ਆਈ ਤਾਜਾ ਵੱਡੀ ਖਬਰ
ਆਵਾਜਾਈ ਦਾ ਸੜਕੀ ਮਾਧਿਅਮ ਦੁਨੀਆਂ ਦਾ ਸਭ ਤੋਂ ਵਿਅਸਤ ਮਾਧਿਅਮ ਮੰਨਿਆ ਜਾਂਦਾ ਹੈ। ਕਿਉਂਕਿ ਰੋਜ਼ਾਨਾ ਹੀ ਭਾਰੀ ਗਿਣਤੀ ਵਿੱਚ ਲੋਕ ਸੜਕ ਮਾਰਗਾਂ ਦਾ ਇਸਤੇਮਾਲ ਕਰਦੇ ਹੋਏ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕਈ ਕਿਲੋਮੀਟਰ ਦੇ ਸਫਰ ਵੀ ਤੈਅ ਕਰਨੇ ਪੈਂਦੇ ਹਨ। ਪਰ ਕਦੀ ਕਦਾਈਂ ਇਸ ਸਫਰ ਦੇ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਕੁਝ ਅਜਿਹੇ ਦਰਦਨਾਕ ਹਾਦਸੇ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਕੁਝ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਇੱਕ ਅਜਿਹਾ ਹੀ ਦੁਖਦਾਈ ਸੜਕ ਹਾਦਸਾ ਰਾਜਸਥਾਨ ਦੇ ਵਿੱਚ ਵਾਪਰ ਗਿਆ ਜਿਸ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੇ ਸੋਮਵਾਰ ਦੀ ਸ਼ਾਮ ਕੋਟਾ ਦੇ ਥਾਣਾ ਖੇਤਰ ਵਿੱਚ ਪੋਲਾਈ ਪਿੰਡ ਦੇ ਨਜ਼ਦੀਕ ਨੈਸ਼ਨਲ ਹਾਈਵੇ-27 ਉਪਰ ਵਾਪਰਿਆ। ਇਸ ਰਾਸ਼ਟਰੀ ਹਾਈਵੇ ਉੱਪਰ ਇੱਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਜਾ ਰਹੀ ਸੀ। ਜਦੋਂ ਇਹ ਕਾਰ ਪੋਲਾਈ ਪਿੰਡ ਦੇ ਲਾਗੇ ਪੁੱਜੀ ਤਾਂ ਅਚਾਨਕ ਹੀ ਇਸ ਗੱਡੀ ਦਾ ਟਾਇਰ ਫੱਟ ਗਿਆ।
ਜਿਸ ਤੋਂ ਬਾਅਦ ਇਹ ਗੱਡੀ ਬੇਕਾਬੂ ਹੁੰਦੀ ਹੋਈ ਤਿੰਨ-ਚਾਰ ਵਾਰ ਪਲਟੀਆਂ ਖਾਣ ਤੋਂ ਬਾਅਦ ਲਾਗੇ ਖੇਤਾਂ ਵਿਚ ਜਾ ਡਿੱਗੀ। ਹਾਦਸੇ ਦੇ ਵਿਚ 4 ਲੋਕਾਂ ਦੀ ਤੁਰੰਤ ਹੀ ਮੌਤ ਹੋ ਗਈ ਜਦਕਿ 1 ਹੋਰ ਨੇ ਹਸਪਤਾਲ ਦੇ ਰਾਸਤੇ ਵਿਚ ਜਾਂਦੇ ਹੋਏ ਦਮ ਤੋੜ ਦਿੱਤਾ। ਇਨ੍ਹਾਂ 5 ਲੋਕਾਂ ਤੋਂ ਇਲਾਵਾ 7 ਹੋਰ ਜ਼ਖ਼ਮੀਆਂ ਨੂੰ ਕੋਟਾ ਜ਼ਿਲੇ ਦੇ ਐਮਬੀਐਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਮੁਜਾਹਿਦ ਪੁੱਤਰ ਵਹੀਦ, ਪਰਵੇਜ ਪੁੱਤਰ ਕਾਦਿਰ ਅਲੀ, ਬਿਲਾਲ ਪੁੱਤਰ ਬਸ਼ੀਰ ਅਹਿਮਦ, ਰਾਸ਼ਿਦ ਪਰਵੇਜ ਪੁੱਤਰ ਅਲੀ ਜਾਨ ਅਤੇ ਹਸਨ ਪੁੱਤਰ ਸ਼ੌਕਤ ਅਲੀ ਦੇ ਤੌਰ ‘ਤੇ ਹੋਈ ਹੈ।
ਉਥੇ ਹੀ ਦੂਜੇ ਪਾਸੇ ਇਸ ਹਾਦਸੇ ਵਿੱਚ ਜ਼ਖ਼ਮੀਆਂ ਦੀ ਪਛਾਣ ਰਵਿਜ ਅਖ਼ਤਰ, ਅਬਦੁਲ ਹਲਿਮ, ਆਸ਼ਿਕ ਹੁਸੈਨ ਪੁੱਤਰ ਰਸੂਲ ਮੁਹੰਮਦ, ਆਸ਼ਿਕ ਹੁਸੈਨ ਪੁੱਤਰ ਨਾਸਿਰ, ਲਤੀਫ, ਮੁਸਤਫਾ ਅਤੇ ਸਿਰਜਣਹਾਰ ਦੇ ਤੌਰ ‘ਤੇ ਹੋਈ ਹੈ। ਅੱਖੀ ਦੇਖਣ ਵਾਲਿਆਂ ਅਨੁਸਾਰ ਇਹ ਹਾਦਸਾ ਬਹੁਤ ਦਰਦਨਾਕ ਸੀ ਅਤੇ ਖੇਤਾਂ ਵਿੱਚ ਪਈ ਹੋਈ ਗੱਡੀ ਦੀ ਹਾਲਤ ਦੇਖਣ ਤੋਂ ਬਾਅਦ ਇਸ ਹਾਦਸੇ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …