ਆਈ ਤਾਜ਼ਾ ਵੱਡੀ ਖਬਰ
ਦੇਸ਼ ਦੇ ਵਿੱਚ ਹਰ ਰੋਜ਼ ਹੀ ਵਧ ਰਹੀ ਮਹਿੰਗਾਈ, ਆਮ ਲੋਕਾਂ ਦੀਆਂ ਜੇਬਾਂ ਤੇ ਖਾਸਾ ਅਸਰ ਪਾਉਂਦੀ ਹੋਈ ਦਿਖਾਈ ਦੇ ਰਹੀ ਹੈ । ਕੋਰੋਨਾ ਮਹਾਂਮਾਰੀ ਦੇ ਕਾਰਨ ਲੋਕ ਅੱਗੇ ਹੀ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੋਏ ਪਏ ਹਨ । ਉਪਰੋਂ ਹਰ ਰੋਜ਼ ਹੀ ਵਧ ਰਹੀਆਂ ਵਸਤੂਆਂ ਦੀਆਂ ਕੀਮਤਾਂ ਆਮ ਲੋਕਾਂ ਦਾ ਜੀਵਨ ਬਸਰ ਕਰਨ ਦੇ ਵਿੱਚ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਰਹੀਆਂ ਹਨ । ਇਸ ਵਧ ਰਹੀ ਮਹਿੰਗਾਈ ਦੇ ਕਾਰਨ ਆਮ ਲੋਕ ਜਿੱਥੇ ਖਾਸੇ ਪ੍ਰੇਸ਼ਾਨ ਦਿਖਾਈ ਦੇ ਰਹੀ ਹਨ, ਉੱਥੇ ਹੀ ਮਹਿੰਗਾਈ ਮੁੱਦੇ ਨੂੰ ਲੈ ਕੇ ਵੱਖ ਵੱਖ ਵਿਰੋਧੀ ਪਾਰਟੀਆਂ ਸੱਤਾਧਾਰੀ ਪਾਰਟੀ ਤੇ ਸ਼ਬਦੀ ਵਾਰ ਕਰ ਰਹੀਆਂ ਹਨ। ਕਈ ਥਾਵਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਪਰ ਇਹ ਕੀਮਤਾਂ ਹੁਣ ਘਟਣ ਦਾ ਨਾਮ ਹੀ ਨਹੀਂ ਲੈ ਰਹੀਆਂ । ਜਦੋਂ ਤੜਕਸਾਰ ਸਵੇਰੇ ਕਿਸੇ ਕੀਮਤ ਦੇ ਵਿੱਚ ਹੋਏ ਵਾਧੇ ਸਬੰਧੀ ਕੋਈ ਖਬਰ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੇ ਚਿਹਰੇ ਹੋਰ ਜ਼ਿਆਦਾ ਮੁਰਝਾ ਜਾਂਦੇ ਹਨ । ਇਸੇ ਵਿਚਕਾਰ ਹੁਣ ਰਸੋਈ ਘਰ ਦੇ ਵਿਚ ਵਰਤੀ ਜਾਣ ਵਾਲੀ ਇਕ ਅਜਿਹੀ ਚੀਜ਼ ਦੇ ਵਿਚ ਵਾਧਾ ਹੋਇਆ ਹੈ , ਜਿਸ ਨੇ ਇਕ ਵਾਰ ਫਿਰ ਤੋਂ ਆਮ ਆਦਮੀ ਦੇ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ । ਦਰਅਸਲ ਬੀਤੇ ਦਿਨੀਂ ਯਾਨੀ ਕਿ ਇੱਕ ਦਸੰਬਰ ਨੂੰ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।
ਇਸੇ ਵਿਚਕਾਰ ਹੁਣ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਸਬੰਧੀ ਖ਼ਬਰ ਸਾਹਮਣੇ ਆ ਰਹੀ ਹੈ । ਜ਼ਿਕਰਯੋਗ ਹੈ ਕਿ ਪਹਿਲਾਂ ਹੀ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ , ਲੋਕ ਪਹਿਲਾਂ ਹੀ ਵਧ ਰਹੀਆਂ ਕੀਮਤਾਂ ਤੋਂ ਨਿਜਾਤ ਪਾਉਣ ਦੇ ਲਈ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੇ । ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਕੇਂਦਰ ਸਰਕਾਰ ਇਸ ਸਾਲ ਦੇ ਅੰਤ ਦੇ ਵਿੱਚ ਆਮ ਲੋਕਾਂ ਨੂੰ ਵਧ ਰਹੀ ਮਹਿੰਗਾਈ ਤੋਂ ਕੁਝ ਰਾਹਤ ਦੇਵੇਗੀ । ਪਰ ਅਜਿਹਾ ਨਹੀਂ ਹੋਇਆ । ਇਸ ਮਹੀਨੇ ਵੀ ਕੀਮਤਾਂ ਵਿੱਚ ਵਾਧੇ ਦੇ ਨਾਲ ਜੁੜੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ।
ਜ਼ਿਕਰਯੋਗ ਹੈ ਕਿ ਭਾਰਤ ਦੇਸ਼ ਦੇ ਕਈ ਰਾਜਾਂ ਦੇ ਵਿੱਚ ਸਰ੍ਹੋਂ ਦੇ ਤੇਲ ਦੀ ਕੀਮਤ ਦੋ ਸੌ ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਚੁੱਕੀਆ ਹੈ । ਇਸ ਦੇ ਨਾਲ ਹੀ ਜੇਕਰ ਪਿਛਲੇ ਸਾਲ ਦੀ ਗੱਲਬਾਤ ਕੀਤੀ ਜਾਵੇ ਤਾਂ ਪਿਛਲੇ ਸਾਲ ਇਹ ਕੀਮਤਾਂ ਬਹੁਤ ਘੱਟ ਸਨ ਤੇ ਇਸ ਸਾਲ ਸੱਤਰ ਤੋਂ ਅੱਸੀ ਫੀਸਦੀ ਤੱਕ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ । ਜ਼ਿਕਰਯੋਗ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਦਸੰਬਰ ਦੋ ਹਜਾਰ ਵੀਹ ਦੇ ਵਿਚ ਸਰ੍ਹੋਂ ਦੇ ਤੇਲ ਦੀ ਕੀਮਤ ਇੱਕ ਸੌ ਛੱਤੀ ਰੁਪਏ ਪ੍ਰਤੀ ਲਿਟਰ ਸੀ । ਜਦ ਕਿ ਇਸ ਸਾਲ ਇਕ ਦਸੰਬਰ ਨੂੰ ਸਰ੍ਹੋਂ ਦੇ ਤੇਲ ਦੀ ਕੀਮਤ ਦਿੱਲੀ ਦੇ ਵਿੱਚ ਦੋ ਸੌ ਤਿੱਨ ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਚੁੱਕੀ ਹੈ । ਜਿਸ ਤਰ੍ਹਾਂ ਲਗਾਤਾਰ ਕੀਮਤਾਂ ਵਧਣ ਦੇ ਨਾਲ ਸਬੰਧਤ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਉਹ ਆਮ ਲੋਕਾਂ ਦੇ ਲਈ ਕਈ ਚਿੰਤਾਵਾਂ ਖੜੀਆਂ ਕਰ ਰਹੇ ਹਨ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …