ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖਬਰ ਇੰਡੀਆ ਤੋਂ ਫਲਾਈਟਾਂ ਦੇ ਚਨ ਦੇ ਬਾਰੇ ਵਿਚ ਆ ਰਹੀ ਹੈ। ਕੋਰੋਨਾ ਦਾ ਕਰਕੇ ਬਹੁਤ ਸਾਰੇ ਰੂਟਾਂ ਤੇ ਹਵਾਈ ਸਫ਼ਰ ਬੰਦ ਸਨ। ਪਰ ਹੁਣ ਹੋਲੀ ਹੋਲੀ ਇਹਨਾਂ ਰੂਟਾਂ ਤੇ ਹਵਾਈ ਯਾਤਰਾਵਾਂ ਸ਼ੁਰੂ ਹੋ ਰਹੀਆਂ ਹਨ। ਅਜਿਹੀ ਹੀ ਇੱਕ ਵੱਡੀ ਖਬਰ ਹੁਣ ਆ ਰਹੀ ਹੈ।
ਕਿਫਾਇਤੀ ਏਅਰਲਾਈਨਜ਼ ਗੋਏਅਰ ਨੇ ਆਪਣੇ ਘਰੇਲੂ ਨੈਟਵਰਕ ’ਚ 100 ਤੋਂ ਜ਼ਿਆਦਾ ਨਵੀਂ ਉਡਾਣਾਂ ਨਾਲ ਜੋੜਨ ਦਾ ਐਲਾਨ ਕੀਤਾ ਹੈ। ਕੰਪਨੀ ਪੰਜ ਸਤੰਬਰ ਤੋਂ ਮੁੰਬਈ ਦੇ ਨਾਲ ਨਾਲ ਦਿੱਲੀ, ਬੈਂਗਲੁਰੂ, ਚੇਨਈ ਅਤੇ ਹੋਰ ਸ਼ਹਿਰਾਂ ਤੋਂ ਨਵੀਂ ਉਡਾਣ ਸ਼ੁਰੂ ਕਰੇਗੀ। ਏਅਰਲਾਈਨਜ਼ ਨੇ ਬਿਆਨ ਜਾਰੀ ਕਰ ਉਮੀਦ ਪ੍ਰਗਟਾਈ ਹੈ ਕਿ 21 ਸਤੰਬਰ ਤਕ ਉਹ ਫਲਾਈਟਾਂ ਦੇ ਮਾਮਲੇ ਵਿਚ ਕੋਵਿਡ 19 ਤੋਂ ਪਹਿਲਾਂ ਤੁਲਨਾ ਵਿਚ 45 ਫੀਸਦ ਸਮੱਰਥਾ ਤਕ ਪਹੁੰਚ ਜਾਵੇਗੀ। ਕੰਪਨੀ ਦਾ ਕਹਿਣਾ ਹੈ ਕਿ 15 ਅਕਤੂਬਰ ਤਕ ਉਹ 60 ਫੀਸਦ ਸਮੱਰਥਾ ਦੇ ਨਾਲ ਫਲਾਈਟ ਸ਼ੁਰੂ ਕਰ ਦੇਵੇਗੀ।
ਗੋਏਅਰ ਦੇ ਚੀਫ ਐਕਜ਼ੀਕਿਊਟਿਵ ਅਫਸਰ ਕੌਸ਼ਿਕ ਖੋਨਾ ਨੇ ਕਿਹਾ ਘਰੇਲੂ ਜਹਾਜ਼ ਉਦਯੋਗ ਵਿਚ ਮੰਗ ਵਿਚ ਹੌਲੀ ਹੌਲੀ ਵਾਧਾ ਹੋ ਰਿਹਾ ਹੈ। ਕਈ ਸੂਬਿਆਂ ਵੱਲੋਂ ਯਾਤਰਾ ’ਤੇ ਰੋਕ ਹਟਾਏ ਜਾਣ ਤੋਂ ਬਾਅਦ ਉਸ ਵਿਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ।
ਕੰਪਨੀ ਨੇ ਕਿਹਾ ਗਿਆ ਹੈ ਕਿ ਨਵੇਂ ਸੰਪਰਕ ਵਿੱਚ ਮੁੰਬਈ, ਦਿੱਲੀ, ਬੰਗਲੁਰੂ, ਚੇਨਈ, ਅਹਿਮਦਾਬਾਦ, ਹੈਦਰਾਬਾਦ, ਕੋਲਕਾਤਾ, ਪੁਣੇ, ਲਖਨਊ, ਨਾਗਪੁਰ, ਵਾਰਾਣਸੀ, ਜੈਪੁਰ, ਪਟਨਾ, ਰਾਂਚੀ, ਗੁਹਾਟੀ, ਚੰਡੀਗੜ੍ਹ, ਸ੍ਰੀਨਗਰ, ਲੇਹ ਅਤੇ ਸੇਵਾਵਾਂ ਜੰਮੂ ਤੋਂ ਅਤੇ ਸ਼ੁਰੂ ਕੀਤੀਆਂ ਜਾਣਗੀਆਂ।
ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਤੋਂ ਮੁੰਬਈ, ਅਹਿਮਦਾਬਾਦ, ਪਟਨਾ ਅਤੇ ਸ੍ਰੀਨਗਰ ਜਾਣ ਵਾਲੇ ਲੋਕਾਂ ਨੂੰ ਦੋ ਨਵੀਆਂ ਸੇਵਾਵਾਂ ਦਾ ਅਪਸ਼ਨ ਮਿਲੇਗਾ। ਗੋ ਏਅਰ ਦਿੱਲੀ ਤੋਂ ਪੁਣੇ, ਹੈਦਰਾਬਾਦ, ਵਾਰਾਣਸੀ, ਲਖਨਊ, ਲੇਹ ਅਤੇ ਜੰਮੂ ਲਈ ਹਰ ਰੋਜ਼ ਇਕ ਉਡਾਣ ਚਲਾਏਗੀ।
RBI ਨੇ ਸ਼ਹਿਰੀ ਸਹਿਕਾਰੀ ਬੈਂਕਾਂ ’ਤੇ ਕੱਸੀ ਨਕੇਲ, ਖੇਤੀ, MSME ਤੇ ਪਛੜੇ ਵਰਗਾਂ ਨੂੰ ਕੁੱਲ ਕਰਜ਼ ਦਾ ਦੇਣਾ ਹੋਵੇਗਾ 75 ਫੀਸਦ
ਖੋਨਾ ਦਾ ਕਹਿਣਾ ਹੈ ਕਿ ਵੱਖ-ਵੱਖ ਰਾਜ ਸਰਕਾਰਾਂ ਦੁਆਰਾ ਯਾਤਰਾ ਪਾਬੰਦੀਆਂ ਵਾਪਸ ਲੈਣ ਨਾਲ, ਮੰਗ ਵਧੇਗੀ ਅਤੇ ਗੋ ਏਅਰ ਨੇ ਹਮੇਸ਼ਾਂ ਮਾਰਕੀਟ ਦੀਆਂ ਸਥਿਤੀਆਂ ਦੇ ਅਨੁਸਾਰ ਕਦਮ ਚੁੱਕੇ ਹਨ ਅਤੇ ਯਾਤਰੀਆਂ ਨੂੰ ਵਧੇਰੇ ਯਾਤਰਾ ਦੇ ਅਪਸ਼ਨ ਪ੍ਰਦਾਨ ਕੀਤੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …