ਤਾਜਾ ਵੱਡੀ ਖਬਰ
ਭਾਰਤ ਦੇ ਲੋਕ ਜਿਥੇ ਖਾਣ ਪੀਣ ਅਤੇ ਘੁੰਮਣ ਫਿਰਨ ਦੇ ਸ਼ੌਕੀਨ ਹਨ। ਉਥੇ ਹੀ ਉਹ ਵਧੀਆ ਗੱਡੀਆ ਰੱਖਣ ਦੇ ਸ਼ੌਕੀਨ ਹਨ। ਭਾਰਤ ਦੇ ਹਰ ਘਰ ਵਿੱਚ ਤੁਹਾਨੂੰ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਮਿਲ ਜਾਂਦੇ ਹਨ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਬੁਹਤ ਸਾਰੇ ਬਦਲਾਅ ਕੀਤੇ ਜਾ ਰਹੇ ਹਨ। ਕਰੋਨਾ ਦੇ ਚੱਲਦੇ ਹੋਏ ਬਹੁਤ ਸਾਰੇ ਬਦਲਾਅ ਕੀਤੇ ਗਏ ਸਨ, ਅਤੇ ਜਿਨ੍ਹਾਂ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਸੀ। ਤਾਂ ਜੋ ਲੋਕਾਂ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਹੁਣ ਗੱਡੀਆਂ ਅਤੇ ਬਾਈਕ ਚਲਾਉਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੜਕ ਆਵਾਜਾਈ ਮੰਤਰਾਲੇ ਵੱਲੋਂ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਨਿਯਮਾਂ ਵਿਚ ਤਬਦੀਲੀ ਕੀਤੀ ਗਈ ਹੈ। ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਮਾਲਕਾਂ ਨੂੰ ਇਨ੍ਹਾਂ ਨਿਯਮਾਂ ਦੇ ਨਾਲ ਹੀ ਡਰਾਈਵ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਪ੍ਰਦੂਸ਼ਣ ਨੂੰ ਘੱਟ ਕਰਨ ਲਈ ਪੀ ਯੂ ਸੀ ਦਾ ਪ੍ਰਮਾਣ ਪੱਤਰ ਜ਼ਰੂਰੀ ਕਰ ਦਿੱਤਾ ਗਿਆ ਹੈ।
ਇਸ ਪ੍ਰਮਾਣ ਪੱਤਰ ਵਿੱਚ ਵਾਹਨ ਦੇ ਮਾਲਕ ਦਾ ਨਾਮ, ਨਿਕਾਸ ਪੱਧਰ, ਰਜਿਸਟਰੀ ਨੰਬਰ ਅਤੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਲਈ ਸਰਕਾਰ ਵੱਲੋਂ ਯੂਨੀਫਾਰਮ ਪੀ ਯੂ ਸੀ ਸਰਟੀਫਿਕੇਟ ਵੀ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਓਲਾ ਅਤੇ ਉਬੇਰ ਲਈ ਵੀ ਕੁਝ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਦੇ ਅਨੁਸਾਰ ਹੁਣ ਇਹ ਕੰਪਨੀਆਂ ਪੀਕ ਟਾਈਮਜ਼ ਵਿੱਚ ਬੇਸ ਫੇਅਰ ਨਾਲੋਂ ਡੇਢ ਗੁਣਾ ਜ਼ਿਆਦਾ ਕਰਾਏ ਹੀ ਵਧਾ ਸਕਦੀਆਂ ਹਨ।
ਇਸ ਵਿੱਚ ਯਾਤਰਾ ਨੂੰ ਰੱਦ ਕਰਨਾ ਵੀ ਮੁਸ਼ਕਿਲ ਹੋਵੇਗਾ। ਡਰਾਈਵਰ ਜਾਂ ਯਾਤਰੀ ਬੁਕਿੰਗ ਦੇ ਪੁਸ਼ਟੀ ਕਰਨ ਤੋਂ ਬਾਅਦ ਬਿਨਾਂ ਕਿਸੇ ਕਾਰਨ ਤੋਂ ਯਾਤਰਾ ਨੂੰ ਰੱਦ ਕਰ ਸਕਦੇ ਹਨ। ਇਸ ਤੇ 10% ਜੁਰਮਾਨਾ ਵੀ ਲਗਾਇਆ ਜਾਵੇਗਾ। ਡਰਾਈਵਰ ਸਵਾਰੀਆਂ ਨੂੰ ਫੋਨ ਕਰਕੇ ਪੁੱਛਦੇ ਹਨ ਕਿ ਕਿੱਥੇ ਜਾਣਾ ਹੈ, ਬਹਾਨੇ ਨਾਲ਼ ਮਨ੍ਹਾਂ ਕਰ ਦਿੰਦੇ ਹਨ। ਉਨ੍ਹਾਂ ਯਾਤਰੀਆਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ । ਡਰਾਈਵਰ 12 ਘੰਟਿਆਂ ਤੋਂ ਵੱਧ ਸਮੇਂ ਦੀ ਸ਼ਿਫਟ ਨਹੀਂ ਕਰ ਸਕਣਗੇ।
ਕੰਪਨੀ ਨੂੰ ਹਰ ਯਾਤਰਾ ਦਾ 80% ਕਰਾਏ ਦਾ ਭੁਗਤਾਨ ਡਰਾਈਵਰਾਂ ਨੂੰ ਕਰਨਾ ਪਵੇਗਾ। ਨਵੇਂ ਨਿਯਮ 1989 ਸੋਧ ਪ੍ਰਸਤਾਵ ਦੇ ਤਹਿਤ ਰਜਿਸਟਰੇਸ਼ਨ ਸਰਟੀਫਿਕੇਟ ਜ਼ਰੂਰੀ ਕੀਤਾ ਗਿਆ ਹੈ। ਜਿਸ ਵਿਚ ਵਾਹਨ ਮਾਲਕ ਦੀ ਮੌਤ ਤੋਂ ਬਾਅਦ ਅਗਲੇ ਮਾਲਕ ਦਾ ਨਾਮ ਦਰਜ ਹੁੰਦਾ ਹੈ। ਸੜਕ ਅਤੇ ਟਰਾਂਸਪੋਰਟ ਮੰਤਰਾਲੇ ਵੱਲੋਂ ਵਾਹਨ ਚਾਲਕ ਲਈ ਹੈਲਮਟ ਦਾ ਹੋਣਾ ਲਾਜ਼ਮੀ ਕੀਤਾ ਗਿਆ ਹੈ। ਜਿਸ ਨਾਲ ਹਾਦਸੇ ਦੌਰਾਨ ਸੱਟ ਤੋਂ ਬਚਾਅ ਹੁੰਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …