Breaking News

ਘਰ ਚ ਖੁਦਾਈ ਦੇ ਦੌਰਾਨ ਮਿਲੀ ਇਹ ਛੈ ਕੀਮਤ ਲੱਗੀ 7.5 ਅਰਬ ਰੁਪਏ , ਅੰਬਾਨੀ ਵਰਗੇ ਵੀ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ

ਕਹਿੰਦੇ ਨੇ ਕਿ ਜਦੋਂ ਉੱਪਰ ਵਾਲਾ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਅਜਿਹੀਆਂ ਕਹਾਵਤਾਂ ਬਹੁਤ ਵਾਰ ਸੱਚ ਹੋ ਜਾਂਦੀਆਂ ਹਨ। ਜਿਸ ਨਾਲ ਬਹੁਤ ਸਾਰੇ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਉਭਰਨ ਵਿੱਚ ਕਾਮਯਾਬ ਹੁੰਦੇ ਹਨ। ਦੁਨੀਆ ਵਿੱਚ ਪਹਿਲਾਂ ਹੀ ਸਾਰੀ ਦੁਨੀਆਂ ਕਰੋਨਾ ਕਾਰਨ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਜਿੱਥੇ ਕਰੋਨਾ ਕਾਰਨ ਹਰ ਇਕ ਖੇਤਰ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਬਹੁਤ ਸਾਰੇ ਵਪਾਰਕ ਅਦਾਰੇ ਵੀ ਘਾਟੇ ਵਿੱਚ ਚੱਲ ਰਹੇ ਹਨ। ਉੱਥੇ ਹੀ ਅਚਾਨਕ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ ਜਿਸ ਨਾਲ ਫਿਰ ਤੋਂ ਲੋਕਾਂ ਵੱਲੋਂ ਮਾਰਕੀਟ ਗਰਮ ਹੋਣ ਦੀਆਂ ਉਮੀਦਾਂ ਜਾਗ ਜਾਂਦੀਆਂ ਹਨ।

ਹੁਣ ਘਰ ਵਿਚ ਖੁਦਾਈ ਦੇ ਦੌਰਾਨ ਮਿਲੀ ਇਹ ਸ਼ਹਿ ਦੇਖ ਕੇ ਅੰਬਾਨੀ ਵਰਗੇ ਵੀ ਹੈਰਾਨ ਰਹਿ ਗਏ ਹਨ ਜਿਸ ਦੀ ਕੀਮਤ 7.5 ਅਰਬ ਰੁਪਏ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼੍ਰੀਲੰਕਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕੀਮਤੀ ਨੀਲਮ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਨੂੰ ਲੈ ਕੇ ਸ੍ਰੀ ਲੰਕਾ ਰਤਨ ਉਦਯੋਗ ਵਿੱਚ ਲੋਕਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਕਿਉਂਕਿ ਇਸ ਨੀਲਮ ਦੇ ਕਾਰਣ ਰਤਨ ਉਦਯੋਗ ਨਾਲ ਜੁੜੇ ਲੋਕਾਂ ਵਿੱਚ ਉਮੀਦ ਜਾਗ ਰਹੀ ਹੈ ਕਿ ਅੰਤਰਰਾਸ਼ਟਰੀ ਖ਼ਰੀਦਦਾਰਾਂ ਦਾ ਧਿਆਨ ਇਕ ਵਾਰ ਫਿਰ ਸ੍ਰੀਲੰਕਾ ਦੇ ਰਤਨ ਉਦਯੋਗ ਵੱਲ ਆਕਰਸ਼ਿਤ ਹੋਵੇਗਾ।

ਡਾਕਟਰ ਗਮਾਗੇ ਦੇ ਅਨੁਸਾਰ ਇਹ ਨੀਲਮ ਮਜ਼ਦੂਰਾਂ ਨੂੰ ਉਸ ਸਮੇਂ ਪ੍ਰਾਪਤ ਹੋਇਆ ਜਦੋਂ ਉਹ ਉਨ੍ਹਾਂ ਦੇ ਘਰ ਖੂਹ ਪੁੱਟ ਰਹੇ ਸਨ। ਜਿਸ ਬਾਰੇ ਉਨ੍ਹਾਂ ਵੱਲੋਂ ਜਾਣਕਾਰੀ ਘਰ ਦੇ ਮਾਲਕ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸਨੂੰ ਉਥੋਂ ਬਾਹਰ ਕੱਢਿਆ ਗਿਆ। ਉੱਥੇ ਹੀ ਬਹੁਤ ਸਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਲਗਭਗ 40 ਕਰੋੜ ਸਾਲ ਪਹਿਲਾਂ ਬਣਿਆ ਹੋਵੇਗਾ ਅਤੇ ਉਨ੍ਹਾਂ ਵੱਲੋਂ ਇੰਨਾ ਵੱਡਾ ਨੀਲਮ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਸ੍ਰੀਲੰਕਾ ਦੇ ਅਧਿਕਾਰੀਆਂ ਅਨੁਸਾਰ ਇਹ ਘਟਨਾ ਸ਼੍ਰੀਲੰਕਾ ਦੇ ਰਤਨਾਪੁਰਾ ਖੇਤਰ ਦੀ ਹੈ।

ਇਹ ਖੁਦਾਈ ਵੀ ਕੀਮਤੀ ਰਤਨ ਵੇਚਣ ਵਾਲੇ ਡਾਕਟਰ ਗਮਾਗੇ ਦੇ ਘਰ ਵਿਚ ਕੀਤੀ ਜਾ ਰਹੀ ਸੀ। ਇਸ ਨੀਲਮ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਨੀਲਮ ਕਿਹਾ ਜਾ ਰਿਹਾ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਸਾਢੇ ਸੱਤ ਅਰਬ ਰੁਪਏ, (10 ਕਰੋੜ ਡਾਲਰ )ਹੋਵੇਗੀ। ਇਸ ਦਾ ਭਾਰ ਵੀ 510 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …