Breaking News

ਖੁਸ਼ਖਬਰੀ – ਇੰਡੀਆ ਤੋਂ ਇੰਟਰਨੈਸ਼ਨਲ ਫਲਾਈਟਾਂ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦਾ ਕਰਕੇ ਅੰਤਰਾਸ਼ਟਰੀ ਫਲਾਈਟਾਂ ਬੰਦ ਪਈਆਂ ਹੋਈਆਂ ਸਨ ਪਰ ਹੁਣ ਥੋਡ਼ੀਆਂ ਥੋੜੀਆਂ ਕਰਕੇ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਹੁਣ ਹੋਰ ਇੰਟਰਨੈਸ਼ਨਲ ਫਲਾਈਟਾਂ ਨੂੰ ਸ਼ੁਰੂ ਕਰਨ ਦੇ ਬਾਰੇ ਵਿਚ ਵੱਡੀ ਖਬਰ ਆ ਰਹੀ ਹੈ। ਜਿਸ ਨਾਲ ਖਾਸ ਕਰਕੇ ਪੰਜਾਬੀਆਂ ਨੂੰ ਵੱਡਾ ਫਾਇਦਾ ਹੋਵੇਗਾ।

ਚੰਡੀਗੜ੍ਹ ਸਥਾਨਕ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਨਾਂ ਦੀ ਗਿਣਤੀ ਵਧਾਉਣ ਲਈ ਛੇਤੀ ਹੀ ਹਵਾਬਾਜ਼ੀ ਮੰਤਰਾਲਾ ਫ਼ੈਸਲਾ ਲੈਣ ਜਾ ਰਿਹਾ ਹੈ। ਇਸ ਲਈ ਚੰਡੀਗੜ੍ਹ ਦੇ ਹਵਾਈ ਅੱਡੇ ਦੇ ਰਨਵੇ ਆਦਿ ਹਰ ਤਰ੍ਹਾਂ ਦੇ ਤਕਨੀਕੀ ਕੰਮ ਦੀ ਬਰੀਕੀ ਪਰਖਣ ਮਗਰੋਂ ਛੇਤੀ ਹੀ ਸੰਪੰਨ ਕਰਾਇਆ ਜਾਵੇਗਾ। ਏਅਰ ਇੰਡੀਆ ਤੋਂ ਲੈ ਕੇ ਹੋਰ ਉਡਾਨਾਂ ਆਪ੍ਰਰੇਟਰ ਨਾਲ ਗੱਲਬਾਤ ਕਰ ਕੇ ਛੇਤੀ ਹੀ ਇਸ ਫ਼ੈਸਲੇ ਨੂੰ ਅਮਲੀ ਜਾਮਾ ਪੁਆਇਆ ਜਾਵੇਗਾ। ਨਾਲ ਹੀ ਸਥਾਨਕ ਲੋਕਾਂ ਨਾਲ ਵੀ ਵਰਚੂਅਲ ਕਾਨਫਰੰਸ ਰਾਹੀਂ ਤਾਲਮੇਲ ਕੀਤਾ ਜਾਣਾ ਹੈ ਤਾਂ ਜੋ ਉਹ ਆਪਣੇ ਸੁਝਾਅ ਦਰਜ ਕਰਾ ਸਕਣ। ਇਹ ਪ੍ਰਗਟਾਵਾ ਕੇਂਦਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ) ਹਰਦੀਪ ਸਿੰਘ ਪੁਰੀ ਨੇ ਐਤਵਾਰ ਨੂੰ ਭਾਜਪਾ ਚੰਡੀਗੜ੍ਹ ਵੱਲੋਂ ਕਰਵਾਈ ਵਰਚੂਅਲ ਕਾਰਜਕਾਰਨੀ ਮੀਟਿੰਗ ਦੌਰਾਨ ਕੀਤਾ।

ਵਰਚੂਅਲ ਮੀਟਿੰਗ ਦੌਰਾਨ ਉਨ੍ਹਾਂ ਨੇ ਪਾਰਟੀ ਦੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਰੁਣ ਸੂਦ ਦੀ ਕੌਮਾਂਤਰੀ ਹਵਾਈ ਉਡਾਨਾਂ ਵਿਚ ਵਾਧੇ ਦੀ ਮੰਗ ਦੇ ਸੰਦਰਭ ਵਿਚ ਇਹ ਐਲਾਨ ਕੀਤਾ। ਦੱਸਣਯੋਗ ਹੈ ਕਿ ਭਾਜਪਾ ਦੇ ਨਵੇਂ ਚੁਣੇ ਸੂਬਾ ਪ੍ਰਧਾਨ ਸੂਦ ਦੇ ਕਾਰਜਕਾਲ ਦੀ ਸ਼ੁਰੂਆਤ ਮਗਰੋਂ ਸੂਬੇ ਦੀ ਇਹ ਪਹਿਲੀ ਸੂਬਾ ਕਾਰਜਕਾਰਨੀ ਮੀਟਿੰਗ ਹੈ, ਜਿਸ ਨੂੰ ਵਰਚੂਅਲ ਤੌਰ ‘ਤੇ ਕਰਵਾਇਆ ਗਿਆ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਅਨਿਲ ਜੈਨ ਨੇ ਮੀਟਿੰਗ ਦੇ ਆਖ਼ਰੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਕੇਂਦਰੀ ਰਾਜ ਮੰਤਰੀ ਪੁਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹੁਦੇ ਦਾ ਭਾਰ ਸੰਭਾਲਦੇ ਸਾਰ ਪੀਐੱਮ ਰਿਹਾਇਸ਼ੀ ਯੋਜਨਾ ਦਾ ਮੁਬਾਰਕ ਆਗਾਜ਼ ਕੀਤਾ ਸੀ।

ਉਨ੍ਹਾਂ ਨੇ ਪ੍ਰਣ ਲਿਆ ਸੀ ਕਿ 2022 ਤਕ ਆਜ਼ਾਦੀ ਦਿਹਾੜੇ ਦੀ 75ਵੀਂ ਵਰੇ੍ਹਗੰਢ ਮੌਕੇ ਤਕ ਮੁਲਕ ਦੇ ਸਾਰੇ ਗ਼ਰੀਬਾਂ ਨੂੰ ਘਰ ਮੁਹੱਈਆ ਕਰਾ ਦਿੱਤੇ ਜਾਣਗੇ। ਇਸ ਦੇ ਤਹਿਤ ਮਹਿਕਮੇ ਦੀ ਤਰਫੋਂ ਸਰਵੇ ਕਰਵਾਇਆ ਗਿਆ ਸੀ। ਇਸ ਵਿਚ 1 ਕਰੋੜ 12 ਲੱਖ ਘਰਾਂ ਦੀ ਜ਼ਰੂਰਤ ਸਬੰਧੀ ਨਿਸ਼ਾਨਦੇਹੀ ਕੀਤੀ ਗਈ, ਜਿਸ ਵਿੱਚੋਂ ਇਕ ਕਰੋੜ 7 ਲੱਖ ਘਰ ਬਣਾਉਣ ਨੂੰ ਮਨਜ਼ੂਰੀ ਮਿਲ ਚੁੱਕੀ ਹੈ

ਜਦਕਿ 70 ਹਜ਼ਾਰ ਮਕਾਨਾਂ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਤਕ ਤਕਰੀਬਨ 38 ਲੱਖ ਲਾਭਪਾਤਰੀਆਂ ਨੂੰ ਮਕਾਨ ਸੌਂਪ ਦਿੱਤੇ ਗਏ ਹਨ। ਇਸੇ ਸਿਲਸਿਲੇ ਵਿਚ ਚੰਡੀਗੜ੍ਹ ਬਾਰੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 4000 ਮਕਾਨ ਇਸ ਯੋਜਨਾ ਦੇ ਤਹਿਤ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 691 ਮਕਾਨ ਅਲਾਟ ਕੀਤੇ ਜਾ ਚੁੱਕੇ ਹਨ ਤੇ ਬਾਕੀ ਦੇ ਮਕਾਨ ਛੇਤੀ ਅਲਾਟ ਕੀਤੇ ਜਾਣਗੇ।

Check Also

SHO ਵਲੋਂ ਛੁੱਟੀ ਨਾ ਦੇਣ ਦੀ ਜਿੱਦ ਨੇ ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਦੀ ਲਈ ਜਾਨ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਕਿ ਜ਼ਿੱਦੀ ਇਨਸਾਨ ਜ਼ਿੰਦਗੀ ‘ਚ ਬਹੁਤ ਜਿਆਦਾ ਮੁਸੀਬਤਾਂ ਝੱਲਦਾ …