ਆਈ ਤਾਜਾ ਵੱਡੀ ਖਬਰ
ਪਿਛਲੇ ਕਈ ਮਹੀਨਿਆਂ ਤੋਂ ਹਵਾਈ ਯਾਤਰਾਂ ਤੇ ਪਾਬੰਦੀ ਲਗੀ ਹੋਈ ਹੈ ਪਰ ਹੁਣ ਹਾਲਾਤ ਆਮ ਹੁੰਦੇ ਦਿਖਾਈ ਦੇ ਰਹੇ ਹਨ। ਅਤੇ ਯਾਤਰੀਆਂ ਦੀ ਗਿਣਤੀ ਵਿਚ ਵੀ ਵਾਧਾ ਹੁੰਦਾ ਜਾ ਰਿਹਾ ਹੈ ਅਜਿਹੀ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨਾਲ ਹਵਾਬਾਜ਼ੀ ਇੰਡਸਟਰੀ ਵਿਚ ਖੁਸ਼ੀ ਦੀ ਲਹਿਰ ਆ ਰਹੀ ਹੈ।
ਹਵਾਬਾਜ਼ੀ ਇੰਡਸਟਰੀ ਪਟੜੀ ‘ਤੇ ਵਾਪਸ ਆਉਂਦੀ ਦਿਖਾਈ ਦੇ ਰਹੀ ਹੈ। ਅਗਸਤ ‘ਚ ਜੁਲਾਈ ਦੀ ਤੁਲਨਾ ‘ਚ ਯਾਤਰੀਆਂ ਦੀ ਗਿਣਤੀ ‘ਚ 25 ਫੀਸਦੀ ਦਾ ਵਾਧਾ ਦਰਜ ਹੋਇਆ ਹੈ। ਇਕਰਾ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੇ ਅਗਸਤ ਮਹੀਨੇ ਦੀ ਤੁਲਨਾ ‘ਚ ਯਾਤਰੀਆਂ ਅਤੇ ਉਡਾਣਾਂ ਦੀ ਗਿਣਤੀ ਹਾਲਾਂਕਿ ਹੁਣ ਵੀ ਬਹੁਤ ਘੱਟ ਹੈ ਪਰ ਇਸ ਸਾਲ ਅਗਸਤ ‘ਚ ਇਸ ਤੋਂ ਪਿਛਲੇ ਮਹੀਨੇ ਯਾਨੀ ਜੁਲਾਈ ਦੇ ਮੁਕਾਬਲੇ ਚੰਗੀ ਬੜ੍ਹਤ ਦਰਜ ਹੋਈ ਹੈ। ਘਰੇਲੂ ਮਾਰਗਾਂ ‘ਤੇ ਯਾਤਰੀਆਂ ਦੀ ਗਿਣਤੀ 25 ਫੀਸਦੀ ਵੱਧ ਕੇ ਤਕਰੀਬਨ 26 ਲੱਖ ‘ਤੇ ਪਹੁੰਚ ਗਈ। ਇਹ ਪਿਛਲੇ ਸਾਲ ਅਗਸਤ ਦੀ ਤੁਲਨਾ ਤੋਂ 77 ਫੀਸਦੀ ਘੱਟ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਅੰਕੜਿਆਂ ਮੁਤਾਬਕ, 6 ਸਤੰਬਰ ਨੂੰ ਇਕ ਲੱਖ 42 ਹਜ਼ਾਰ ਯਾਤਰੀਆਂ ਨੇ ਹਵਾਈ ਸਫਰ ਕੀਤਾ, ਜੋ ਪੂਰਣਬੰਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਹਰਦੀਪ ਸਿੰਘ ਪੁਰੀ ਨੇ ਇਕ ਟਵੀਟ ‘ਚ ਕਿਹਾ, ”ਅਸੀਂ 25 ਮਈ ਨੂੰ 30 ਹਜ਼ਾਰ ਯਾਤਰੀਆਂ ਨਾਲ ਸ਼ੁਰੂਆਤ ਕੀਤੀ ਸੀ।
ਐਤਵਾਰ ਨੂੰ 1,233 ਉਡਾਣਾਂ ‘ਚ 1,41,992 ਯਾਤਰੀ ਰਵਾਨਾ ਹੋਏ। ਇਹ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਦੀ ਤੁਲਨਾ ‘ਚ 50 ਫੀਸਦੀ ਦੇ ਨਜ਼ਦੀਕ ਹੈ।” ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਸਰਕਾਰ ਨੇ 25 ਮਾਰਚ ਤੋਂ ਦੇਸ਼ ‘ਚ ਯਾਤਰੀ ਉਡਾਣਾਂ ‘ਤੇ ਪਾਬੰਦੀ ਲਾ ਦਿੱਤੀ ਸੀ, ਜੋ ਮਹੀਨੇ ਪਿਛੋਂ 25 ਮਈ ਨੂੰ ਘਰੇਲੂ ਮਾਰਗਾਂ ‘ਤੇ ਯਾਤਰੀ ਉਡਾਣਾਂ ਨੂੰ ਦੁਬਾਰਾ ਮਨਜ਼ੂਰੀ ਦਿੱਤੀ ਗਈ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …