Breaking News

ਖੁਸ਼ੀ ਚ ਵਜੇ ਵਜਾਉਣ ਜਾ ਰਹਿਆਂ ਦੇ ਘਰਾਂ ਚ ਵਿਛੇ ਸੱਥਰ , ਹੋਈਆਂ ਮੌਤਾਂ ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਇਹ ਸਾਲ ਸਾਰੀ ਦੁਨੀਆਂ ਲਈ ਬਹੁਤ ਜਿਆਦਾ ਮਾੜਾ ਰਿਹਾ ਹੈ ਜਿਥੇ ਕੋਰੋਨਾ ਵਾਇਰਸ ਦਾ ਕਰਕੇ ਸੰਸਾਰ ਤੇ ਲੱਖਾਂ ਲੋਕਾਂ ਦੀ ਮੌਤ ਇਸ ਵਾਇਰਸ ਦੇ ਨਾਲ ਹੋ ਗਈ ਹੈ ਓਥੇ ਇਸ ਸਾਲ ਬਹੁਤ ਸਾਰੀਆਂ ਮਹਾਨ ਹਸਤੀਆਂ ਵੀ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਈਆਂ ਹਨ , ਬਹੁਤ ਲੋਕਾਂ ਦੇ ਸਜਨ ਪਿਆਰੇ ਇਸੇ ਸਾਲ ਕਿਸੇ ਨਾ ਕਿਸੇ ਕਾਰਨ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ। ਹੁਣ ਇੱਕ ਹੋਰ ਮਾੜੀ ਖਬਰ ਅੱਜ ਸਵੇਰੇ ਸਵੇਰੇ ਪੰਜਾਬ ਚ ਤੋਂ ਆ ਰਹੀ ਹੈ ਜਿਸ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਖਬਰ ਆ ਰਹੀ ਹੈ ਕੇ ਇੱਕ ਵਿਆਹ ਦੇ ਸਮਾਗਮ ਵਿਚ ਜਾ ਰਹੇ ਵਾਜੇ (ਬੈਂਡ)ਵਾਲਿਆਂ ਨਾਲ ਇੱਕ ਹਾਦਸਾ ਵਾਪਰ ਗਿਆ ਹੈ ਜਿਸ ਵਿਚ ਮੌਤਾਂ ਹੋ ਗਈਆਂ ਹਨ। ਅੱਜ ਸਵੇਰੇ ਵਿਆਹ ਵਾਲੇ ਘਰਾਂ ਚ ਬੈਂਡ ਵਜਾਉਣ ਜਾ ਰਹਿਆ ਦੇ ਘਰਾਂ ਚ ਸੱਥਰਵਿੱਛ ਗਏ ਹਨ। ਰਾੜਾ ਸਾਹਿਬ ਦੇ ਵਾਸੀ ਜਸਵੀਰ ਸਿੰਘ ਅਤੇ ਜਗਪ੍ਰੀਤ ਸਿੰਘ ਗੱਬਰ ਦੀ ਇਕ ਕਾਰ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਜਦੋਂ ਇਹ ਆਪਣੇ ਸਾਥੀਆਂ ਦੇ ਨਾਲ

ਕਿਸੇ ਵਿਆਹ ਸਮਾਗਮ ਦੇ ਵਿਚ ਵਾਜੇ ਵਜਾਉਣ ਜਾ ਰਹੇ ਸਨ। ਇਸ ਹਾਦਸੇ ਦੇ ਵਿਚ 5 ਹੋਰ ਵਿਅਕਤੀ ਵੀ ਜਖਮੀ ਹੋ ਗਏ ਹਨ ਜਿਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿਚ ਦਾਖਲ ਕਰਾਇਆ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਿਕ ਅੱਜ ਸਵੇਰੇ ਰਾੜਾ ਸਾਹਿਬ ਦੀਪ ਪਾਈਪ ਬੈਂਡ ਦੇ 7 ਮੈਂਬਰ ਇਨੋਵਾ ਕਾਰ ਦੇ ਵਿਚ ਸਵਾਰ ਹੋ ਕੇ ਕਿਸੇ ਵਿਆਹ ਵਿਚ ਵਾਜਾ ਵਜਾਉਣ ਜਾ ਰਹੇ ਸਨ ਕੇ ਜਿਆਦਾ

ਧੁੰਦ ਹੋਣ ਦੀ ਵਜ੍ਹਾ ਨਾਲ ਪਿੰਡ ਜਲਾਹ ਮਾਜਰਾ ਦੇ ਲਾਗੇ ਇਹਨਾਂ ਦੀ ਕਾਰ ਇੱਕ ਟਿੱਪਰ ਦੇ ਨਾਲ ਟਕਰਾਅ ਗਈ ਅਤੇ ਇਹ ਭਾਣਾ ਵਾਪਰ ਗਿਆ । ਇਸ ਖਬਰ ਦੇ ਆਉਣ ਨਾਲ ਸਾਰੇ ਇਲਾਕੇ ਦੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਖਬਰ ਦਾ ਪਤਾ ਲਗਨ ਦੇ ਤੁਰੰਤ ਬਾਅਦ ਪੁਲਸ ਮੌਕੇ ਡਟੇ ਪਹੁੰਚੀ ਅਤੇ ਸਾਰੀ ਕਾਰਵਾਈ ਨੂੰ ਕਰਨ ਲਗ ਪਈ ਸੀ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …