ਆਈ ਤਾਜਾ ਵੱਡੀ ਖਬਰ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਜੁੜੀ ਹੋਈ ਇਕ ਮਾੜੀ ਖਬਰ ਸਾਹਮਣੇ ਆ ਰਹੀ ਹੈ। ਹਰ ਪਾਸੇ ਇਸ ਖਬਰ ਦੀ ਚਰਚਾ ਹੋ ਰਹੀ ਹੈ। ਪਹਿਲਾ ਤਾ ਸਿਰਫ ਕਿਸਾਨ ਹੀ ਕੇਦਰ ਸਰਕਾਰ ਦਾ ਵਿਰੋਧ ਕਰ ਰਹੇ ਸੀ ਪਰ ਹੁਣ ਇਹ ਵਰਗ ਵੀ ਸਾਹਮਣੇ ਆ ਰਿਹਾ ਹੈ।ਦਰਅਸਲ ਇਹ ਖਬਰ ਸ਼ਿਓਪੁਰ ਤੋ ਸਾਹਮਣੇ ਆ ਰਹੀ ਹੈ ਜਿਥੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਆਪਣੇ ਹੀ ਲੋਕ ਸਭਾ ਹਲਕੇ ਵਿਚ ਵਿਰੋਧ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਵਿਰੋਧ ਹੜ ਪੀੜਤ ਲੋਕਾਂ ਵੱਲੋ ਕੀਤਾ ਗਿਆ।
ਦੱਸ ਦਈਏ ਕਿ ਲੋਕ ਸਭਾ ਹਲਕੇ ਮੁਰੈਨਾ ਦੇ ਸ਼ਿਓਪੁਰ ਵਿਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਪਹੁੰਚੇ ਸੀ ਪਰ ਉਥੇ ਉਨ੍ਹਾਂ ਨੂੰ ਸਥਾਨਕ ਲੋਕਾਂ ਦੇ ਰੋਸ਼ ਦਾ ਸਾਹਮਣਾ ਕਰਨਾ ਪਿਆ ਕਿਉਕਿ ਉਥੇ ਲੋਕਾਂ ਉਨ੍ਹਾ ਨੂੰ ਘੇਰ ਲਿਆ ਜਿਸ ਤੋ ਬਾਅਦ ਵਿਰੋਧ ਕੀਤਾ ਅਤੇ ਉਨ੍ਹਾਂ ਦੇ ਕਾਫਲੇ ਦੀਆ ਗੱਡੀਆ ਉਤੇ ਚਿੱਕੜ ਸੁੱਟਣਾ ਸੁਰੂ ਕਰ ਦਿੱਤਾ। ਜਾਣਕਾਰੀ ਦੇ ਅਨੁਸਾਰ ਨਰਿੰਦਰ ਤੋਮਰ ਹੜ੍ਹ ਪ੍ਰਭਾਵਿਤ ਇਲਾਕਿਆ ਦਾ ਜਾਇਜਾ ਲੈ ਪਹੁੰਚੇ ਅਤੇ ਜਦੋ ਉਹ ਕਰਾਟੀਆ ਬਾਜ਼ਾਰ ਪਹੁੰਚੇ ਉਸ ਸਮੇ ਕੁਝ ਲੋਕਾ ਦਾ ਗੁੱਸੇ ਸਾਹਮਣੇ ਆਇਆ ਅਤੇ ਉਨ੍ਹਾਂ ਲੋਕਾਂ ਨੇ ਮੰਤਰੀ ਨੂੰ ਘੇਰ ਲਿਆ।
ਵਿਰੋਧ ਕਰ ਰਹੇ ਲੋਕਾ ਦਾ ਕਹਿਣਾ ਸੀ ਕਿਹਾ ਕਿ ਉਹ ਲੰਮੇ ਸਮੇ ਬਾਅਦ ਉਥੇ ਆਏ ਹਨ। ਜਿਸ ਕਾਰਨ ਲੋਕਾਂ ਦਾ ਗੁੱਸੇ ਆਸਮਾਨ ਉਤੇ ਚੜ੍ਹਿਆ ਹੋਇਆ ਸੀ। ਦੱਸ ਦਈਏ ਕਿ ਰੋਸ਼ ਵਿਚ ਵਿਰੋਧਕਾਰੀ ਲੋਕਾਂ ਵੱਲੋ ਵਾਹਨਾਂ ਉੱਤੇ ਚਿੱਕੜ ਤੋ ਇਲਾਵਾ ਸੁੱਕੀਆਂ ਲੱਕੜਾਂ ਸੁੱਟੀਆਂ ਗਈਆ।ਦੂਜੇ ਪਾਸੇ ਕਿਸਾਨ ਵੱਲੋ ਵੀ ਕੇਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਅਤੇ ਕਿਸਾਨਾ ਵੱਲੋ ਕੇਦਰੀ ਮੰਤਰੀ ਨਰਿੰਦਰ ਤੋਮਰ ਉਤੇ ਦੇਸ਼ਵਾਸੀਆ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਹਨ। ਇਸੇ ਸੰਬੰਧਿਤ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨ ਆਗੂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਇਸ ਤੋ ਉਨ੍ਹਾਂ ਕਿਹਾ ਕਿ ਕਿਸਾਨ ਆਗੂ ਕਿਸਾਨ ਦੇ ਸਾਰੇ ਮੁੱਦਿਆਂ ਨੂੰ ਸੁਲਝਾਉਣ ਲਈ ਯਤਨਸ਼ੀਲ ਹੈ ਪਰ ਕੇਦਰ ਸਰਕਾਰ ਵੱਲੋ ਸ਼ਰਤਾਂ ਰੱਖਿਆ ਜਾਦੀਆ ਹਨ ਅਤੇ ਇਸ ਨਾਲ ਉਨ੍ਹਾ ਦਾ ਹੰਕਾਰ ਦਾ ਵਿਹਾਰ ਸਾਹਮਣੇ ਆ ਰਿਹਾ ਹੈ। ਜਿਸ ਕਾਰਨ ਗੱਲਬਾਤ ਰੁਕੀ ਹੋਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …