤੇ ਟੀ-10 ਲੀਗ ਵਿੱਚ ਭਾਗ ਲਿਆ ਸੀ। ਸ਼ਾਇਦ ਇਸ
ਕਾਰਨ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਯੁਵਰਾਜ ਸਿੰਘ ਨੂੰ ਸੰਨਿਆਸ ਤੋਂ ਵਾਪਸੀ ਦੀ ਇਜਾਜ਼ਤ ਨਹੀਂ ਦਿੱਤੀ। ਇਸ ਸਮੇਂ ਪੰਜਾਬ ਦੀ ਟੀਮ ਦਾ ਹਿੱਸਾ ਹਨ, ਮਨਦੀਪ ਸਿੰਘ (ਕਪਤਾਨ), ਗੁਰਕੀਰਤ ਮਾਨ (ਉਪ-ਕਪਤਾਨ), ਰੋਹਨ ਮਾਰਵਾਹ, ਅਭਿਨਵ ਸ਼ਰਮਾ, ਪ੍ਰਭਸਿਮਰਨ ਸਿੰਘ, ਅਨਮੋਲਪ੍ਰੀਤ ਸਿੰਘ, ਅਨਮੋਲ ਮਲਹੋਤਰਾ, ਸਨਵੀਰ ਸਿੰਘ, ਸੰਦੀਪ ਸ਼ਰਮਾ, ਕਰਣ ਕਾਲੀਆ, ਮਯੰਕ ਮਾਰਕੰਡੇ, ਅਭਿਸ਼ੇਕ ਸ਼ਰਮਾ, ਰਮਨਦੀਪ ਸਿੰਘ, ਸਿੱਧਾਰਥ ਕੌਲ, ਬਰਿੰਦਰ ਸਰਨ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾਰ, ਬਲਤੇਜ ਧਾਂਡਾ, ਕ੍ਰਿਸ਼ਨ ਅਤੇ ਗੀਤਾਂਸ਼ ਖੇਰਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …