ਆਈ ਤਾਜਾ ਵੱਡੀ ਖਬਰ
ਕਰੋਨਾ ਕਾਲ ਦੌਰਾਨ ਵਿਸ਼ਵ ਭਰ ਦੇ ਦੇਸ਼ਾਂ ਵੱਲੋਂ ਵੀਜ਼ੇ ਰੋਕ ਦਿੱਤੇ ਗਏ ਸਨ ਜਿਸ ਦੇ ਚਲਦਿਆਂ ਸਟੂਡੈਂਟਸ, ਵਰਕ ਪਰਮਿਟ ਤੇ ਜਾਣ ਵਾਲੇ ਵਰਕਰਾਂ ਅਤੇ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਗਿਆ ਸੀ। ਉਥੇ ਹੀ ਕਰੋਨਾ ਦੇ ਦਿਨੋਂ-ਦਿਨ ਘਟ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਲੋਕਾਂ ਲਈ ਵੀਜ਼ੇ ਖੋਲ੍ਹ ਦਿੱਤੇ ਗਏ ਹਨ। ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ ਫਿਨਲੈਂਡ ਵੱਲੋਂ ਨੌਜਵਾਨ ਲੋਕਾਂ ਨੂੰ ਵੀਜ਼ੇ ਦੇਣ ਦੀ ਇਕ ਵੱਡੀ ਤਾਜਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1917 ਦੀ ਕ੍ਰਾਂਤੀ ਤੋਂ ਬਾਅਦ ਵਿੱਚ ਫਿਨਲੈਂਡ ਦੁਆਰਾ ਖ਼ੁਦ ਨੂੰ ਆਜ਼ਾਦ ਘੋਸ਼ਿਤ ਕੀਤਾ ਗਿਆ ਸੀ ਅਤੇ ਅੱਜ ਫਿਨਲੈਂਡ ਵੀ ਯੂਰਪੀਅਨ ਯੂਨੀਅਨ ਦੇ ਮੈਂਬਰਾਂ ਵਿੱਚ ਸ਼ਾਮਿਲ ਹੈ।
ਫ਼ਿਨਲੈਂਡ 1906 ਵਿੱਚ ਦੁਨੀਆ ਦਾ ਉਹ ਪਹਿਲਾ ਦੇਸ਼ ਬਣਿਆ ਜਿਸ ਨੇ ਲਿੰਗ ਸਮਾਨਤਾ ਨੂੰ ਅਪਣਾਇਆ ਅਤੇ ਇਸ ਦੌਰਾਨ ਫ਼ਿਨਲੈਂਡ ਵੱਲੋਂ ਔਰਤ ਅਤੇ ਮਰਦ ਦੋਹਾਂ ਨੂੰ ਹੀ ਚੋਣਾਂ ਲੜਨ ਅਤੇ ਵੋਟ ਪਾਉਣ ਦੇ ਅਧਿਕਾਰ ਦਿੱਤੇ ਗਏ। ਫਿਨਲੈਂਡ ਅਕੈਡਮੀ ਵਿੱਚ ਖੋਜ ਕਰਤਾ ਚਾਰਲਜ਼ ਮੈਥਿਊਜ਼ ਨੇ ਕਿਹਾ ਹੈ ਅੱਜ ਦੇ ਦੌਰ ਵਿਚ ਫ਼ਿੰਨਲੈਂਡ ਸਰਕਾਰ ਦੀ ਸਰਗਰਮੀ ਅਤੇ ਕਈ ਵਰ੍ਹਿਆਂ ਦੇ ਵਪਾਰ ਤੋਂ ਬਾਅਦ ਦੇਸ਼ ਮੁਸ਼ਕਿਲ ਘੜੀ ਵਿੱਚੋ ਗੁਜ਼ਰ ਰਿਹਾ ਹੈ। ਜਿੱਥੇ ਉਨ੍ਹਾਂ ਦੀ ਜਿਆਦਾਤਰ ਆਬਾਦੀ ਬਜ਼ੁਰਗਾਂ ਦੀ ਹੈ ਇਸ ਲਈ ਉਨ੍ਹਾਂ ਨੂੰ ਬਜ਼ੁਰਗਾਂ ਦੀ ਜਗ੍ਹਾ ਤੇ ਨੌਜਵਾਨਾਂ ਦੀ ਜ਼ਰੂਰਤ ਹੈ।
ਦਰਾਸਲ ਫਿਨਲੈਂਡ ਦੇ ਸੰਯੁਕਤ ਰਾਸ਼ਟਰ ਅਨੁਸਾਰ ਕੰਮਕਾਜੀ ਉਮਰ ਦੀ ਸੌ ਫੀਸਦੀ ਅਬਾਦੀ ਵਿੱਚ 39.2 ਫੀਸਦੀ ਆਬਾਦੀ 65 ਸਾਲ ਤੋਂ ਉੱਪਰ ਦੇ ਕਾਮਿਆਂ ਦੀ ਹੈ ਅਤੇ ਇਸ ਕਾਰਨ ਬਜ਼ੁਰਗ ਅਬਾਦੀ ਵਿੱਚ ਫਿਨਲੈਂਡ ਦੂਸਰੇ ਨੰਬਰ ਤੇ ਹੈ। ਸੰਯੁਕਤ ਰਾਸ਼ਟਰ ਦੁਆਰਾ ਭਵਿੱਖ ਵਿੱਚ ਇਨ੍ਹਾਂ ਬਜ਼ੁਰਗਾਂ ਦੀ ਅਬਾਦੀ 47.2 ਫੀਸਦੀ ਹੋ ਜਾਵੇਗੀ, ਇਸ ਲਈ ਫਿਨਲੈਂਡ ਦੁਆਰਾ ਹਰ ਸਾਲ ਦੇਸ਼ ਵਿਚ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ 20 ਹਜ਼ਾਰ ਤੋਂ ਵਧਾ ਕੇ 30 ਹਜ਼ਾਰ ਕਰਨ ਲਈ ਕਿਹਾ ਹੈ।
ਫ਼ਿਨਲੈਂਡ ਦੁਆਰਾ ਦੂਸਰੇ ਮੁਲਕਾਂ ਦੇ ਲੋਕਾਂ ਨੂੰ ਫ਼ਿਨਲੈਂਡ ਆ ਕੇ ਵਸਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਿਨਲੈਂਡ ਦੀ ਭਰਤੀ ਕਰਨ ਵਾਲੀ ਏਜੰਸੀ ਟੈਲੇਂਟਿਡ ਸਲਿਊਸ਼ਨਸ ਨੇ ਇਕ ਨਿਊਜ਼ ਏਜੰਸੀ ਨਾਲ ਕੀਤੀ ਗੱਲਬਾਤ ਦੌਰਾਨ ਕਿਹਾ ਕਿ ਫਿੰਨਲੈਂਡ ਨੂੰ ਭਾਰੀ ਮਾਤਰਾ ਵਿੱਚ ਬਜ਼ੁਰਗਾਂ ਦੀ ਬਜਾਏ ਨੌਜਵਾਨ ਕਾਮਿਆਂ ਦੀ ਲੋੜ ਹੈ ਤਾਂ ਜੋ ਦੇਸ਼ ਨੂੰ ਮਨੁੱਖੀ ਕਿਰਤ ਦੇ ਸੰਕਟ ਤੋਂ ਉਭਾਰਿਆ ਜਾ ਸਕੇ। ਦੱਸਣਯੋਗ ਹੈ ਕਿ 2021 ਦੀ ਵਰਲਡ ਹੈਪੀਨੈਸ ਰਿਪੋਰਟ ਦੇ ਅਨੁਸਾਰ ਲਗਾਤਾਰ ਚੌਥੀ ਬਾਰ ਫ਼ਿੰਨਲੈਂਡ ਸਭ ਤੋਂ ਖੁਸ਼ਹਾਲ ਦੇਸ਼ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …