Breaking News

ਚੋਟੀ ਦੇ ਅਮੀਰ ਮੁਕੇਸ਼ ਅੰਬਾਨੀ ਨੇ ਕੀਤਾ ਵੱਡਾ ਐਲਾਨ, 5 G ਸੇਵਾ ਸ਼ੁਰੂ ਕਰਨ ਨੂੰ ਲੈਕੇ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਸਮੇਂ ਵਿੱਚ ਜਿੱਥੇ ਸੋਸ਼ਲ ਮੀਡੀਆ ਹਰ ਇਕ ਇਨਸਾਨ ਦੀ ਜ਼ਰੂਰਤ ਬਣ ਚੁੱਕਾ ਹੈ। ਉੱਥੇ ਹੀ ਇਨ੍ਹਾਂ ਸਾਰੀਆਂ ਸਹੂਲਤਾਂ ਨੂੰ ਜਾਰੀ ਰੱਖਣ ਵਾਸਤੇ ਇਨਸਾਨ ਨੂੰ ਇੰਟਰਨੈਟ ਦੀ ਜਰੂਰਤ ਪੈਂਦੀ ਹੈ। ਜਿਸ ਵਾਸਤੇ ਵੱਖ-ਵੱਖ ਮੋਬਾਈਲ ਕੰਪਨੀਆਂ ਵੱਲੋਂ ਗਾਹਕਾਂ ਦੀ ਜ਼ਰੂਰਤ ਦੇ ਅਨੁਸਾਰ ਉਹਨਾਂ ਨੂੰ ਸਹੂਲਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਜਿਸ ਦਾ ਭਰਪੂਰ ਫਾਇਦਾ ਗਾਹਕਾਂ ਵੱਲੋਂ ਆਪਣੇ ਬਜਟ ਦੇ ਅਨੁਸਾਰ ਉਠਾਇਆ ਜਾ ਸਕੇ। ਸਮੇਂ ਦੇ ਅਨੁਸਾਰ ਬਿਹਤਰੀਨ ਇੰਟਰਨੈੱਟ ਸੇਵਾਵਾਂ ਮੋਬਾਇਲ ਫੋਨ ਕੰਪਨੀ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਹਨ।

ਸਮੇਂ ਸਮੇਂ ਤੇ ਕੀਤੇ ਜਾ ਰਹੇ ਬਦਲਾਅ ਦਾ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਹੈ। ਜਿਸ ਨਾਲ ਬਹੁਤ ਸਾਰੇ ਲੋਕਾਂ ਵੱਲੋਂ ਇੰਟਰਨੈੱਟ ਜ਼ਰੀਏ ਕੀਤੇ ਜਾਣ ਵਾਲੇ ਕੰਮਾਂ ਵਿੱਚ ਵੀ ਤੇਜੀ ਆਈ ਹੈ। ਹੁਣ ਚੋਟੀ ਦੇ ਅਮੀਰ ਮੁਕੇਸ਼ ਅੰਬਾਨੀ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਜਿੱਥੇ 5 ਜੀ ਸੇਵਾ ਸ਼ੁਰੂ ਕੀਤੇ ਜਾਣ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਦੁਨੀਆਂ ਦੇ ਚੋਟੀ ਦੇ ਅਮੀਰਾਂ ਦੀ ਲਿਸਟ ਵਿੱਚ ਸ਼ਾਮਲ ਮੁਕੇਸ਼ ਅੰਬਾਨੀ ਵੱਲੋਂ ਹੁਣ ਦੇਸ਼ ਅੰਦਰ ਜਾਰੀ ਕੀਤੀ ਜਾਣ ਵਾਲੀ 5 ਜੀ ਬ੍ਰਾਡਬੈਂਡ ਸੇਵਾ ਨੂੰ ਲੈ ਕੇ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਜਿੱਥੇ ਅੱਜ ਰਿਲਾਇਸ ਇੰਡਸਟਰੀਜ਼ ਲਿਮਿਟਡ ਵੱਲੋਂ ਕੰਪਨੀ ਦੀ 45 ਵੀ ਸਾਲਾਨਾ ਆਮ ਬੈਠਕ ਦਾ ਆਯੋਜਨ ਕੀਤਾ ਗਿਆ ਸੀ। ਜਿਸ ਨੂੰ ਸੰਬੋਧਨ ਕਰਦੇ ਹੋਏ ਮੁਕੇਸ਼ ਅੰਬਾਨੀ ਵੱਲੋਂ ਆਖਿਆ ਗਿਆ ਹੈ ਕਿ ਜਿਥੇ ਇਸ ਸੇਵਾ ਦੇ ਦੇਸ਼ ਨਾਲ ਜੋੜਿਆ ਜਾਵੇਗਾ। ਉੱਥੇ ਹੀ ਗਾਹਕਾਂ ਨੂੰ ਘੱਟ ਕੀਮਤ ਵਿੱਚ 5 ਜੀ ਸੇਵਾ ਹਾਸਲ ਹੋਵੇਗੀ ਜਿਸ ਦੀ ਸਪੀਡ ਪਹਿਲਾਂ ਵਾਲੀ ਸਪੀਡ ਦੇ ਮੁਕਾਬਲੇ ਵਧੇਰੇ ਤੇਜ਼ ਹੋਵੇਗੀ।

ਕਿਉਂਕਿ ਅੱਜ ਦੇ ਸਮੇਂ ਦੇ ਅਨੁਸਾਰ ਤਕਨੋਲਜੀ ਦੇ ਲਈ ਤੇਜ਼ ਤਕਨੋਲਜੀ ਦਾ ਹੋਣਾ ਜਰੂਰੀ ਹੈ। ਇਸ ਲਈ 5 ਜੀ ਸਰਵਿਸ ਲਿਆ ਕੇ ਕੰਪਨੀ ਵੱਲੋਂ ਗਾਹਕਾਂ ਨੂੰ ਘੱਟ ਕੀਮਤ ਤੇ ਤੇਲ ਇੰਟਰਨੈੱਟ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਕੰਪਨੀ 2 ਲੱਖ ਕਰੋੜ ਰੁਪਏ ਫ਼ਾਈਵ ਸੀ ਨੈਟਵਰਕ ਲਈ ਖਰਚ ਕਰ ਰਹੀ ਹੈ। ਉਥੇ ਹੀ ਕੰਪਨੀ ਵੱਲੋਂ ਪੂਰੇ ਦੇਸ਼ ਵਿਚ 5 ਜੀ ਨੈਟਵਰਕ ਜਾਰੀ ਕੀਤਾ ਜਾਵੇਗਾ। ਇਸ ਨੂੰ ਸਭ ਤੋਂ ਪਹਿਲਾਂ ਦੀਵਾਲੀ ਤੱਕ ਮੈਟਰੋ ਸਿਟੀ ਵਿਚ ਲਾਂਚ ਕਰ ਦਿੱਤਾ ਜਾਵੇਗਾ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …