ਆਈ ਤਾਜਾ ਵੱਡੀ ਖਬਰ
ਮੌਤ ਇੱਕ ਅਜਿਹੀ ਅਟੱਲ ਸਚਾਈ ਹੈ ਜੋ ਹਰ ਇੱਕ ਨਾਲ ਵਾਪਰਨੀ ਜ਼ਰੂਰ ਹੁੰਦੀ ਹੈ। ਪਰ ਮੌਤ ਵੀ ਕੋਈ ਉਮਰ ਨਹੀਂ ਹੁੰਦੀ। ਇਸ ਲਈ ਕਦੇ ਵੀ ਕਿਸੇ ਵੀ ਸਮੇਂ ਤੇ ਕਿਸੇ ਵੀ ਵਿਅਕਤੀ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿਣਾ ਪੈ ਸਕਦਾ ਹੈ। ਪਰ ਕੁਝ ਘਟਨਾਵਾਂ ਜਾਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਹਮੇਸ਼ਾ ਲਈ ਯਾਦ ਕੀਤੀਆਂ ਜਾਂਦੀਆਂ ਹਨ। ਕਿਉਂਕਿ ਅਕਸਰ ਸਿਆਣੇ ਕਹਿੰਦੇ ਹਨ ਕਿ ਮੌਤ ਦਾ ਸਬੰਧ ਤੁਹਾਡੇ ਕਰਮਾ ਨਾਲ ਹੁੰਦਾ ਹੈ। ਇਸੇ ਤਰਾਂ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਇਸ ਖ਼ਬਰ ਨੇ ਚਾਰ ਚੁਫੇਰੇ ਚਰਚਾ ਛੇੜ ਦਿੱਤੀ।
ਦਰਅਸਲ ਸੁਲਤਾਨਪੁਰ ਲੋਧੀ ਦੇ ਪਿੰਡ ਲੋਧੀਵਾਲ ਦੇ ਗੁਰਦੁਆਰਾ ਸਾਹਿਬ ਦੇ ਵਿਚ ਇਕ ਅਜਿਹੀ ਘਟਨਾ ਵਾਪਰੀ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿਚ 19 ਸਾਲਾਂ ਤੋਂ ਇੱਕ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਸੀ। ਪਰ ਅੱਜ ਉਹ ਆਪਣੀ ਸੇਵਾ ਕਰ ਰਿਹਾ ਸੀ ਤਾਂ ਗੁਰੂ ਦੇ ਚਰਨਾਂ ਦੇ ਵਿਚ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਗ੍ਰੰਥੀ ਦੀ ਪਹਿਚਾਣ ਜਾਂ ਨਾਮ ਭਾਈ ਸੁਖਜਿੰਦਰ ਸਿੰਘ ਵਾਟਾਂਵਾਲੀ ਹੈ।
ਇਸ ਖ਼ਬਰ ਸੰਬੰਧੀ ਜਾਣਕਾਰੀ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਜੋਸਨ ਦੇ ਵੱਲੋਂ ਦਿੱਤੀ ਗਈ ਹੈ। ਸਰਪੰਚ ਦਾ ਕਹਿਣਾ ਹੈ ਕਿ ਜਦੋਂ ਸ਼ਾਮ ਦੇ ਸਮੇਂ ਗ੍ਰੰਥੀ ਸਿੰਘ ਰਹਿਰਾਸ ਸਾਹਿਬ ਜੀ ਦਾ ਪਾਠ ਕਰ ਰਹੇ ਸਨ ਤਾਂ ਅਚਾਨਕ ਉਹ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਇਸ ਤਰ੍ਹਾਂ ਅਚਾਨਕ ਮੌਤ ਹੋਣ ਕਾਰਨ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ। ਦੱਸ ਦਈਏ ਕਿ ਉਨ੍ਹਾਂ ਦੀ ਮੌਤ ਹਾਰਟ ਅਟੈਕ ਦੇ ਕਾਰਨ ਹੋਈ ਹੈ।
ਨਗਰ ਵਾਸੀਆਂ ਦੇ ਵੱਲੋਂ ਭਾਈ ਸੁਖਜਿੰਦਰ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਵਿਚ ਪਾਠ ਕਰਦੇ ਸਨ ਅਤੇ ਅੱਜ ਅਚਾਨਕ ਪਾਠ ਕਰਦੇ ਸਮੇਂ ਤਾਬਿਆ ਤੇ ਹੀ ਉਨ੍ਹਾਂ ਨੇ ਪ੍ਰਾਣ ਤਿਆਗ ਦਿੱਤੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …