Breaking News

ਚਾਵਾਂ ਨਾਲ ਕਰਿਆ ਸੀ ਮਾਪਿਆਂ ਨੇ ਕੁੜੀ ਦਾ ਵਿਆਹ , ਪਰ ਮੁੰਡੇ ਬਾਰੇ ਜੋ ਸੱਚ ਆਇਆ ਸਾਹਮਣੇ ਖੇਰੂੰ ਖੇਰੂੰ ਹੋਏ ਸੁਪਨੇ

ਆਈ ਤਾਜਾ ਵੱਡੀ ਖਬਰ 

ਮਾਪੇ ਆਪਣੀਆਂ ਧੀਆਂ ਦਾ ਵਿਆਹ ਕਰਨ ਲਈ ਆਪਣੀ ਜਿੰਦਗੀ ਦੀ ਸਾਰੀ ਕੁੰਝੀ ਵਿਆਹ ਤੇ ਲਗਾ ਦਿੰਦੇ ਹਨ। ਪਰ ਜਦੋਂ ਧੀਆਂ ਖੁਸ਼ ਨਹੀਂ ਰਹਿੰਦੀਆਂ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਤਾਂ, ਮਾਪਿਆਂ ਦੇ ਚਾਅ ਤੇ ਸੁਪਨੇ ਵੀ ਖੇਰੂ-ਖੇਰੂ ਹੋ ਜਾਂਦੇ ਹਨ। ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਧੀ ਦਾ ਮਾਪਿਆਂ ਦੇ ਵੱਲੋਂ ਚਾਵਾਂ ਨਾਲ ਵਿਆਹ ਕੀਤਾ ਗਿਆ ਸੀ, ਪਰ ਜਦੋਂ ਮੁੰਡੇ ਸਾਹਮਣੇ ਕੁੜੀ ਦੀ ਅਸਲ ਸੱਚਾਈ ਆਈ ਤਾਂ ਮੁੰਡੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਸ ਵੱਲੋਂ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਮਾਮਲਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਇੱਕ ਔਰਤ ਨਾਲ ਸੰਬੰਧਿਤ ਐ ਜਿੱਥੇ ਉਸ ਵੱਲੋਂ ਪਹਿਲਾਂ ਆਪਣੇ ਪਤੀ ਨੂੰ ਤਲਾਕ ਦਿੱਤਾ ਜਾਂਦਾ ਹੈ ਤੇ ਫਿਰ ਉਸ ਵੱਲੋਂ ਦੂਜਾ ਵਿਆਹ ਕਰਵਾ ਲਿਆ ਜਾਂਦਾ l

ਪਰ ਇਸ ਔਰਤ ਵੱਲੋਂ ਆਪਣੇ ਦੂਜੇ ਪਤੀ ਨੂੰ ਤਲਾਕ ਦਿੱਤੇ ਬਗੈਰ ਤੀਜਾ ਵਿਆਹ ਰਚਾ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਜਦੋਂ ਇਸ ਗੱਲ ਦਾ ਪਤਾ ਇਸ ਔਰਤ ਦੇ ਤੀਜੇ ਪਤੀ ਨੂੰ ਲੱਗਾ ਤਾਂ ਉਸਦੇ ਪੈਰੋਂ ਹੇਠਾਂ ਜਮੀਨ ਖਿਸਕ ਗਈ ਤੇ ਉਸ ਵਲੋਂ ਇਸ ਦੀ ਸ਼ਿਕਾਇਤ ਪੁਲੀਸ ਨੂੰ ਵੀ ਕੀਤੀ ਗਈ l ਸ਼ਿਕਾਇਤ ਮਿਲਦੇ ਸਾਰ ਹੀ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਜਾਂਚ ਕੀਤੀ ਤੇ ਜਾਂਚ ਪਿੱਛੋਂ ਪੀੜਤ ਅਮਨਦੀਪ ਸਿੰਘ ਦੇ ਬਿਆਨ ’ਤੇ ਸਿਮਰਨਜੀਤ ਕੌਰ ਖ਼ਿਲਾਫ ਧਾਰਾ 420 ਅਤੇ 494 ਦੇ ਤਹਿਤ ਕੇਸ ਦਰਜ ਕਰ ਲਿਆ। ਇਸ ਘਟਨਾ ਤੋਂ ਬਾਅਦ ਪੀੜਤ ਅਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਦਸੰਬਰ 2020 ’ਚ ਉਸ ਦਾ ਵਿਆਹ ਸਿਮਰਨਜੀਤ ਕੌਰ ਨਾਲ ਹੋਇਆ, ਜਿਸ ਤੋਂ ਉਸ ਦੇ ਇਕ ਬੇਟੀ ਪੈਦਾ ਹੋਈ।

ਇਸ ਦੌਰਾਨ ਸਿਮਰਨਜੀਤ ਕੌਰ ਆਮ ਕਰਕੇ ਉਸ ਨਾਲ ਝਗੜਾ ਕਰਨ ਲੱਗੀ। ਉਸ ਨੂੰ ਸਮਝ ਹੀ ਨਹੀਂ ਆਇਆ ਕਿ ਆਖਿਰ ਹੋ ਕੀ ਰਿਹਾ ਹੈ, ਜਦੋਂ ਉਸ ਨੇ ਡੂੰਘਾਈ ਨਾਲ ਪਤਨੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਿਮਰਨਜੀਤ ਕੌਰ ਦਾ ਉਸ ਨਾਲ ਤੀਜਾ ਵਿਆਹ ਹੈ। ਉਸਨੇ ਦੱਸਿਆ ਕਿ ਉਸ ਦੀ ਪਤਨੀ ਬਹੁਤ ਸ਼ਾਤਰ ਹੈ। ਸਾਲ 2013 ’ਚ ਸਿਮਰਨਜੀਤ ਕੌਰ ਦਾ ਪਹਿਲਾ ਵਿਆਹ ਜਲੰਧਰ ਦੇ ਰਹਿਣ ਵਾਲੇ ਗੁਰਮੀਤ ਸਿੰਘ ਨਾਲ ਹੋਇਆ। 2016 ’ਚ ਦੋਵਾਂ ਦੇ ਇਕ ਬੇਟਾ ਹੋਇਆ। ਸਿਮਰਨਜੀਤ ਕੌਰ ਨੇ ਜਨਵਰੀ 2019 ’ਚ ਲੱਖਾਂ ਦੀ ਨਕਦੀ ਲੈ ਕੇ ਪਹਿਲੇ ਪਤੀ ਤੋਂ ਤਲਾਕ ਲੈ ਲਿਆ।

ਜਿਸ ਤੋਂ ਕੁਝ ਦਿਨ ਬਾਅਦ ਹੀ ਬਿਨਾਂ ਤਲਾਕ ਲਏ ਦੂਜੇ ਪਤੀ ਨੂੰ ਛੱਡ ਦਿੱਤਾ ਤੇ ਧੋਖੇ ਨਾਲ 2020 ’ਚ ਉਸ ਨਾਲ ਵਿਆਹ ਰਚਾ ਲਿਆ। ਏਸ ਗੱਲ ਦਾ ਪਤਾ ਜਦੋਂ ਪੀੜਤ ਅਮਨਦੀਪ ਸਿੰਘ ਨੂੰ ਲੱਗਿਆ ਤਾਂ ਉਸ ਵੱਲੋਂ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …