Breaking News

ਖੁਸ਼ਖਬਰੀ – ਰੂਸ ਦੇਵੇਗਾ ਭਾਰਤ ਨੂੰ ਏਨੇ ਕਰੋੜ ਵੈਕਸੀਨ ,ਹੋਇਆ ਇਹ ਵੱਡਾ ਸਮਝੌਤਾ

ਆਈ ਤਾਜਾ ਵੱਡੀ ਖਬਰ

ਕੋਰੋਨਾ ਦਾ ਕਰਕੇ ਸਾਰੇ ਵਿਸ਼ਵ ਵਿਚ ਹਾਹਾਕਾਰ ਮਚੀ ਹੋਈ ਹੈ। ਦੁਨੀਆਂ ਦਾ ਕੋਈ ਦੇਸ਼ ਵੀ ਇਸਤੋਂ ਬਚ ਨਹੀਂ ਸਕਿਆ ਹੈ। ਇਸ ਨੂੰ ਰੋਕਣ ਦਾ ਇਕੋ ਇੱਕ ਹਲ ਹੈ ਇਸ ਦੀ ਵੈਕਸੀਨ। ਦੁਨੀਆਂ ਭਰ ਦੇ ਵਿਗਿਆਨੀ ਇਸ ਦੀ ਵੈਕਸੀਨ ਬਣਾਉਣ ਵਿਚ ਲਗੇ ਹੋਏ ਹਨ। ਰੂਸ ਨੇ ਦਾਵਾ ਕੀਤਾ ਹੈ ਕੇ ਉਸਨੇ ਵੈਕਸੀਨ ਤਿਆਰ ਕਰ ਲਈ ਹੈ। ਇਸ ਦੇ ਪੁਸ਼ਟੀ ਰੂਸ ਦੇ ਪ੍ਰਧਾਨ ਮੰਤਰੀ ਨੇ ਖੁਦ ਕੀਤੀ ਸੀ। ਹੁਣ ਇੰਡੀਆ ਦੇ ਲਈ ਇੱਕ ਵੱਡੀ ਖੁਸ਼ੀ ਦੀ ਖਬਰ ਆ ਰਹੀ ਹੈ ਇਸ ਦੀ ਵੈਕਸੀਨ ਦੇ ਬਾਰੇ ਵਿਚ। ਇੱਕ ਵੱਡਾ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ ਭਾਰਤ ਨੂੰ 10 ਕਰੋੜ ਵੈਕਸੀਨ ਦਿੱਤੀ ਜਾਵੇਗੀ।

ਰੂਸ ਦੇ ਸਿੱਧੇ ਨਿਵੇਸ਼ ਫੰਡ (ਆਰਡੀਆਈਐਫ) ਅਤੇ ਡਾਕਟਰ ਰੈਡੀ ਦੀ ਪ੍ਰਯੋਗਸ਼ਾਲਾਵਾਂ ਵਿਚ ਕੋਰੋਨਾ ਵਾਇਰਸ ਟੀਕਾ ਸਪੱਟਨਿਕ-ਵੀ ਕਲੀਨਿਕਲ ਅਜ਼ਮਾਇਸ਼ ਅਤੇ ਇਸ ਦੀ ਵੰਡ ਦੇ ਸੰਬੰਧ ਵਿਚ ਇਕ ਸਮਝੌਤਾ ਹੋਇਆ ਹੈ। ਦੋਵੇਂ ਮਿਲ ਕੇ ਭਾਰਤ ਵਿਚ 10 ਕਰੋੜ ਟੀਕੇ ਮੁਹਇਆ ਕਰਨਗੇ।

ਰੂਸ ਵਿਚ ਇੰਨੀ ਵੱਡੀ ਗਿਣਤੀ ਵਿਚ ਟੀਕੇ ਬਣਾਉਣ ਦੀ ਸਮਰੱਥਾ ਬਹੁਤ ਘੱਟ ਹੈ। ਇਸਦਾ ਮਤਲਬ ਹੈ ਕਿ ਇਹ ਟੀਕਾ ਭਾਰਤ ਵਿਚ ਪੈਦਾ ਕੀਤਾ ਜਾਵੇਗਾ ਅਤੇ ਇਸ ਵਿਚੋਂ 10 ਕਰੋੜ ਟੀਕਾ ਭਾਰਤ ਨੂੰ ਦਿੱਤਾ ਜਾਵੇਗਾ। ਸਮਝੌਤੇ ਵਿਚ ਕਿਹਾ ਗਿਆ ਹੈ ਕਿ ਨਿਯਮਾਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਟੀਕੇ ਭਾਰਤ ਵਿਚ ਉਪਲਬਧ ਕਰਵਾਏ ਜਾਣਗੇ। ਇਸ ਟੀਕੇ ਦਾ ਟ੍ਰਾਇਲ ਇਸ ਸਮੇਂ ਚੱਲ ਰਿਹਾ ਹੈ ਅਤੇ ਇਸ ਦੇ 2020 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ।

ਆਰਡੀਆਈਐਫ ਦੇ ਸੀਈਓ ਕਿਰਲ ਦਿਮਿਤ੍ਰਦੇਵ ਨੇ ਕਿਹਾ ਹੈ ਕਿ ਡਾ: ਰੈਡੀ ਦਾ ਪਿਛਲੇ 25 ਸਾਲਾਂ ਤੋਂ ਰੂਸ ਵਿੱਚ ਸਤਿਕਾਰਯੋਗ ਰੁਤਬਾ ਹੈ ਅਤੇ ਉਹ ਭਾਰਤ ਵਿੱਚ ਇੱਕ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਹੈ। ਭਾਰਤ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਤ ਦੇਸ਼ਾਂ ਵਿੱਚੋਂ ਇੱਕ ਹੈ। ਉਹ ਮਹਿਸੂਸ ਕਰਦੇ ਹਨ ਕਿ ਇਹ ਦਵਾਈ ਕੋਵਿਡ -19 ਨਾਲ ਨਜਿੱਠਣ ਲਈ ਸੁਰੱਖਿਅਤ ਅਤੇ ਵਿਗਿਆਨਕ ਤੌਰ ਤੇ ਯੋਗ ਹੋਵੇਗੀ।


ਡਾ. ਰੈਡੀ ਦੀ ਲੈਬਾਰਟਰੀਆਂ ਦੇ ਸਹਿ-ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ, ਸੀ ਪ੍ਰਸਾਦ ਨੇ ਕਿਹਾ ਕਿ ਟੀਕੇ ਦੇ ਫੇਸ-ਵੰਨ ਅਤੇ ਫੇਸ-ਦੋ ਦੇ ਨਤੀਜੇ ਚੰਗੇ ਸਾਬਤ ਹੋਏ ਹਨ। ਅਸੀਂ ਭਾਰਤ ਵਿਚ ਤੀਜੇ ਪੜਾਅ ਵਿਚ ਇਸ ਦੀ ਅਜ਼ਮਾਇਸ਼ ਕਰਾਂਗੇ ਅਤੇ ਇਸਨੂੰ ਭਾਰਤੀ ਰੈਗੂਲੇਟਰਾਂ ਦੀ ਜ਼ਰੂਰਤ ਦੇ ਅਨੁਸਾਰ ਤਿਆਰ ਕਰਾਂਗੇ।

Check Also

ਬੰਦੇ ਦੀ ਕਿਸਮਤ ਨੇ ਰਾਤੋ ਰਾਤ ਮਾਰੀ ਪਲਟੀ , ਹੁਣ 30 ਸਾਲਾਂ ਤੱਕ ਹਰੇਕ ਮਹੀਨੇ ਮਿਲਦੇ ਰਹਿਣਗੇ 10 ਲੱਖ ਰੁਪਏ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜੇਕਰ ਕਿਸਮਤ ਚੰਗੀ ਹੋਵੇ ਤਾਂ, ਮਨੁੱਖ ਆਪਣੀ ਜ਼ਿੰਦਗੀ ਦੇ …