ਆਈ ਤਾਜਾ ਵੱਡੀ ਖਬਰ
ਅੱਜ ਕੱਲ੍ਹ ਜਿਆਦਾ ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਆਪਣਾ ਭਵਿੱਖ ਬਣਾਉਣ ਨੂੰ ਜਿਆਦਾ ਤਰਜੀਹ ਦੇ ਰਹੇ ਹਨ ਅਤੇ ਆਪਣੀ ਮਿਹਨਤ ਸਦਕਾ ਕਾਮਯਾਬ ਵੀ ਹੋ ਰਹੇ ਹਨ। ਹੁਣ ਇਕ ਵੱਡੀ ਖਬਰ ਇੰਗਲੈਂਡ ਜਾਣ ਦੇ ਸ਼ੌਕੀਨਾਂ ਲਈ ਆ ਰਹੀ ਹੈ। ਇੰਗਲੈਂਡ ਵਿਚ ਇੱਕ ਨਵਾਂ ਇਮੀਗ੍ਰੇਸ਼ਨ ਨਿਜਮ ਲਾਗੂ ਹੋਣ ਜਾ ਰਿਹਾ ਹੈ ਜਿਸ ਨਾਲ ਇੰਗਲੈਂਡ ਜਾਣਾ ਸੌਖਾ ਹੋ ਜਾਵੇਗਾ।
ਯੂ ਕੇ ਵਿਚ ਕੌਮਾਂਤਰੀ ਵਿਦਿਆਰਥੀਆਂ ਤੇ ਬੱਚਿਆਂ ਲਈ ਨਵੇਂ ਇਮੀਗਰੇਸ਼ਨ ਨਿਯਮ 5 ਅਕਤੂਬਰ 2020 ਤੋਂ ਲਾਗੂ ਕੀਤੇ ਜਾ ਰਹੇ ਹਨ ਜਿਸਦੀ ਬਦੌਲਤ ਹੁਨਰਮੰਦ ਤੇ ਹੁਸ਼ਿਆਰ ਵਿਦਿਆਰਥੀਆਂ ਦਾ ਦੇਸ਼ ਵਿਚ ਦਾਖਲਾ ਸੁਖਾਲਾ ਹੋ ਜਾਵੇਗਾ। ਇਹਨਾਂ ਨਿਯਮਾਂ ਨਾਲ ਕੌਮਾਂਤਰੀ ਵਿਦਿਆਰਥੀਆਂ ਵਾਸਤੇ ਨਵੇਂ ਰਾਹ ਖੁੱਲਣਗੇ। ਇਹ ਨਵਾਂ ਇਮੀਗਰੇਸ਼ਨ ਸਿਸਟਮ ਪੁਆਇੰਟਸ ਆਧਾਰਿਤ ਹੋਵੇਗਾ। ਸੰਸਦ ਵਿਚ 10 ਸਤੰਬਰ ਨੂੰ ਇਹਨਾਂ ਇਮੀਗਰੇਸ਼ਨ ਨਿਯਮਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ।
ਫਿਊਚਰ ਬਾਰਡਰਜ਼ ਅਤ ਇਮੀਗਰੇਸ਼ਨ ਮੰਤਰੀ ਕੇਵਿਨ ਫੋਸਟਰ ਨੇ ਕਿਹਾ ਕਿ ਅਸੀਂ ਹੁਣ ਯੂਰਪੀ ਯੂਨੀਅਨ ਛੱਡ ਦਿੱਤੀ ਹੈ, ਇਸ ਲਈ ਸਰਕਾਰ ਹੁਣ ਯੂ ਕੇ ਨੂੰ ਪੂਰੀ ਸਮਰਥਾ ਨਾਲ ਵਿਕਸਤ ਕਰਨਾ ਚਾਹੁੰਦੀ ਹੈ। ਸਰਕਾਰ ਦਾ ਮੰਨਣਾ ਹੈ ਕਿ ਕੌਮਾਂਤਰੀ ਵਿਦਿਆਰਥੀ ਆਰਥਿਕ, ਅਕਾਦਮਿਕ ਤੇ ਵਿੱਤੀ ਪੱਖੋਂ ਦੇਸ਼ ਵਾਸਤੇ ਅਹਿਮ ਯੋਗਦਾਨ ਪਾਉਂਦੇ ਹਨ।
ਨਵੇਂ ਰਾਹਾਂ ਰਾਹੀਂ ਸਾਰੇ ਵਿਦਿਆਰਥੀਆਂ ਨੂੰ ਇਕ ਸਮਾਨ ਮੰਨਿਆ ਜਾਵੇਗਾ ਭਾਵੇਂ ਉਹ ਯੂਰਪ ਸਮੇਤ ਕਿਸੇ ਵੀ ਪਾਸੇ ਦੇ ਕੌਮਾਂਤਰੀ ਵਿਦਿਆਰਥੀ ਹੋਣ। ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਇਮੀਗਰੇਸ਼ਨ ਸਿਸਟਮ ਵਿਚ ਵਿਸ਼ਵਾਸ ਬਹਾਲ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਹੁਨਰਮੰਦ ਵਿਦਿਆਰਥੀਆਂ ਨੂੰ ਆਕਰਸ਼ਤ ਕਰ ਸਕੀਏ ਤੇ ਆਪਣੇ ਅਰਥਚਾਰੇ ਨੂੰ ਅੱਗੇ ਲਿਜਾ ਸਕੀਏ।
ਵੱਡੀ ਗੱਲ ਇਹ ਹੈ ਕਿ ਯੂ ਕੇ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਨਹੀਂ ਹੋਵੇਗੀ ਤੇ ਇਸ ਨਾਲ 2030 ਤੱਕ 6 ਲੱਖ ਕੌਮਾਂਤਰੀ ਵਿਦਿਆਰਥੀ ਹਰ ਸਾਲ ਯੂ ਕੇ ਆ ਸਕਣਗੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …