ਆਈ ਤਾਜਾ ਵੱਡੀ ਖਬਰ
ਇਹਨੀਂ ਦਿਨੀਂ ਵਿਸ਼ਵ ਦੇ ਵਿੱਚ ਜਿੱਥੇ ਕਰੋਨਾ ਦੇ ਕਹਿਰ ਦੀਆਂ ਖਬਰਾਂ ਸਭ ਪਾਸੇ ਤੋਂ ਆ ਰਹੀਆਂ ਹਨ, ਉਥੇ ਹੀ ਕੁਝ ਅਜਿਹੀਆਂ ਖ਼ਬਰਾਂ ਵੀ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਤੋਂ ਆ ਜਾਂਦੀਆਂ ਨੇ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹੈ। ਸਾਰੇ ਦੇਸ਼ਾਂ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ ਤਾਂ ਜੋ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਨਾ ਦੇ ਸਕਣ। ਉਥੇ ਹੀ ਏਅਰਪੋਰਟ ਤੇ ਮੌਜੂਦ ਕਰਮਚਾਰੀਆਂ ਵੱਲੋਂ ਯਾਤਰੀਆਂ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਸਮਗਲਿਗ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ, ਅਜਿਹੇ ਅਪਰਾਧ ਕਰਨ ਵਾਲੇ ਯਾਤਰੀਆਂ ਉੱਪਰ ਤਿੱਖੀ ਨਜ਼ਰ ਰੱਖੀ ਜਾਂਦੀ ਹੈ। ਜੋ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦਿੰਦੇ ਹਨ।
ਹੁਣ ਅਮਰੀਕਾ ਤੇ ਏਅਰਪੋਰਟ ਤੋਂ ਗੋਹੇ ਦੀਆਂ ਪਾਥੀਆਂ ਬਾਰੇ ਇਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਬੀਤੇ ਦਿਨੀਂ ਅਮਰੀਕਾ ਦੇ ਏਅਰਪੋਰਟ ਉੱਪਰ ਗੋਹੇ ਦੀਆਂ ਪਾਥੀਆਂ ਮਿਲਣ ਨਾਲ ਹਾਹਾਕਾਰ ਮੱਚ ਗਈ, ਕਿਉਂਕਿ ਅਮਰੀਕਾ ਵਿਚ ਗੋਹੇ ਦੀਆਂ ਪਾਥੀਆਂ ਉੱਪਰ ਪੂਰਨ ਤੌਰ ਤੇ ਪਾਬੰਦੀ ਲਗਾਈ ਹੋਈ ਹੈ। ਅਜਿਹਾ ਮੰਨਿਆ ਜਾਂਦਾ ਹੈਕਿ ਇਸ ਨਾਲ ਜਿਆਦਾ ਛੂਤਕਾਰੀ ਬੀਮਾਰੀ ਹੋ ਸਕਦੀ ਹੈ। ਇਹ ਪਾਥੀਆਂ ਭਾਰਤ ਤੋਂ ਪਰਤੇ ਇਕ ਯਾਤਰੀ ਦੇ ਬੈਗ ਵਿਚੋਂ ਬਰਾਮਦ ਹੋਈਆਂ ਹਨ। ਯਾਤਰੀ ਗਲਤੀ ਨਾਲ ਸੂਟਕੇਸ ਏਅਰਪੋਰਟ ਉਪਰ ਹੀ ਭੁੱਲ ਗਿਆ। ਜਿਸ ਵਿਚੋਂ ਦੋ ਪਾਥੀਆਂ ਬਰਾਮਦ ਹੋਈਆਂ ਹਨ।
ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਦੱਸਿਆ ਕਿ ਇਨ੍ਹਾਂ ਪਾਠੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਬ ਨਾਲ ਵੀ ਦੱਸਿਆ ਕਿ ਇਸ ਨਾਲ ਮੂੰਹ ਅਤੇ ਪੈਰਾਂ ਦੀ ਬਿਮਾਰੀ ਜਾਨਵਰਾਂ ਨੂੰ ਹੋ ਸਕਦੀ ਹੈ। ਇਸ ਲਈ ਪਸ਼ੂ ਪਾਲਕ ਸਭ ਤੋਂ ਜ਼ਿਆਦਾ ਡਰਦੇ ਹਨ, ਖੇਤੀ ਸੁਰੱਖਿਆ ਮੁਹਿੰਮ ਲਈ ਪਾਥੀਆਂ ਇਕ ਬਹੁਤ ਵੱਡਾ ਖਤਰਾ ਹੈ। ਓਥੇ ਹੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੂੰਹ ਤੇ ਪੈਰ ਦੀ ਹੋਣ ਵਾਲੀ ਬਿਮਾਰੀ ਦੇ ਖਤਰੇ ਕਾਰਨ ਹੀ ਭਾਰਤ ਤੋਂ ਇਥੇ ਪਾਥੀਆਂ ਲਿਆਉਣਾ ਪਾਬੰਦੀਸ਼ੁਦਾ ਹੈ।
ਸੀ. ਬੀ. ਪੀ. ਨੇ ਕਿਹਾ ਕਿ ਪਾਥੀਆਂ ਨੂੰ ਦੁਨੀਆਂ ਦੇ ਕੁਝ ਹਿੱਸਿਆਂ ਵਿਚ ਇਕ ਮਹੱਤਵਪੂਰਣ ਊਰਜਾ ਅਤੇ ਖਾਣਾ ਬਣਾਉਣ ਦਾ ਸਰੋਤ ਵੀ ਮੰਨਿਆ ਜਾਂਦਾ ਹੈ। ਇਸ ਨਾਲ ਚਮੜੀ ਦੇ ਰੋਗ ਵੀ ਹੋ ਜਾਂਦੇ ਹਨ ਅਤੇ ਕੁਝ ਲੋਕਾਂ ਵੱਲੋਂ ਇਸ ਨੂੰ ਖਾਧ ਦੇ ਰੂਪ ਵਿਚ ਵਰਤਿਆ ਜਾਂਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …