Breaking News

ਖਿੱਚੋ ਤਿਆਰੀਆਂ ਇਸ ਦੇਸ਼ ਨੇ ਖੋਲਤੇ ਵੀਜੇ – ਧੜਾ ਧੜ ਲਗਣਗੇ ਵੀਜੇ

ਆਈ ਤਾਜਾ ਵੱਡੀ ਖਬਰ

ਵਿਦੇਸ਼ ਜਾਣਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ,ਕਈ ਲੋਕ ਮਜਬੂਰੀਵਸ ਵਿਦੇਸ਼ਾਂ ਵਿੱਚ ਜਾ ਕੇ ਵਸਦੇ ਹਨ ਤੇ ਕਈਆਂ ਨੂੰ ਉਨ੍ਹਾਂ ਮੁਲਕਾਂ ਦੀ ਖੂਬਸੂਰਤੀ ਖਿੱਚ ਕੇ ਲੈ ਜਾਂਦੀ ਹੈ। ਰੋਜ਼ੀ ਰੋਟੀ ਦੀ ਖਾਤਰ ਅਨੇਕਾਂ ਹੀ ਭਾਰਤੀ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ। ਪਰ ਕਰੋਨਾ ਮਹਾਵਾਰੀ ਦੇ ਕਾਰਨ ਇਸ ਵਿੱਚ ਕਮੀ ਆਈ ਹੈ। ਸਭ ਪਾਸੇ ਤਾਲਾਬੰਦੀ ਹੋਣ ਕਾਰਨ ਹਵਾਈ ਆਵਾਜਾਈ ਠੱਪ ਕਰ ਦਿੱਤੀ ਗਈ ਸੀ। ਜਿਸ ਕਾਰਨ ਲੋਕਾਂ ਦਾ ਦੂਸਰੇ ਮੁਲਕਾਂ ਚ ਜਾਣਾ ਮੁਸ਼ਕਿਲ ਹੋ ਗਿਆ ਸੀ।

ਹੁਣ ਜਦੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਤਾਂ, ਸਭ ਦੇਸ਼ ਆਪਣੇ ਪੈਰਾਂ ਸਿਰ ਹੋਣ ਲਈ ਪੂਰੇ ਯਤਨ ਕਰ ਰਹੇ ਹਨ। ਹੁਣ ਯੂਰਪ ਦੇ ਇੱਕ ਦੇਸ਼ ਵੱਲੋਂ ਇਕ ਖੁਸ਼ਖਬਰੀ ਦਾ ਐਲਾਨ ਕੀਤਾ ਗਿਆ ਹੈ।

ਹੁਣ ਬਹੁਤ ਸਾਰੇ ਦੇਸ਼ਾਂ ਵੱਲੋਂ ਵਿਦੇਸ਼ੀਆਂ ਨੂੰ ਆਪਣੇ ਦੇਸ਼ ਵਿੱਚ ਆਉਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਕਰੋਨਾ ਮਹਾਂਮਾਰੀ ਦੀ ਮਾਰ ਕਾਰਨ ਪਹਿਲਾਂ ਹੀ ਬਹੁਤ ਸਾਰੇ ਦੇਸ਼ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਨੂੰ ਹੁਣ ਆਪਣੇ ਦੇਸ਼ਾਂ ਦੇ ਵਿੱਚ ਕਾਮਿਆਂ ਦੀ ਕਮੀ ਮਹਿਸੂਸ ਹੋ ਰਹੀ ਹੈ। ਇਸਦੇ ਤਹਿਤ ਦੀ ਯੂਰਪ ਦੇ ਸਮੁੰਦਰੀ ਤੱਟ ਤੇ ਵਸੇ ਅਜਿਹੇ ਦੇਸ਼ ਦੀ ਸਰਕਾਰ ਨੇ ਦਲੇਰੀ ਭਰਿਆ ਫੈਸਲਾ ਲੈਂਦੇ ਹੋਏ38, 800 ਵਿਦੇਸ਼ੀ ਕਾਮਿਆਂ ਲਈ ਪੇਪਰ ਖੋਲ੍ਹ ਕੇ ਬਾਹਰਲੇ ਦੇਸ਼ਾਂ ਦੇ ਨਾਗਰਿਕਾਂ ਨੂੰ ਇਟਲੀ ਆਉਣ ਦਾ ਸੱਦਾ ਦਿੱਤਾ ਹੈ। ਜਿਸ ਨਾਲ ਇਟਲੀ ਜਾਣ ਵਾਲੇ ਭਾਰਤੀਆਂ ਵਿੱਚ ਕਾਫ਼ੀ ਖ਼ੁਸ਼ੀ ਪਾਈ ਜਾ ਰਹੀ ਹੈ।

ਇਸ ਕੋਟੇ ਦੇ ਤਹਿਤ ਉਹ ਵਿਅਕਤੀ ਇਟਲੀ ਦਾ ਪੱਕਾ ਵਰਕ ਪਰਮਿਟ ਲੈ ਸਕਦੇ ਹਨ ,ਜੋ ਪਿਛਲੇ ਸਾਲ 9 ਮਹੀਨਿਆਂ ਵਾਲੇ ਪੇਪਰਾਂ ਤੇ ਇਟਲੀ ਦਾਖਲ ਹੋਏ ਸਨ।ਦੱਸਣਯੋਗ ਹੈ ਕਿ ਇਸ ਕੋਟੇ ਤਹਿਤ ਸਿਰਫ ਖੇਤੀ ਫਾਰਮ ਅਤੇ ਸੈਰ-ਸਪਾਟੇ ਨਾਲ ਸੰਬੰਧਿਤ ਕਿੱਤਿਆਂ ਵਾਲੇ ਮਾਲਕ ਅਪਲਾਈ ਕਰ ਸਕਦੇ ਹਨ। ਇਟਲੀ ਵਿੱਚ ਹਰ ਸਾਲ ਮਾਰਚ ਵਿਚ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਕਾਮਿਆਂ ਲਈ 9ਮਹੀਨੇ ਵਾਲੇ ਪੇਪਰ ਖੋਲ੍ਹੇ ਜਾਂਦੇ ਹਨ ,ਪਰ ਇਸ ਸਾਲ ਕਰੋਨਾ ਵਾਇਰਸ ਕਰਕੇ ਇਹ ਕੋਟਾ ਥੋੜ੍ਹੀ ਦੇਰ ਨਾਲ ਖੋਲ੍ਹਿਆ ਗਿਆ ਹੈ।ਹੁਣ ਇਟਲੀ ਜਾਣ ਦੇ ਚਾਹਵਾਨ 22 ਅਕਤੂਬਰ ਤੋਂ ਆਨਲਾਈਨ ਫਾਰਮ ਭਰ ਕੇ ਇਟਲੀ ਜਾਣ ਲਈ ਅਰਜ਼ੀਆਂ ਦੇ ਸਕਦੇ ਹਨ।

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …