1 ਅਗਸਤ ਤੋਂ ਹੋ ਗਿਆ ਇਹ ਵੱਡਾ ਐਲਾਨ
ਕੋਰੋਨਾ ਨੇ ਦੁਨੀਆਂ ਤੇ ਅਜਿਹੀ ਹਨੇਰੀ ਲਿਆਂਦੀ ਕੇ ਸਾਰੀ ਦੁਨੀਆਂ ਨੂੰ ਇਕ ਦੂਜੇ ਮੁਲਕਾਂ ਨਾਲੋਂ ਆਪਣਾ ਸੰਪਰਕ ਰੋਕਣਾ ਪਿਆ। ਕਾਫੀ ਲੰਮੇ ਸਮੇਂ ਤੋਂ ਇੰਟਰਨੈਸ਼ਨਲ ਫਲਾਈਟਾਂ ਬੰਦ ਪਾਈਆਂ ਹਨ ਜਿਸ ਨਾਲ ਬਹੁਤ ਸਾਰੇ ਲੋਕ ਵਿਦੇਸ਼ਾਂ ਵਿਚ ਫਸੇ ਹੋਏ ਹਨ। ਪਰ ਹੁਣ ਚੰਗੀ ਖਬਰ ਆ ਰਹੀ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਨਵੀਂ ਦਿੱਲੀ— ਸਪਾਈਸ ਜੈੱਟ ਆਪਣੀ ਪਹਿਲੀ ਲੰਬੀ ਦੂਰੀ ਦੀ ਉਡਾਣ 1 ਅਗਸਤ ਨੂੰ ਐਮਸਟਰਡਮ ਤੋਂ ਸ਼ੁਰੂ ਕਰਨ ਜਾ ਰਹੀ ਹੈ। ਇਸ ਨਾਲ ਯੂਰਪ ‘ਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਮਦਦ ਮਿਲੇਗੀ। ਕੋਵਿਡ-19 ਸੰਕਟ ਦੇ ਮੱਦੇਨਜ਼ਰ ਲਾਕਡਾਊਨ ਦੀ ਵਜ੍ਹਾ ਨਾਲ 23 ਮਾਰਚ ਤੋਂ ਕੌਮਾਂਤਰੀ ਉਡਾਣਾਂ ਰੱਦ ਹਨ। ਸਿਰਫ ਵਿਸ਼ੇਸ਼ ਹਾਲਾਤ ‘ਚ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੇ ਕੁਝ ਕੌਮਾਂਤਰੀ ਚਾਰਟਰ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਹੈ।
ਸਪਾਈਸ ਜੈੱਟ ਨੇ ਸੋਮਵਾਰ ਨੂੰ ਟਵੀਟ ਕੀਤਾ, ”ਯੂਰਪ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸਪਾਈਸ ਜੈੱਟ ਆਪਣੀ ਪਹਿਲੀ ਲੰਮੀ ਦੂਰੀ ਦੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਅਜਿਹੀ ਪਹਿਲੀ ਉਡਾਣ ਐਮਸਟਰਡਮ ਤੋਂ 1 ਅਗਸਤ ਨੂੰ ਰਵਾਨਾ ਹੋਵੇਗੀ।”
ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ, ”ਉਡਾਣ ਉੱਥੋਂ ਦੇ ਸਮੇਂ ਮੁਤਾਬਕ, ਦੁਪਹਿਰ ਬਾਅਦ ਪੌਣੇ ਤਿੰਨ ਵਜੇ ਐਮਸਟਰਡਮ ਦੇ ਸ਼ੀਫੋਲ ਹਵਾਈ ਅੱਡੇ ਤੋਂ ਪਹਿਲੀ ਅਗਸਤ ਨੂੰ ਉਡਾਣ ਭਰੇਗੀ ਅਤੇ ਦੋ ਅਗਸਤ ਨੂੰ ਤੜਕੇ ਸਾਢੇ ਤਿੰਨ ਵਜੇ ਬੇਂਗਲੁਰੂ ਹਵਾਈ ਅੱਡੇ ‘ਤੇ ਉਤਰੇਗੀ। ਉੱਥੋਂ ਇਹ ਜਹਾਜ਼ ਹੈਦਰਾਬਾਦ ਲਈ ਰਵਾਨਾ ਹੋਵੇਗਾ, ਜੋ ਸਵੇਰੇ 5 ਵੱਜ ਕੇ 35 ਮਿੰਟ ‘ਤੇ ਪਹੁੰਚੇਗਾ।” ਸੂਤਰਾਂ ਨੇ ਕਿਹਾ ਕਿ ਇਸ ਉਡਾਣ ਲਈ ਕੰਪਨੀ ਨੇ ਇਕ ਵਿਦੇਸ਼ੀ ਕੰਪਨੀ ਕੋਲੋਂ ਦੋਹਰੇ ਕੋਰੀਡੋਰ ਵਾਲਾ ਏ-330 ਨੀਓ ਜਹਾਜ਼ ਉਸ ਦੇ ਚਾਲਕ ਦਲ ਸਮੇਤ ਪੱਟੇ ‘ਤੇ ਲਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …