ਆਈ ਤਾਜਾ ਵੱਡੀ ਖਬਰ
ਕਰੋਨਾ ਕਾਰਨ ਬਹੁਤ ਸਾਰੇ ਕਾਰੋਬਾਰ ਠੱਪ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਬੇਰੁਜ਼ਗਾਰੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਅਜਿਹੇ ਵਿਚ ਵਧ ਰਹੀ ਮਹਿੰਗਾਈ ਨੇ ਲੋਕਾਂ ਨੂੰ ਹੁਣ ਮੁਸ਼ਕਿਲ ਦੀ ਘੜੀ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਲੋਕਾਂ ਵੱਲੋਂ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਦੇ ਹੋਏ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਥੇ ਹੀ ਕਰੋਨਾ ਦੀ ਦੂਜੀ ਲਹਿਰ ਨੇ ਫਿਰ ਤੋਂ ਲੋਕਾਂ ਨੂੰ ਪ੍ਰਭਾਵਤ ਕਰ ਦਿੱਤਾ। ਜਿਸ ਕਾਰਨ ਲੋਕਾਂ ਨੂੰ ਮਾਨਸਿਕ ਤਣਾਅ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ।
ਗੈਸ ਸਿਲੰਡਰ ਵਰਤਣ ਵਾਲਿਆਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜਿੱਥੇ ਪੰਦਰਾਂ ਰੁਪਏ ਚ ਏਦਾ ਭਰਵਾਇਆ ਜਾਵੇਗਾ ਗੈਸ ਸਿਲੰਡਰ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿੱਥੇ ਕਈ ਵਾਰ ਗੈਸ ਦੀਆਂ ਕੀਮਤਾਂ ਵਿੱਚ ਸਰਕਾਰ ਵੱਲੋਂ ਵਾਧਾ ਕਰ ਦਿੱਤਾ ਗਿਆ ਹੈ। ਇਸ ਨਾਲ ਗਰੀਬ ਵਰਗ ਉਪਰ ਬੋਝ ਹੋਰ ਵੱਧ ਗਿਆ ਹੈ। ਉਥੇ ਹੀ ਗੈਸ ਸਲੰਡਰ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਗੈਸ ਸਲੰਡਰ ਭਰਵਾਉਣ ਲਈ 800 ਰੁਪਏ ਦੀ ਛੋਟ ਮਿਲ ਜਾਵੇਗੀ। ਇਸ ਵਾਸਤੇ ਗੈਸ ਸਿਲੰਡਰ ਦੀ ਬੁਕਿੰਗ ਕੀਤੇ ਜਾਣ ਲਈ ਗਾਹਕਾਂ ਨੂੰ ਪੇਟੀਅਮ ਜ਼ਰੀਏ ਗੈਸ ਬੁੱਕ ਕੀਤੇ ਜਾਣ ਤੇ ਖ਼ਾਸ ਆਫਰ ਪੇਸ਼ ਕੀਤਾ ਗਿਆ ਹੈ।
ਅਗਰ ਕੋਈ ਵੀ ਉਪਯੋਗਤਾ ਪਹਿਲੀ ਵਾਰ ਇਸ ਸਹੂਲਤ ਦਾ ਫਾਇਦਾ ਲੈਂਦਾ ਹੈ , ਯਾਨੀ ਕਿ ਇਸ ਐਪ ਦੇ ਜ਼ਰੀਏ ਗੈਸ ਪਹਿਲੀ ਵਾਰ ਬੁੱਕ ਕਰਵਾਉਂਦਾ ਹੈ ਤਾਂ ਉਸਨੂੰ 800 ਰੁਪਏ ਤੱਕ ਦਾ ਦਾ ਕੈਸ਼ ਵਾਪਿਸ ਮਿਲ ਜਾਵੇਗਾ। ਇਸ ਪੇਸ਼ਕਸ਼ ਦੇ ਜ਼ਰੀਏ 815 ਰੁਪਏ ਵਾਲਾ ਗੈਸ ਸਲੰਡਰ ਗਾਹਕ 15 ਰੁਪਏ ਵਿੱਚ ਲੈ ਸਕਣਗੇ। ਕੰਪਨੀ ਵੱਲੋਂ ਇਸ ਖਾਸ ਪੇਸ਼ਕਸ਼ ਦੇ ਜ਼ਰੀਏ ਬਹੁਤ ਸਾਰੇ ਗਾਹਕ ਪੇਟੀਅਮ ਐਪ ਦੇ ਜ਼ਰੀਏ ਗੈਸ ਸਿਲੰਡਰ ਦੀ ਬੁਕਿੰਗ ਕਰਵਾ ਕੇ ਇਸ ਸੁਵਿਧਾ ਦਾ ਫਾਇਦਾ ਲੈ ਸਕਦੇ ਹਨ।
ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋਣ ਦੇ ਚਲਦੇ ਹੋਏ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਹਨ। ਉੱਥੇ ਹੀ ਇਕ ਪਾਸੇ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਾਈਆਂ ਗਈਆਂ ਕੀਮਤਾਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਅਜਿਹੇ ਵਿੱਚ ਦਿੱਤੀ ਜਾਣ ਵਾਲੀ ਕੰਪਨੀ ਵੱਲੋਂ ਖਾਸ ਪੇਸ਼ਕਸ਼ ਉਨ੍ਹਾਂ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …