Breaking News

ਖੁਸ਼ਖਬਰੀ – ਰੂਸੀ ਵੈਕਸੀਨ ਬਾਰੇ ਇੰਡੀਆ ਲਈ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਲਏ ਹਨ ਭਾਰਤ ਵਿਚ ਵੀ ਰੋਜਾਨਾ ਲੱਖ ਦੇ ਆਸ ਪਾਸ ਪੌਜੇਟਿਵ ਕੇਸ ਸਾਹਮਣੇ ਆਉਣ ਲੱਗ ਪਏ ਹਨ। ਮਾਹਰਾਂ ਦੇ ਮੁਤਾਬਿਕ ਇਸ ਵਾਇਰਸ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਇਸ ਦੀ ਵੈਕਸੀਨ। ਕੋਰੋਨਾ ਵਾਇਰਸ ਦੀ ਵੈਕਸੀਨ ਬਾਰੇ ਰੂਸੀ ਸਰਕਾਰ ਨੇ ਦਾਅਵਾ ਕੀਤਾ ਹੈ ਕੇ ਓਹਨਾ ਨੇ ਇਸਦੀ ਪੂਰੀ ਸਫਲ ਵੈਕਸੀਨ ਬਣਾ ਲਈ ਹੈ ਅਤੇ ਸਰਕਾਰ ਨੇ ਇਹ ਵੈਕਸੀਨ ਆਮ ਜਨਤਾ ਲਈ ਵੀ ਉਪਲਬਦ ਕਰ ਦਿੱਤੀ ਹੈ। ਹੁਣ ਇਸ ਵੈਕਸੀਨ ਦੇ ਇੰਡੀਆ ਆਉਣ ਦੇ ਬਾਰੇ ਵਿਚ ਇੱਕ ਵੱਡੀ ਖਬਰ ਆ ਰਹੀ ਹੈ।

ਰੂਸ ਦੇ ਸਰਵਰ ਗਵਰਨਮੈਂਟ ਫੰਡ ਨੇ ਕੋਰੋਨਾ ਵਾਇਰਸ ਟੀਕੇ ‘ਸਪੱਟਨਿਕ-ਵੀ’ ਦੀ 100 ਮਿਲੀਅਨ ਖੁਰਾਕ ਦੇਣ ਲਈ ਭਾਰਤ ਨਾਲ ਸਮਝੌਤਾ ਕੀਤਾ ਹੈ। ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ) ਨੇ ਭਾਰਤ ਵਿੱਚ ਸਪਲਾਈ ਲਈ ਦਿੱਗਜ ਕੰਪਨੀ ਡਾ. ਰੈੱਡੀਜੇ ਲੈਬ ਨਾਲ ਸਮਝੌਤਾ ਕੀਤਾ ਹੈ। ਆਰਡੀਆਈਐਫ ਦੇ ਸੀਈਓ ਕਿਰੀਲ ਦਿਮਿਤ੍ਰਿਵ ਨੇ ਕਿਹਾ ਹੈ ਕਿ ਸਪੱਟਨਿਕ- V ਡਾ. ਰੈੱਡੀਜੇ ਲੈਬਾਰਟਰੀਆਂ ਨਾਲ ਕਲੀਨਿਕਲ ਟਰਾਇਲ ਅਤੇ ਟੀਕੇ ਦੀ ਸਪੁਰਦਗੀ ਲਈ ਨੇੜਿਓਂ ਕੰਮ ਕਰੇਗਾ।

ਉਨ੍ਹਾਂ ਕਿਹਾ, “ਅਸੀਂ ਭਾਰਤੀ ਨਿਯਮਤਕਰਤਾਵਾਂ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਪੱਟਨਿਕ-ਵੀ ਟੀਕੇ ਦੇ ਕਲੀਨਿਕਲ ਅਜ਼ਮਾਇਸ਼ ਲਈ ਸਾਰੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਹੋਣ।” ਇਸ ਸਾਲ ਦੇ ਅੰਤ ਤੱਕ ਸਪੱਟਨਿਕ- V ਦੀ ਸਪਲਾਈ ਹੋ ਸਕਦੀ ਹੈ। ਡਾ: ਰੈਡੀ ਦੇ ਸੀਈਓ ਜੀਵੀ ਪ੍ਰਸਾਦ ਨੇ ਕਿਹਾ ਹੈ ਕਿ ਸਪੱਟਨਿਕ-ਵੀ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਨਤੀਜੇ ਉਤਸ਼ਾਹਜਨਕ ਰਹੇ ਹਨ। ਭਾਰਤ ਵਿੱਚ ਤੀਜੇ ਪੜਾਅ ਦਾ ਟ੍ਰਾਇਲ ਭਾਰਤੀ ਰੈਗੂਲੇਟਰਾਂ ਦੇ ਮਾਪਦੰਡਾਂ ਨੂੰ ਪੂਰਾ ਕਰਨ ਲਈ ਹੋਵੇਗਾ। ਉਨ੍ਹਾਂ ਕਿਹਾ ਕਿ ਸਪੋਟਨਿਕ- V ਟੀਕਾ ਭਾਰਤ ਵਿੱਚ ਕੋਰੋਨਾ ਵਾਇਰਸ ਵੱਡੀ ਰਾਹਤ ਮਿਲ ਸਕਦੀ ਹੈ।

ਦੱਸ ਦੇਈਏ ਕਿ ਇਹ ਸੌਦਾ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 50 ਲੱਖ ਨੂੰ ਪਾਰ ਕਰ ਗਈ ਹੈ। ਪਿੱਛਲੇ ਹਫ਼ਤੇ, ਨੀਤੀ ਆਯੋਗ ਦੇ ਮੈਂਬਰ ਵੀ ਕੇ ਪੌਲ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਭਾਰਤ ਵਿੱਚ ਸਪੁਟਨਿਕ- V ਟੀਕੇ ਦੇ ਟ੍ਰਾਇਲ ਦੇ ਹੱਕ ਵਿੱਚ ਹੈ ਅਤੇ ਦੋ-ਤਿੰਨ ਕੰਪਨੀਆਂ ਦੇਸ਼ ਵਿੱਚ ਇਸ ਦਾ ਉਤਪਾਦਨ ਕਰਨ ਲਈ ਗੱਲਬਾਤ ਕਰ ਰਹੀਆਂ ਹਨ। ਹਾਲਾਂਕਿ, ਟੀਕੇ ਦੀ ਕੀਮਤ ਬਾਰੇ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ।

ਆਰਡੀਆਈਐਫ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਲਾਭ ਬਾਰੇ ਨਹੀਂ ਸੋਚ ਰਹੇ ਹਾਂ। ਸਾਡਾ ਧਿਆਨ ਸਿਰਫ ਲਾਗਤ ‘ਤੇ ਹੈ। ਰਸ਼ੀਅਨ ਕੰਪਨੀ ਤੋਂ ਇਲਾਵਾ ਭਾਰਤ ਨੇ ਬ੍ਰਾਜ਼ੀਲ, ਮੈਕਸੀਕੋ, ਕਜ਼ਾਕਿਸਤਾਨ ਨਾਲ ਸਮਝੌਤੇ ਕੀਤੇ ਹਨ। ਇਹ ਟੀਕਾ ਮਾਸਕੋ ਦੇ ਗਮਾਲੇਆ ਰਿਸਰਚ ਇੰਸਟੀਟਿਊਟ ਅਤੇ ਰੂਸ ਦੇ ਰੱਖਿਆ ਮੰਤਰਾਲੇ ਦੇ ਵਿਗਿਆਨੀਆਂ ਦੁਆਰਾ ਤਿਆਰ ਕੀਤਾ ਗਿਆ ਹੈ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …