ਆਈ ਤਾਜਾ ਵੱਡੀ ਖਬਰ
ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਜਿੱਥੇ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਕਰੋਨਾ ਦੇ ਦੌਰ ਵਿਚੋਂ ਗੁਜ਼ਰ ਰਹੇ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਈਆ ਉਥੇ ਹੀ ਕਿਸਾਨਾਂ ਦੇ ਨਾਲ ਵੀ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹਨ। ਜਿਨ੍ਹਾਂ ਵੱਲੋਂ ਹਰ ਪਲ ਕਿਸਾਨਾਂ ਦੇ ਨਾਲ ਹੋਣ ਦਾ ਵਿਸ਼ਵਾਸ ਦੁਆਇਆ ਗਿਆ ਹੈ। ਇਨ੍ਹਾਂ ਸਖਸ਼ੀਅਤਾਂ ਵਿੱਚ ਵੱਖ ਵੱਖ ਖੇਤਰਾਂ ਦੀਆਂ ਅਜਿਹੀਆਂ ਸਖਸੀਅਤਾਂ ਹਨ ਜੋ ਕਿਸੇ ਵੀ ਜਾਣ-ਪਹਿਚਾਣ ਦੀ ਮੁਥਾਜ ਨਹੀ। ਉੱਥੇ ਹੀ ਬਹੁਤ ਸਾਰੀਆਂ ਸਖ਼ਸ਼ੀਅਤਾਂ ਆਏ ਦਿਨ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਹਮੇਸ਼ਾ ਚਰਚਾ ਦੇ ਵਿੱਚ ਬਣੀਆਂ ਰਹਿੰਦੀਆਂ ਹਨ।
ਹੁਣ ਚੋਟੀ ਦੀ ਮਸ਼ਹੂਰ ਅਤੇ ਰਾਸ਼ਟਰੀ ਖਿਡਾਰਨ ਸਾਨੀਆ ਮਿਰਜ਼ਾ ਬਾਰੇ ਵੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਟੈਨਿਸ ਦੀ ਦੁਨੀਆ ਦੀ ਸਟਾਰ ਭਾਰਤ ਦੀ ਸਾਨੀਆ ਮਿਰਜ਼ਾ ਜਿਸ ਨੇ ਆਪਣੇ ਦਮ ਤੇ ਆਪਣਾ ਵੱਖਰਾ ਨਾਮ ਬਣਾਇਆ ਹੈ। ਭਾਰਤ ਦੀ ਇਸ ਮਹਿਲਾ ਟੇਨਿਸ ਖਿਡਾਰੀ ਸਾਨੀਆ ਮਿਰਜ਼ਾ ਨੂੰ ਅਧਿਕਾਰਤ ਤੌਰ ਤੇ ਦੁਬਈ ਦਾ ਗੋਲਡਨ ਵੀਜ਼ਾ ਮਿਲ ਗਿਆ ਹੈ। ਉਸ ਵੱਲੋਂ ਆਪਣੀ ਇਹ ਖੁਸ਼ੀ ਸਾਰੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਗਈ ਹੈ। ਹੁਣ ਟੈਨਿਸ ਖਿਡਾਰੀਨ ਆਪਣੇ ਪਤੀ ਅਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਮਲਿਕ ਦੇ ਨਾਲ ਸੰਯੁਕਤ ਅਰਬ ਅਮੀਰਾਤ ਵਿਚ ਵਿੱਚ 10 ਸਾਲ ਲਈ ਰਹਿ ਸਕਦੀ ਹੈ।
ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਆਖਿਆ ਹੈ ਕਿ ਡੁਬਈ ਮੇਰੇ ਪ੍ਰਵਾਰ ਦੇ ਬਹੁਤ ਨੇੜੇ ਹੈ। ਇਹ ਮੇਰਾ ਦੂਜਾ ਘਰ ਹੈ ਅਤੇ ਅਸੀਂ ਇੱਥੇ ਵਧੇਰਾ ਸਮਾਂ ਬਤੀਤ ਕਰਾਂਗੇ। ਸਾਨੀਆ ਮਿਰਜ਼ਾ ਹੁਣ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਹਿੱਸਾ ਲਵੇਗੀ। ਗੋਲਡਨ ਵੀਜ਼ਾ ਮਿਲਣ ਤੇ ਉਸ ਨੇ ਆਖਿਆ ਹੈ ਕਿ ਮੈਨੂੰ ਭਾਰਤ ਦੇ ਚੁਣੇ ਹੋਏ ਲੋਕਾਂ ਵਿੱਚ ਸ਼ਾਮਲ ਹੋਣ ਤੇ ਬਹੁਤ ਮਾਣ ਹੈ। ਕਿਉਂਕਿ ਸਾਨੀਆ ਮਿਰਜ਼ਾ ਵੀਜ਼ਾ ਪ੍ਰਾਪਤ ਕਰਨ ਵਾਲੀ ਤੀਜੀ ਭਾਰਤੀ ਹੈ। ਇਸ ਤੋਂ ਪਹਿਲਾਂ ਇਹ ਗੋਲਡਨ ਵੀਜ਼ਾ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖ਼ਾਨ ਅਤੇ ਸੰਜੇ ਦੱਤ ਨੂੰ ਮਿਲ ਚੁੱਕਾ ਹੈ ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਨੀਆ ਮਿਰਜ਼ਾ ਨੇ ਆਖਿਆ ਹੈ ਕਿ ਸਭ ਤੋਂ ਪਹਿਲਾਂ ਮੈਂ ਸ਼ੇਖ ਮੁਹੰਮਦ ਬਿਨ ਰਾਸ਼ਿਦ ਫੈਡਰਲ ਅਥਾਰਿਟੀ ਫਾਰ ਆਈਡੈਟਿਟੀ ਐਂਡ ਸਿਟੀਜ਼ਨਸ਼ਿਪ ਆਫ਼ ਸਪੋਰਟਸ ਦਾ ਦੁਬਈ ਦਾ ਗੋਲਡ ਵੀਜ਼ਾ ਪ੍ਰਾਪਤ ਕਰਨ ਲਈ ਮੈਂ ਧੰਨਵਾਦ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਸ ਨੇ ਆਖਿਆ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਆਪਣੀ ਟੈਨਿਸ ਤੇ ਕ੍ਰਿਕਟ ਸਪੋਰਟਸ ਅਕੈਡਮੀ ਤੇ ਵੀ ਕੰਮ ਕਰ ਸਕਦੇ ਹਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …