ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੀ ਦਸਤਕ ਤੋਂ ਬਾਅਦ ਪੂਰੇ ਵਿਸ਼ਵ ਭਰ ਦੇ ਵਿਚ ਇਸ ਦੇ ਪ੍ਰਤੀ ਕੋਈ ਜਾਣਕਾਰੀ ਨਹੀਂ ਸੀ। ਲਗ ਭਗ ਰੋਜ਼ਾਨਾ ਹੀ ਇਸ ਵਾਇਰਸ ਦੇ ਸਬੰਧ ਵਿੱਚ ਕਈ ਤਰ੍ਹਾਂ ਦੀਆਂ ਖ਼ਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਸਨ। ਜਿਨ੍ਹਾਂ ਉੱਪਰ ਤਕਰੀਬਨ ਸਾਰੇ ਲੋਕ ਅੱਖਾਂ ਬੰਦ ਕਰਕੇ ਯਕੀਨ ਕਰ ਲੈਂਦੇ ਸਨ। ਕਿਉਂਕਿ ਇਸ ਦੌਰਾਨ ਇਹ ਗੱਲ ਦਾ ਪਤਾ ਨਹੀਂ ਸੀ ਕਿ ਇਹ ਵਾਇਰਸ ਹੈ ਕੀ, ਇਹ ਕਿਸ ਤਰੀਕੇ ਨਾਲ ਫੈਲਦਾ ਹੈ ਅਤੇ ਇਸ ਦੇ ਕੀ ਲੱਛਣ ਹੁੰਦੇ ਹਨ? ਪਰ ਕੁਝ ਸਮਾਂ ਪਾ ਕੇ ਇਸ ਵਾਇਰਸ ਦੀ ਪਹਿਚਾਣ ਹੋਈ ਅਤੇ ਇਸ ਦੇ ਬਾਰੇ ਵਿਚ ਜਾਣਕਾਰੀ ਵੀ ਲੋਕਾਂ ਨੂੰ ਪ੍ਰਾਪਤ ਹੋਈ।
ਹੁਣ ਇਸ ਵਾਇਰਸ ਦੀ ਕਾਟ ਕਰਨ ਵਾਸਤੇ ਵਿਦੇਸ਼ ਤੋਂ ਲੈ ਕੇ ਭਾਰਤ ਦੇਸ਼ ਨੇ ਵੀ ਅਹਿਮ ਕਦਮ ਉਠਾਉਂਦਿਆਂ ਹੋਏ ਇਸ ਦੀ ਦਵਾਈ ਤਿਆਰ ਕਰ ਲਈ ਹੈ। ਮੌਜੂਦਾ ਸਮੇਂ ਵਿੱਚ ਭਾਰਤ ਅੰਦਰ ਇਸ ਵਾਇਰਸ ਤੋਂ ਬਚਾਅ ਲਈ ਦੋ ਵੈਕਸੀਨ ਤਿਆਰ ਹਨ ਅਤੇ ਜਿਨ੍ਹਾਂ ਉੱਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੋਮਵਾਰ ਨੂੰ ਸ਼ਾਮ 4 ਵਜੇ ਦੇਸ਼ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਪਰ ਇਸ ਹੋਣ ਜਾ ਰਹੀ ਮੀਟਿੰਗ ਤੋਂ ਪਹਿਲਾਂ ਹੀ ਕਈ ਸੂਬਿਆਂ ਨੇ ਕੋਰੋਨਾ ਵਾਇਰਸ ਤੋਂ ਬਚਾਅ ਦੇ ਟੀਕੇ ਨੂੰ ਮੁਫਤ ਦੇਣ ਦੀ ਮੰਗ ਚੁੱਕੀ ਹੈ।
ਇਹ ਮੰਗ ਕਰਨ ਵਾਲੇ ਰਾਜਸਥਾਨ, ਦਿੱਲੀ ਅਤੇ ਛੱਤੀਸਗੜ੍ਹ ਸੂਬੇ ਹਨ ਅਤੇ ਇਨ੍ਹਾਂ ਤੋਂ ਇਲਾਵਾ ਪੱਛਮੀ ਬੰਗਾਲ, ਦਿੱਲੀ, ਮੱਧ ਪ੍ਰਦੇਸ਼, ਕੇਰਲ, ਉੜੀਸਾ, ਅਸਾਮ, ਤੇਲੰਗਾਨਾ ਅਤੇ ਕਰਨਾਟਕ ਸੂਬਿਆਂ ਦੀ ਸਰਕਾਰ ਨੇ ਖੁਦ ਆਪਣੇ ਸੂਬਾ ਵਾਸੀਆਂ ਨੂੰ ਮੁਫ਼ਤ ਵੈਕਸੀਨ ਦੇਣ ਦੀ ਗੱਲ ਆਖੀ ਹੈ। ਇਸ ਟੀਕਾਕਰਨ ਦੇ ਸਬੰਧ ਵਿਚ ਵੱਖ ਵੱਖ ਮੰਤਰੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਖਿਆ ਕਿ ਜੇਕਰ ਲੋਕ ਇਸ ਟੀਕੇ ਵਾਸਤੇ ਪੈਸੇ ਦਿੰਦੇ ਹਨ ਤਾਂ ਕੁਝ ਗਲਤ ਨਹੀਂ।
ਉਧਰ ਦੂਜੇ ਪਾਸੇ ਪੱਛਮ ਬੰਗਾਲ ਦੀ ਮਮਤਾ ਸਰਕਾਰ ਨੇ ਸੂਬਾ ਵਾਸੀਆਂ ਨੂੰ ਮੁਫ਼ਤ ਟੀਕੇ ਦੇਣ ਦੀ ਗੱਲ ਆਖੀ ਹੈ। ਬਿਹਾਰ ਦੀਆਂ ਚੋਣਾਂ ਤੋਂ ਪਹਿਲਾਂ ਐਨਡੀਏ ਨੇ ਮੁਫ਼ਤ ਟੀਕੇ ਦੀ ਗੱਲ ਆਖੀ ਸੀ ਅਤੇ ਹੁਣ ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਨੇ ਕਹਿਣਾ ਹੈ ਕਿ ਉਹ ਇਹ ਵਾਅਦਾ ਨਿਭਾਉਣ ਨੂੰ ਤਿਆਰ ਹਨ। ਜੇਕਰ ਸਿਹਤ ਬਜਟ ਨੂੰ ਦੇਖਦੇ ਹੋਏ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ 1.84 ਕਰੋੜ ਲੋਕਾਂ ਦੇ ਲਈ ਮੁਫ਼ਤ ਵੈਕਸੀਨ ਉਪਰ 592 ਕਰੋੜ ਦਾ ਖਰਚਾ ਹੈ ਜੋ ਸਿਹਤ ਬਜਟ ਦਾ ਮਹਿਜ਼ 8 ਪ੍ਰਤੀਸ਼ਤ ਹੈ। ਪੱਛਮ ਬੰਗਾਲ ਦੀ 7 ਕਰੋੜ ਅਬਾਦੀ,
ਮੁਫ਼ਤ ਟੀਕੇ ਦੀ ਲਾਗਤ 2,800 ਕਰੋੜ ਅਤੇ ਸਿਹਤ ਬਜਟ ਮਹਿਜ਼ 25 ਪ੍ਰਤੀਸ਼ਤ ਇਸੇ ਤਰ੍ਹਾਂ ਬਿਹਾਰ ਦੀ ਆਬਾਦੀ 7.29 ਕਰੋੜ, ਮੁਫ਼ਤ ਟੀਕੇ ਦੀ ਲਾਗਤ 2,916 ਕਰੋੜ ਅਤੇ ਸਿਹਤ ਬਜਟ ਸਿਰਫ 28 ਪ੍ਰਤੀਸ਼ਤ ਹੈ। ਇਸੇ ਹੀ ਤਰ੍ਹਾਂ ਜੇਕਰ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਟੀਕਾ ਲਗਾਉਣ ਯੋਗ ਆਬਾਦੀ 91.5 ਕਰੋੜ ਹੈ ਜਿਸ ਲਈ ਮੁਫ਼ਤ ਟੀਕੇ ਦਾ ਖਰਚ 36,420 ਕਰੋੜ ਜੋ ਸਿਹਤ ਬਜਟ ਦਾ 54 ਪ੍ਰਤੀਸ਼ਤ ਹੈ। ਅਜਿਹੀ ਆਰਥਿਕ ਮੰ-ਦ-ਹਾ-ਲੀ ਦੇ ਵਿੱਚ ਅੱਜ ਹੋਣ ਜਾ ਰਹੀ ਮੀਟਿੰਗ ਵਿਚੋਂ ਕੀ ਨਤੀਜਾ ਬਾਹਰ ਆਉਂਦਾ ਹੈ ਅਤੇ ਕੀ 3 ਕਰੋੜ ਫਰੰਟਲਾਈਨ ਵਾਰੀਅਰਜ਼ ਨੂੰ ਟੀਕੇ ਦੀ ਮੁਫ਼ਤ ਖ਼ੁਰਾਕ ਦਿੱਤੀ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …