ਇਸ ਕਾਰਨ ਫ਼ਿਲਮ ਇੰਡਸਟਰੀ ਨੂੰ ਹਮੇਸ਼ਾ ਲਈ ਆਖਿਆ ਅਲਵਿਦਾ
ਭਾਰਤ ਦੇ ਵਿੱਚ ਗੱਲ ਕੀਤੀ ਜਾਵੇ ਫਿਲਮੀ ਜਗਤ ਦੀ ਤਾਂ ਬਹੁਤ ਸਾਰੀਆਂ ਹਸਤੀਆਂ ਕਿਸੇ ਨਾ ਕਿਸੇ ਖਬਰ ਨੂੰ ਲੈ ਕੇ ਚਰਚਾ ਵਿਚ ਰਹਿੰਦੀਆਂ ਹਨ। ਬਹੁਤ ਸਾਰੀਆਂ ਫਿਲਮੀ ਅਦਾਕਾਰਾ ਨੇ ਫ਼ਿਲਮ ਜਗਤ ਦੇ ਵਿੱਚ ਮਿਹਨਤ ਸਦਕਾ ਆਪਣੀ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਜਦੋਂ ਕਦੇ ਇਹੋ ਜਿਹੀਆਂ ਹਸਤੀਆਂ ਦੇ ਬਾਰੇ ਵਿੱਚ ਕਦੇ ਕੋਈ ਏਦਾਂ ਦੀ ਖ਼ਬਰ ਆ ਜਾਂਦੀ ਹੈ। ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਜਾਂਦੇ ਹਨ। ਅਜਿਹੀ ਹੀ ਖਬਰ ਆਈ ਹੈ ਬਾਲੀਵੁੱਡ ਅਦਾਕਾਰ ਸਨਾ ਖਾਨ ਦੇ ਬਾਰੇ ਵਿੱਚ ।
ਬਾਲੀਵੁੱਡ ਅਦਾਕਾਰ ਬਾਲੀਵੁੱਡ ਤੇ”ਬਿੱਗ ਬੌਸ” 6ਦੀ ਮੁਕਾਬਲੇਬਾਜ਼ ਰਹੀ ਸਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਇਹ ਗੱਲ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਫਿਲਮ ਜਗਤ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਸਨਾ ਨੇ ਰੋਮਨ ,ਅੰਗਰੇਜ਼ੀ ,ਅਰਬੀ ਭਾਸ਼ਾ ਚ ਸਾਂਝੀ ਕੀਤੀ ਹੈ।ਉਨ੍ਹਾਂ ਦੱਸਿਆ ਕਿ ਉਹ ਮਾਨਵਤਾ ਦੀ ਸੇਵਾ ਕਰਨਾ ਚਾਹੁੰਦੀ ਹੈ ਅਤੇ ਹੁਣ ਤੋਂ ਅੱਲ੍ਹਾ ਦੇ ਆਦੇਸ਼ਾਂ ਦਾ ਪਾਲਣ ਕਰੇਗੀ। ਆਪਣੀ ਪੋਸਟ ਵਿੱਚ ਸਨਾ ਖਾਨ ਨੇ ਲਿਖਿਆ ਹੈ,’ਭਰਾਵੋ ਤੇ ਭੈਣੋ’ ਅੱਜ ਮੈਂ ਆਪਣੀ ਜ਼ਿੰਦਗੀ ਦੇ ਇਕ ਅਹਿਮ ਮੋੜ ਤੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਮੈਂ ਸਾਲਾਂ ਤੋਂ ਸ਼ੋਅ ਵਿੱਚ ਜ਼ਿੰਦਗੀ ਗੁਜ਼ਾਰ ਰਹੀ ਹਾਂ ,ਅਤੇ ਇਸ ਅਰਸੇ ਵਿਚ ਮੈਨੂੰ ਹਰ ਤਰਾਂ ਦੀ ਸ਼ੋਹਰਤ ਇੱਜ਼ਤ ਅਤੇ ਦੌਲਤ ਆਪਣੇ ਚਾਹੁਣ ਵਾਲਿਆਂ ਵੱਲੋਂ ਨਸੀਬ ਹੋਈ ਹੈ। ਜਿਸ ਲਈ ਮੈਂ ਉਨ੍ਹਾਂ ਸਭ ਦੀ ਤਹਿ-ਦਿਲੋਂ ਧੰਨਵਾਦੀ ਹਾਂ। ਉਨ੍ਹਾਂ ਨੇ ਫਿਲਮ ਜਗਤ ਛੱਡਣ ਦੀ ਵਜਾ ਇਸਲਾਮ ਦੱਸੀ ਹੈ।
ਸਨਾ ਖਾਨ ਨੇ ਦੱਸਿਆ ਕਿ ਹੁਣ ਕੁਝ ਦਿਨ ਤੋਂ ਮੇਰੇ ਤੇ ਇਹ ਅਹਿਸਾਸ ਕਬਜ਼ਾ ਕਰ ਕੇ ਬੈਠਾ ਹੋਇਆ ਹੈ ਕਿ ਇਨਸਾਨ ਦੇ ਦੁਨੀਆਂ ਵਿਚ ਆਉਣ ਦਾ ਉਦੇਸ਼ ਕੀ ਸਿਰਫ ਦੌਲਤ ਤੇ ਸ਼ੋਹਰਤ ਹੈ ?ਉਨ੍ਹਾਂ ਕਿਹਾ ਕਿ ਹੁਣ ਮਾਨਵਤਾ ਦੀ ਸੇਵਾ ਕਰਨੀ ਹੈ । ਉਨ੍ਹਾਂ ਕਿਹਾ ਕੀ ਉਸ ਦਾ ਇਹ ਫਰਜ ਨਹੀ ਹੈ ਕਿ ਉਹ ਆਪਣੀ ਜ਼ਿੰਦਗੀ ਉਹਨਾਂ ਲੋਕਾਂ ਦੀ ਸੇਵਾ ਚ ਗੁਜ਼ਾਰੇ ,ਜੋ ਬੇਸਹਾਰਾ ਨੇ ਤੇ ,ਬਿਨਾ ਘਰ ਤੋ ਰਹਿੰਦੇ ਹਨ ਕਿ ਇਨਸਾਨ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਸ ਦੀ ਮੌਤ ਕਿਸੇ ਵੀ ਸਮੇਂ ਹੋ ਸਕਦੀ ਹੈ ?
ਮਰਨ ਤੋਂ ਬਾਅਦ ਉਸ ਦਾ ਕੀ ਬਣਨੈ ਸਵਾਲਾਂ ਦਾ ਜਵਾਬ ਕਾਫੀ ਸਮੇਂ ਤੋਂ ਭਾਲ਼ ਰਹੀ ਹਾਂ। ਜਦੋਂ ਮੈਨੂੰ ਮੇਰੇ ਧਰਮ ਚੋਂ ਮੇਰੇ ਸਵਾਲਾਂ ਦਾ ਜਵਾਬ ਮਿਲਿਆ ਤਾਂ ਮੈਨੂੰ ਲੱਗਾ ਕਿ ਹੁਣ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ। ਸਾਰਿਆਂ ਨੂੰ ਮੇਰੀ ਅਪੀਲ ਹੈ ਜੇ ਮੈਨੂੰ ਕਿਸੇ ਦਿਖਾਵੈ ਦੇ ਕੰਮ ਲਈ ਦਾਅਵਤ ਨਾ ਦੇਣ। ਸਨਾ ਖਾਨ ਨੇ ਸਾਲ 2005 ਫਿਲਮ “ਯਹੀ ਹੈ ਹਾਈ ਸੁਸਾਇਟੀ” ਨਾਲ ਬਾਲੀਵੁੱਡ ਡੈਬਿਊ ਕੀਤਾ ਸੀ।
ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਬੰਬੇ ਟੂ ਗੋਆ, ਜੈ ਹੋ, ਹੱਲਾ ਬੋਲ, ਧਨ ਧਨਾ ਧਨ ਗੋਲ, ਵਜ੍ਹਾ ਤੁਮ ਹੋ ,ਵਰਗੀਆਂ ਫ਼ਿਲਮਾਂ ਵਿਚ ਕੰਮ ਕੀਤਾ । ਇਸ ਤੋਂ ਬਿਨਾਂ ਤੇਲਗੂ ,ਤਾਮਿਲ ਫ਼ਿਲਮਾਂ ਵਿੱਚ ਵੀ ਕੰਮ ਕੀਤਾ । ਕੁਝ ਦਿਨ ਪਹਿਲਾ ਉਹ ਵੈੱਬ ਸੀਰੀਜ਼ “ਸਪੈਸ਼ਲ ਆਪਸ” ਚ ਨਜ਼ਰ ਆਈ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …