ਆਖਰ ਖੁਲ ਹੀ ਗਈਆਂ ਇੰਟਰਨੈਸ਼ਨਲ ਫਲਾਈਟਾਂ
ਚਾਈਨਾ ਦੀ ਗਲਤੀ ਦਾ ਖਾਮਿਆਜਾ ਸਾਰੀ ਦੁਨੀਆਂ ਭੁਗਤ ਰਹੀ ਹੈ। ਕੋਰੋਨਾ ਵਾਇਰਸ ਨਾਲ ਰੋਜਾਨਾ ਹੀ ਲੱਖਾਂ ਲੋਕ ਪੌਜੇਟਿਵ ਹੋ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਰੋਜਾਨਾ ਹੀ ਮੌਤ ਹੋ ਰਹੀ ਹੈ। ਸਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਇਸ ਵਾਇਰਸ ਨੂੰ ਰੋਕਣ ਦਾ ਕਰਕੇ ਲੋਕਾਂ ਤੇ ਵੱਖ ਵੱਖ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਹਨਾਂ ਪਾਬੰਦੀਆਂ ਵਿਚੋਂ ਇਕ ਵੱਡੀ ਪਾਬੰਦੀ ਹੈ ਅੰਤਰਾਸ਼ਟਰੀ ਫਲਾਈਟਾਂ ਤੇ ਪਾਬੰਦੀ , ਪਰ ਹੁਣ ਹੋਲੀ ਹੋਲੀ ਇਸ ਪਾਬੰਦੀ ਵਿਚ ਢਿਲ ਦਿੱਤੀ ਜਾ ਰਹੀ ਹੈ।
ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਵੀਰਵਾਜ ਨੂੰ ਆਪਣੇ ਨਾਗਰਿਕਾਂ ਦੇ ਵਿਦੇਸ਼ ਸਫਰ ਕਰਨ ‘ਤੇ ਪਾਬੰਦੀ ਖਤਮ ਕਰ ਦਿੱਤੀ। ਲੈਵਲ 4 ਐਡਵਾਈਜ਼ਰੀ ਦੇ ਨਾਂ ਵਾਲੀ ਇਹ ਪਾਬੰਦੀ ਮਾਰਚ ਵਿਚ ਲਗਾਈ ਗਈ ਸੀ ਜਿਸ ਦੌਰਾਨ ਅਮਰੀਕੀ ਨਾਗਰਿਕਾਂ ਨੂੰ ਆਖਿਆ ਗਿਆ ਸੀ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਉਹ ਵਿਦੇਸ਼ ਸਫਰ ਨਾ ਕਰਨ।
ਲੈਵਲ 4 ਨੂੰ ਸਰਵਉਚ ਟਰੈਵਲ ਐਡਵਾਈਜ਼ਰੀ ਮੰਨਿਆ ਜਾਂਦਾ ਹੈ ਤੇ 6 ਅਗਸਤ ਦੀ ਸਥਿਤੀ ਮੁਤਾਬਕ ਭਾਰਤ ਨੂੰ ਇਸ ਵਿਚ ‘ਸਫਰ ਨਾ ਕਰੋ ਕੈਟਾਗਿਰੀ’ ਵਿਚ ਰੱਖਿਆ ਗਿਆ ਸੀ। ਇਸਦੇ ਨਾਲ ਹੀ ਚੀਨ ਨੂੰ ਵੀ ਇਸੇ ਕੈਟਾਗਿਰੀ ਵਿਚ ਰੱਖਿਆ ਗਿਆ ਸੀ।
ਵਿਦੇਸ਼ ਵਿਭਾਗ ਨੇ ਕਿਹਾ ਕਿ ਕੁਝ ਮੁਲਕਾਂ ਵਿਚ ਸਿਹਤ ਤੇ ਸੁਰੱਖਿਆ ਹਾਲਾਤ ਸੁਧਰੇ ਹਨ ਜਦਕਿ ਕੁਝ ਵਿਚ ਵੀ ਹੋਰ ਵਿਗੜ ਗÂੈ ਹਨ। ਵਿਭਾਗ ਸਾਡੇ ਪਹਿਲਾਂ ਵਾਲੇ ਸਿਸਟਮ ‘ਤੇ ਪਰਤ ਰਾ ਹੈ ਜਿਸ ਮੁਤਾਬਕ ਅਸੀਂ ਹਰ ਮੁਲਕ ਲਈ ਵੱਖੋ ਵੱਖ ਟਰੈਵਲ ਐਡਵਾਈਜ਼ਰੀ ਜਾਰੀ ਕਰਾਂਗੇ। ਇਸ ਵਿਚ ਸਫਰ ਕਰਨ ਵਾਲਿਆਂ ਨੂੰ ਵਿਸਥਾਰਿਤ ਵੇਰਵੇ ਦਿੱਤੇ ਜਾਣਗੇ ਤੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤਾਂ ਕਿ ਉਹ ਸਫਰ ਬਾਰੇ ਫੈਸਲੇ ਲੈ ਸਕਣ।
ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੇ ਵਿਸ਼ਵ ‘ਚ ਜਾਰੀ ਹੈ। ਇਸ ਵਿਚਕਾਰ ਅਮਰੀਕਾ ਨੇ ਭਾਰਤ ਤੇ ਚੀਨ ਸਮੇਤ ਵਿਦੇਸ਼ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਇਕ ਨਵੀਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਨੂੰ ਲੈਵਲ-4 ਸ਼੍ਰੇਣੀ ‘ਚ ਰੱਖਿਆ ਗਿਆ ਹੈ। ਯਾਨੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਚੀਨ ਨੂੰ ਵੀ ਇਸੇ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਦੱਸ ਦੇਈਏ ਕਿ ਚੀਨ ਦੇ ਵੁਹਾਨ ਸ਼ਹਿਰ ‘ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਪਿਛਲੇ ਸੱਤ ਮਹੀਨਿਆਂ ਤੋਂ ਸੰਕ੍ਰਮਿਤ ਸੱਤ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਲਗਪਗ 2 ਕਰੋੜ ਮਾਮਲੇ ਸਾਹਮਣੇ ਆ ਗਏ ਹਨ।
ਵਿਦੇਸ਼ ਵਿਭਾਗ ਨੇ ਐਡਵਾਈਜ਼ਰੀ ‘ਚ ਕਿਹਾ ਕਿ ਕੋਰੋਨਾ ਕਾਰਨ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਸਰਹੱਦ ਬੰਦ ਹੋਣ, ਹਵਾਈ ਅੱਡੇ ਦੇ ਬੰਦ ਹੋਣ, ਘਰ ‘ਤੇ ਰਹਿਣ ਦਾ ਆਦੇਸ਼, ਵਪਾਰ ਬੰਦ ਹੋਣ ਤੇ ਭਾਰਤ ਅੰਦਰ ਹੋਰ ਐਂਮਰਜੈਂਸੀ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ‘ਚ ਇਹ ਵੀ ਕਿਹਾ ਗਿਆ ਕਿ ਕੁਝ ਦੇਸ਼ਾਂ ‘ਚ ਸਿਹਤ ਤੇ ਸੁਰੱਖਿਆ ਹਾਲਾਤ ‘ਚ ਸੁਧਾਰ ਦੇਖਣ ਨੂੰ ਮਿਲੀ ਹੈ ਤਾਂ ਕੁਝ ਦੇਸ਼ਾਂ ‘ਚ ਹਾਲਾਤ ਖਰਾਬ ਹਨ। ਇਸ ਕਾਰਨ ਤੋਂ ਵਿਦੇਸ਼ ਵਿਭਾਗ ਪਹਿਲਾਂ ਦੀ ਤਰ੍ਹਾਂ ਹਰ ਦੇਸ਼ ਨੂੰ ਲੈ ਕੇ ਵੱਖ ਤੋਂ ਐਡਵਾਈਜ਼ਰੀ ਜਾਰੀ ਕਰ ਰਿਹਾ ਹੈ। ਤਾਂ ਜੋ ਯਾਤਰੀਆਂ ਨੂੰ ਯਾਤਰਾ ਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …