Breaking News

ਘਰ ਚ ਹੀ ਪੁਟੇ ਹੋਏ ਬੋਰਵੈਲ ਚ ਡਿਗਿਆ 10 ਸਾਲਾਂ ਦਾ ਮਾਸੂਮ ਬੱਚਾ, 24 ਘੰਟੇ ਤੋਂ ਚਲ ਰਿਹਾ ਰੈਸਕਿਊ- ਹੋ ਰਹੀਆਂ ਅਰਦਾਸਾਂ

ਆਈ ਤਾਜ਼ਾ ਵੱਡੀ ਖਬਰ 

ਬੀਤੇ ਕੁਝ ਸਮੇਂ ਤੋਂ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਛੋਟੇ ਛੋਟੇ ਬੱਚੇ ਬੋਰਵੈੱਲ ਵਿੱਚ ਡਿੱਗ ਰਹੇ ਹਨ ਅਤੇ ਆਪਣੀਆਂ ਜਾਨਾਂ ਗੁਆ ਰਹੇ ਹਨ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਛੱਤੀਸਗਡ਼੍ਹ ਤੋਂ , ਜਿਥੇ ਇਕ ਦੱਸ ਸਾਲਾ ਬੱਚਾ ਬੋਰਵੈੱਲ ਚ ਡਿੱਗ ਪਿਆ । ਪਿਛਲੇ ਕਈ ਘੰਟਿਆਂ ਤੋਂ ਰੈਸਕਿਊ ਟੀਮਾਂ ਵੱਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ । ਦੱਸ ਦੇਈਏ ਕਿ ਛੱਤੀਸਗੜ੍ਹ ਦੇ ਫਰੀਦ ਪਿੰਡ ਵਿੱਚ ਬੋਰਬੈੱਲ ਵਿਚ ਇਕ ਦੱਸ ਸਾਲਾ ਬੱਚਾ ਅੱਜ ਦਾ ਨਾਮ ਰਾਹੁਲ ਡਿੱਗ ਪਿਆ । ਜਿਸ ਨੂੰ ਬਚਾਉਣ ਲਈ ਬਚਾਅ ਕਾਰਜ ਕੀਤੇ ਜਾ ਰਹੇ ਹਨ ।

ਬੋਰਵੈੱਲ ਦੇ ਕੋਲ 50 ਫੁੱਟ ਖੁਦਾਈ ਕੀਤੀ ਗਈ ਤੇ ਰਾਹੁਲ ਨੂੰ ਪਾਈਪ ਰਾਹੀਂ ਆਕਸੀਜਨ ਦਿੱਤੀ ਜਾ ਰਹੀ ਹੈ । ਬੋਰਵੈੱਲ ਵਿੱਚੋਂ ਰਾਹੁਲ ਦੀ ਆਵਾਜ਼ ਅਤੇ ਉਸ ਦੀ ਹਿਲਜੁਲ ਸਾਫ਼ ਤੌਰ ਤੇ ਸੁਣਾਈ ਅਤੇ ਦਿਖਾਈ ਦੇ ਰਹੀ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੁਪਹਿਰ ਦੇ ਕਰੀਬ ਦੋ ਬਚੇ ਬੱਚਾ ਬੋਰਵੈੱਲ ਚ ਡਿੱਗ ਪਿਆ ਉਦੋਂ ਤੋਂ ਹੀ ਉੱਥੇ ਉਹ ਫਸਿਆ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਬੱਚੇ ਕੱਢਣ ਚ ਅਜੇ ਵੀ ਹੋਰ ਕਈ ਘੰਟੇ ਲੱਗ ਸਕਦੇ ਹਨ । ਬਚਾਅ ਲਈ ਫੌਜ ਦੇ ਜਵਾਨ ਵੀ ਮੌਕੇ ਤੇ ਪਹੁੰਚ ਚੁੱਕੇ ਹਨ । ਬਚਾਅ ਕਾਰਜਾਂ ਦੀਆ ਟੀਮਾਂ ਦੇ ਵੱਲੋਂ ਵੀ ਬੱਚੇ ਦੇ ਬਚਾਅ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।

ਹਰ ਕਿਸੇ ਵੱਲੋਂ ਬੱਚਿਆਂ ਲਈ ਅਰਦਾਸਾਂ ਕੀਤੀਆਂ ਸਾਰੀਆਂ ਹਨ । ਉੱਥੇ ਹੀ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਵੀ ਬੱਚੇ ਨੂੰ ਸੁਰੱਖਿਅਤ ਕੱਢਣ ਦੇ ਨਿਰਦੇਸ਼ ਦਿੱਤੇ ਹਨ ਤੇ ਮਾਪਿਆਂ ਦੇ ਨਾਲ ਲਗਾਤਾਰ ਉਨ੍ਹਾਂ ਵੱਲੋਂ ਫੋਨ ਤੇ ਗੱਲਬਾਤ ਕੀਤੀ ਜਾ ਰਹੀ ਹੈ । ਮੁੱਖ ਮੰਤਰੀ ਵੱਲੋਂ ਬੱਚੇ ਦੇ ਮਾਪਿਆਂ ਨੂੰ ਦੱਸਿਆ ਗਿਆ ਕਿ ਸਾਰਾ ਪ੍ਰਸ਼ਾਸਨ ਰਾਹੁਲ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕੋਸ਼ਿਸ਼ਾਂ ਕਰ ਰਹੇ ਹਨ ।

ਤੁਸੀਂ ਲੋਕ ਸਬਰ ਰੱਖੋ ਰਾਹੁਲ ਸੁਰੱਖਿਅਤ ਵਾਪਸ ਆ ਜਾਵੇਗਾ । ਜ਼ਿਕਰਯੋਗ ਹੈ ਕੀ ਬੱਚੇ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ । ਕਈ ਘੰਟੇ ਬੀਤ ਚੁੱਕੇ ਹਨ ਪਰ ਅਜੇ ਤਕ ਬੱਚਾ ਬੋਰਵੈੱਲ ਵਿੱਚੋਂ ਬਾਹਰ ਨਹੀਂ ਕੱਢਿਆ ਗਿਆ ।

Check Also

ਅਰਵਿੰਦ ਕੇਜਰੀਵਾਲ ਨੂੰ ਲੱਗਾ ਵੱਡਾ ਝਟਕਾ, ED ਤੋਂ ਬਾਅਦ ਹੁਣ CBI ਨੇ ਕੀਤਾ ਗ੍ਰਿਫ਼ਤਾਰ

ਆਈ ਤਾਜਾ ਵੱਡੀ ਖਬਰ  ਜਿੱਥੇ ਇੱਕ ਪਾਸੇ ਪੂਰੇ ਦੇਸ਼ ਭਰ ਦੀ ਸਿਆਸਤ ਦੀਆਂ ਨਜ਼ਰਾਂ ਜਿਮਨੀ …