ਆਈ ਤਾਜਾ ਵੱਡੀ ਖਬਰ
ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਚਲ ਰਿਹਾ ਹੈ, ਕਿਸਾਨ ਆਪਣੀਆਂ ਮੰਗਾ ਨੂੰ ਲੈ ਧਰਨਾ ਪ੍ਰਦਰਸ਼ਨ ਕਰ ਰਹੇ ਨੇ । ਉਥੇ ਹੀ ਖੇਤੀਬਾੜੀ ਮੰਤਰੀ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ, ਜੌ ਕਿਸਾਨਾਂ ਨੂੰ ਫਿਰ ਆਪਣੀਆਂ ਮੰਗਾ ਨੂੰ ਰੱਦ ਕਰਨ ਬਾਰੇ ਕਹਿ ਰਿਹਾ ਹੈ। ਸਰਕਾਰ ਦਾ ਆਪਣਾ ਅ-ੜੀ-ਅ-ਲ ਰਵਈਆ ਹੈ ਅਤੇ ਕਿਸਾਨਾਂ ਦੀਆਂ ਆਪਣੀਆਂ ਮੰਗਾ, ਇਹਨਾਂ ਦੋਨਾਂ ਦੇ ਵਿਚਕਾਰ ਅਜੇ ਤਕ ਕੋਈ ਹੱਲ ਨਹੀਂ ਹੋਇਆ। ਸਰਕਾਰ ਜਿੱਥੇ ਸਾਫ਼ ਕਰ ਚੁੱਕੀ ਹੈ ਕਿ ਉਹ ਕਾਨੂੰਨ ਰੱਦ ਨਹੀ ਕਰੇਗੀ,
ਉਥੇ ਹੀ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਿਸ ਨਹੀਂ ਜਾਣਗੇ। ਲਗਾਤਾਰ ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਗੱਲ ਬਾਤ ਵੀ ਚਲ ਰਹੀ ਹੈ, ਪਰ ਹੱਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ। ਹੁਣ ਖੇਤੀਬਾੜੀ ਮੰਤਰੀ ਦਾ ਜਿਹੜਾ ਬਿਆਨ ਸਾਹਮਣੇ ਆਇਆ ਹੈ ਉਸ ਚ ਉਹਨਾਂ ਦਾ ਕਹਿਣਾ ਹੈ ਕਿ ਅੱਜ ਜੌ ਵਿਤ ਮੰਤਰੀ ਦੇ ਵਲੋ ਬਜਟ ਪੇਸ਼ ਕੀਤਾ ਗਿਆ ਹੈ, ਉਹ ਕਿਸਾਨਾਂ ਦੇ ਹੱਕ ਚ ਹੈ ਅਤੇ ਹੁਣ ਦੇਸ਼ ਦੇ ਕਿਸਾਨ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਲੈਕੇ ਬੇਚਿੰਤ ਹੋ ਜਾਣਾ ਚਾਹੀਦਾ ਹੈ।
ਉਹਨਾਂ ਨੇ ਜ਼ਿਕਰ ਕਿਤਾ ਕਿ ਬਜਟ ਚ ਐਮ ਐਸ ਪੀ ਅਤੇ ਏ ਪੀ ਐਮ ਸੀ ਦੀ ਵਚਨਬੱਧਤਾ ਦਿੱਤੀ ਗਈ ਹੈ ਨਾਲ ਹੀ ਖੇਤੀਬਾੜੀ ਸੈਕਟਰ ਦਾ ਬਜਟ ਵੀ ਵਧਾਇਆ ਗਿਆ ਹੈ। ਜਿਕਰੇਖਾਸ ਹੈ ਕਿ ਉਹਨਾਂ ਨੇ ਇਹ ਸਪਸ਼ਟ ਕਿਹਾ ਕਿ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਨੂੰ ਲੈਕੇ ਚਿੰਤਾ ਨਹੀਂ ਕਰਨੀ ਚਾਹੀਦੀ, ਸਰਕਾਰ ਕਿਸਾਨਾਂ ਦੇ ਫਾਇਦੇ ਬਾਰੇ ਸੋਚ ਰਹੀ ਹੈ। ਦਸਣਾ ਬਣਦਾ ਹੈ ਕਿ ਅੱਜ ਖਜਾਨਾਂ ਮੰਤਰੀ ਨਿਰਮਲਾ ਸੀਤਾਰਮਨ ਦੇ ਵਲੋਂ ਬਜਟ ਪੇਸ਼ ਕੀਤਾ ਗਿਆ,ਜਿਸ ਚ ਕਈ ਅਦਾਰਿਆ ਨੂੰ ਛੋਟ ਦਿੱਤੀ ਗਈ ਹੈ।
ਮਹਿਲਾਵਾਂ ਬਾਰੇ ਵੀ ਵੱਡੇ ਐਲਾਨ ਕੀਤੇ ਗਏ ਨੇ, ਟੈਕਸ ਚ ਵੀ ਛੋਟ ਦਿੱਤੀ ਗਈ ਹੈ। ਹਰ ਇੱਕ ਦੇ ਮੰਨ ਚ ਬਸ ਇਹੀ ਸਵਾਲ ਸੀ ਕਿ ਆਖਿਰਕਾਰ ਅੱਜ ਦੇ ਬਜਟ ਚ ਕਿ ਅਹਿਮ ਹੋਵੇਗਾ। ਨੇਤਾ ਲੋਕ ਕਿਸਾਨਾਂ ਦੇ ਹੱਕ ਚ ਬਜਟ ਆਵੇ ਅਜਿਹਾ ਕਹਿ ਰਹੇ ਸਨ ਵਿਰੋਧੀਆਂ ਨੇ ਬਜਟ ਪੇਸ਼ ਹੋਣ ਤੋ ਬਾਅਦ ਸਰਕਾਰ ਨੂੰ ਨਿਸ਼ਾਨੇ ਤੇ ਵੀ ਲਿਆ ਹੈ। ਤੋਮਰ ਦਾ ਕਹਿਣਾ ਸੀ ਕਿ ਇਹ ਜੌ ਬਜਟ ਪੇਸ਼ ਕੀਤਾ ਗਿਆ ਹੈ, ਇਸ ਨਾਲ ਕਿਸਾਨ 16. 5 ਲੱਖ ਕਰੋੜ ਦਾ ਕਰਜ਼ਾ ਲੈ ਸਕਦੇ ਨੇ । ਤੋਮਰ ਦਾ ਕਹਿਣਾ ਸੀ ਕਿ ਸਰਕਾਰ ਨੇ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਨੇ, ਅਤੇ ਯੋਜਨਾਵਾਂ ਨੂੰ ਲਾਗੂ ਕਰਨ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …