Breaking News

ਖੁਸ਼ਖਬਰੀ : ਇਸ ਦੇਸ਼ ਨੇ ਇੰਡੀਆ ਵਾਲਿਆਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਵੀਜੇ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਜਿਸ ਤਰ੍ਹਾਂ ਦੇਸ਼ ਵਾਸੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਨੇ ਉਸ ਦੇ ਚਲਦੇ ਜ਼ਿਆਦਾਤਰ ਲੋਕ ਵਿਦੇਸ਼ੀ ਧਰਤੀ ਦੇ ਉੱਪਰ ਜਾਣਾ ਪਸੰਦ ਕਰ ਰਹੇ ਨੇ । ਤਾਂ ਜੋ ਉੱਥੇ ਜਾ ਕੇ ਉਨ੍ਹਾਂ ਨੂੰ ਰੋਜ਼ਗਾਰ ਤੇ ਉਨ੍ਹਾਂ ਦੀ ਮਿਹਨਤ ਮਜ਼ਦੂਰੀ ਦਾ ਉਨ੍ਹਾਂ ਨੂੰ ਬਣਦਾ ਹੱਕ ਮਿਲ ਸਕੇ । ਲੋਕਾਂ ਦੇ ਵੱਲੋਂ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਨਾਏ ਜਾਂਦੇ ਨੇ । ਕੋਈ ਏਜੰਟਾਂ ਦੇ ਜ਼ਰੀਏ ਵਿਦੇਸ਼ੀ ਧਰਤੀ ਤੇ ਜਾਂਦਾ ਹੈ ਤੇ ਕੋਈ ਕਈ ਲੋਕ ਗੈਰਕਾਨੂੰਨੀ ਤਰੀਕੇ ਦੇ ਨਾਲ ਵੀ ਵਿਦੇਸ਼ੀ ਧਰਤੀ ਤੇ ਪਹੁੰਚਦੇ ਹਨ । ਉੱਥੇ ਜਾ ਕੇ ਹੱਡ ਤੋੜਵੀਂ ਉਨ੍ਹਾਂ ਦੇ ਵੱਲੋਂ ਮਿਹਨਤ ਕੀਤੀ ਜਾਂਦੀ ਹੈ ਤਾਂ ਜੋ ਉਹ ਉਸ ਦੇਸ਼ ਦੇ ਨਾਗਰਿਕ ਬਣ ਸਕੀ ਤੇ ਉਨ੍ਹਾਂ ਨੂੰ ਪੀ ਆਰ ਮਿਲ ਸਕੇ ।

ਪਰ ਅਜਿਹੇ ਬਹੁਤ ਸਾਰੇ ਲੋਕ ਵੀ ਨੇ ਜਿਨ੍ਹਾਂ ਨੂੰ ਵੀਜ਼ਾ ਲੈਣ ਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਕਿਉਂ ਕੀ ਕਈ ਦੇਸ਼ਾਂ ਦਾ ਵੀਜ਼ਾ ਮਿਲਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਪਰ ਹੁਣ ਉਨ੍ਹਾਂ ਲੋਕਾਂ ਦੇ ਲਈ ਇਕ ਬੇਹੱਦ ਦੀ ਖ਼ੁਸ਼ੀ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ । ਦੁਬਈ ਨੇ ਹੁਣ ਤੇਜ਼ੀ ਦੇ ਨਾਲ ਭਾਰਤੀਆਂ ਨੂੰ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਨੇ । ਦੁਬਈ ਸਰਕਾਰ ਦੇ ਵੱਲੋਂ ਟੂਰਿਸਟ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ । ਪਰ ਵੀਜ਼ਾ ਦੇਣ ਤੋਂ ਪਹਿਲਾਂ ਨਾਗਰਿਕਾਂ ਦੇ ਲਈ ਕੁਝ ਸ਼ਰਤਾਂ ਵੀ ਦੁਬਈ ਸਰਕਾਰ ਦੇ ਵੱਲੋਂ ਲਾਗੂ ਕੀਤੀਆਂ ਗਈਆਂ ਨੇ ।

ਕਿ ਜਿਨ੍ਹਾਂ ਵਿਅਕਤੀਆਂ ਨੇ ਦੁਬਈ ਦਾ ਟੂਰਿਸਟ ਵੀਜ਼ਾ ਲੈਣਾ ਹੈ ਉਨ੍ਹਾਂ ਦੇ ਕੋਰੋਨਾ ਵੈਕਸੀਨ ਦਾ ਟੀਕਾ ਲੱਗਣਾ ਜ਼ਰੂਰੀ ਹੈ । ਜਿਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਸੀ । ਪਰ ਹੁਣ ਲਗਾਤਾਰ ਹੀ ਕੋਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਆ ਰਹੀ ਹੈ । ਦੁਬਈ ਅਤੇ ਭਾਰਤ ਦੇ ਵਿੱਚ ਵੀ ਹੁਣ ਕੋਰੂਨਾ ਦੇ ਮਾਮਲੇ ਕਾਫੀ ਗਿਰ ਚੁੱਕੇ ਨੇ । ਇਸੇ ਦੇ ਚੱਲਦੇ ਹੁਣ ਦੁਬਈ ਸਰਕਾਰ ਦੇ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਤੇ ਉਨ੍ਹਾਂ ਦੇ ਵੱਲੋਂ ਹੁਣ ਭਾਰਤ ਵਾਸੀਆਂ ਨੂੰ ਟੂਰਿਸਟ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਗਏ ਨੇ ।

30 ਅਗਸਤ ਯਾਨੀ ਅੱਜ ਤੋਂ ਉਨ੍ਹਾਂ ਵੱਲੋਂ ਲੋਕਾਂ ਨੂੰ ਟੂਰਿਸਟ ਵੀਜ਼ਾ ਜਾਰੀ ਕਰ ਦਿੱਤਾ ਗਿਆ ਹੈ । ਦੁਬਈ ਸਰਕਾਰ ਦੇ ਵੱਲੋਂ ਇਹ ਲਾਜ਼ਮੀ ਕੀਤਾ ਗਿਆ ਹੈ ਕੀ ਲੋਕਾਂ ਦੇ ਜੋ ਵੈਕਸੀਨ ਦਾ ਟੀਕਾ ਲੱਗਾ ਹੋਵੇ ਉਹ ਵਿਸ਼ਵ ਸਿਹਤ ਸੰਗਠਨ ਯਾਨੀ ਡਬਲਿਊਐਚਓ ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾਈਆਂ ਜ਼ਰੂਰੀ ਹੋਣੀਆਂ ਚਾਹੀਦੀਆਂ ਹਨ । ਸੋ ਨ੍ਹਾਂ ਲੋਕਾਂ ਲਈ ਇਹ ਬਹੁਤ ਹੀ ਖੁਸ਼ੀ ਵਾਲੀ ਖ਼ਬਰ ਹੈ ਜੋ ਲੋਕ ਦੁਬਈ ਦੇ ਵਿੱਚ ਘੁੰਮਣ ਫਿਰਨ ਲਈ ਜਾਣਾ ਚਾਹੁੰਦੇ ਸਨ । ਕਿਉਂਕਿ ਹੁਣ ਦੁਬਈ ਸਰਕਾਰ ਦੇ ਵੱਲੋਂ ਦੁਬਈ ਦੇ ਟੂਰਿਸਟ ਵੀਜ਼ੇ ਅੱਜ ਤੋਂ ਦੇਣੇ ਸ਼ੁਰੂ ਕਰ ਦਿੱਤੇ ਗਏ ਹਨ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …