ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਜਿਥੇ ਸਰਕਾਰ ਵੱਲੋਂ ਲੋਕਾਂ ਦੇ ਆਉਣ ਜਾਣ ਵਾਸਤੇ ਆਵਾਜਾਈ ਦੇ ਸਾਧਨ ਮੁਹਈਆ ਕਰਵਾਏ ਗਏ ਹਨ ਉਥੇ ਹੀ ਇਨ੍ਹਾਂ ਰਸਤਿਆਂ ਨੂੰ ਬੇਹਤਰੀਨ ਬਣਾਇਆ ਜਾ ਰਿਹਾ ਹੈ ਜਿਸ ਨਾਲ ਵਾਹਨ ਚਾਲਕ ਆਪਣਾ ਸਫ਼ਰ ਅਸਾਨੀ ਨਾਲ ਮੁਕੰਮਲ ਕਰ ਸਕਣ। ਜਿੱਥੇ ਸੜਕੀ ਆਵਾਜਾਈ ਨੂੰ ਬੇਹਤਰ ਬਣਾਉਣ ਵਾਸਤੇ ਸਰਕਾਰ ਵੱਲੋਂ ਸਮਰਥਨ ਦਿੱਤਾ ਗਿਆ ਹੈ ਉਥੇ ਹੀ ਬਹੁਤ ਸਾਰੀਆਂ ਟੋਲ ਕੰਪਨੀਆ ਵੱਲੋਂ ਬਹੁਤ ਵਧੀਆ ਰੋਡ ਸਥਾਪਤ ਕੀਤੇ ਗਏ ਹਨ। ਉੱਥੇ ਹੀ ਵਾਹਨ ਚਾਲਕਾਂ ਤੋਂ ਇਨ੍ਹਾਂ ਰਸਤਿਆਂ ਦਾ ਇਸਤੇਮਾਲ ਕਰਨ ਵਾਸਤੇ ਟੋਲ ਵੀ ਲਿਆ ਜਾਂਦਾ ਹੈ। ਟੋਲ ਕੰਪਨੀਆਂ ਵੱਲੋਂ ਟੋਲ ਪ੍ਰਾਪਤ ਕਰਨ ਵਾਸਤੇ ਜਿੱਥੇ ਦੇਸ਼ ਅੰਦਰ ਵੱਖ-ਵੱਖ ਟੋਲ ਪਲਾਜ਼ਿਆਂ ਤੇ ਵੱਖ-ਵੱਖ ਕੀਮਤਾਂ ਤੈਅ ਕੀਤੀਆਂ ਗਈਆਂ ਹਨ। ਉਥੇ ਹੀ ਕਿਸਾਨੀ ਸੰਘਰਸ਼ ਦੇ ਦੌਰਾਨ ਇੱਕ ਸਾਲ ਤੋਂ ਵਧੇਰੇ ਸਮੇਂ ਲਈ ਇਹਨਾਂ ਟੋਲ ਪਲਾਜ਼ਿਆਂ ਨੂੰ ਬੰਦ ਰੱਖਿਆ ਗਿਆ ਸੀ ਜਿੱਥੇ ਲੋਕਾਂ ਨੂੰ ਪਹੁੰਚਾਉਣ ਵਿੱਚ ਸਹੂਲਤ ਹੋ ਗਈ ਸੀ।
ਪਰ ਕਿਸਾਨੀ ਸੰਘਰਸ਼ ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਟੋਲ ਪਲਾਜ਼ਾ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ ਅਤੇ ਇਨ੍ਹਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਕੀਤਾ ਗਿਆ ਹੈ। ਉੱਥੇ ਹੀ ਫਾਸਟ ਟੈਗ ਸੁਵਿਧਾ ਵੀ ਜਾਰੀ ਕੀਤੀ ਗਈ ਹੈ। ਜਿਸ ਨਾਲ ਸਮੇਂ ਦੀ ਬੱਚਤ ਹੋ ਜਾਂਦੀ ਹੈ। ਹੁਣ ਗੱਡੀ ਅਤੇ ਫਾਸਟੈਗ ਲਗਵਾਉਣ ਵਾਲਿਆਂ ਲਈ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਕਾਂਡ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਦੇ ਬੂਟਾ ਮੰਡੀ ਤੋਂ ਸਾਹਮਣੇ ਆਇਆ ਹੈ ਜਿੱਥੇ ਗੱਡੀ ਦੇ ਮਾਲਕ ਪਾਰਸ ਨਾਮ ਦੇ ਵਿਅਕਤੀ ਵੱਲੋਂ ਪਿਛਲੇ ਇਕ ਮਹੀਨੇ ਤੋਂ ਆਪਣੀ ਗੱਡੀ ਦੀ ਵਰਤੋਂ ਲੁਧਿਆਣੇ ਜਾਣ ਲਈ ਨਹੀਂ ਕੀਤੀ ਗਈ ਹੈ।
ਇਸ ਦੇ ਬਾਵਜੂਦ ਵੀ 5 ਮਾਰਚ ਨੂੰ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੋਂ ਉਹਨਾਂ ਨੂੰ ਇੱਕ ਮੈਸਜ ਆਇਆ ਜਿਸ ਨੂੰ ਉਹ ਵੇਖ ਕੇ ਹੈਰਾਨ ਰਹਿ ਗਏ। ਕਿਉਂਕਿ ਉਨ੍ਹਾਂ ਦੀ ਗੱਡੀ ਤੇ ਫਾਸਟ ਟੈਗ ਤੋਂ ਇਸ ਟੋਲ ਪਲਾਜ਼ਾ ਵੱਲੋਂ 135 ਰੁਪਏ ਕੱਟੇ ਗਏ ਸਨ। ਜਿਸ ਸਮੇਂ ਪੈਸੇ ਕੱਟੇ ਗਏ ਉਸ ਸਮੇਂ ਪਾਰਸ ਦੀ ਬਲੈਰੋ ਗੱਡੀ ਇੱਕ ਪਲਾਟ ਦੀ ਪਾਰਕਿੰਗ ਵਿੱਚ ਲੱਗੀ ਹੋਈ ਸੀ।
ਜਿਸ ਜਗ੍ਹਾ ਤੇ ਸੀਸੀਟੀਵੀ ਕੈਮਰਾ ਵੀ ਮੌਜੂਦ ਸੀ। ਇਸ ਘਟਨਾ ਦੇ ਕਾਰਨ ਪਾਰਸ ਦੇ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਗਈ ਹੈ ਤਾਂ ਜੋ ਕਿਸੇ ਹੋਰ ਵਿਅਕਤੀ ਨਾਲ ਅਜਿਹਾ ਕਾਂਡ ਨਾ ਹੋ ਸਕੇ, ਉੱਥੇ ਹੀ ਇਸ ਦੀ ਸ਼ਿਕਾਇਤ ਮੈਨੇਜ਼ਮੈਂਟ ਨੂੰ ਵੀ ਕੀਤੀ ਗਈ ਹੈ, ਤਾਂ ਜੋ ਹੋ ਰਹੀ ਇਸ ਗ਼ਲਤੀ ਨੂੰ ਸੁਧਾਰਿਆ ਜਾ ਸਕੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …