ਹੁਣੇ ਆਈ ਤਾਜਾ ਵੱਡੀ ਖਬਰ
ਕਰੋਨਾ ਦੀ ਲਾਗ 2020 ਵਿੱਚ ਅਜਿਹੇ ਲੋਕਾਂ ਸਾਹਮਣੇ ਆ ਗਈ ਜਿਸ ਨੇ ਸਾਰੀ ਦੁਨੀਆਂ ਨੂੰ ਭੈਅ-ਭੀਤ ਕਰ ਦਿੱਤਾ ਸੀ। ਜਿਸਨੇ ਲੋਕਾਂ ਦੇ ਮਨ ਅੰਦਰ ਇਹ ਡਰ ਪੈਦਾ ਕਰ ਦਿੱਤਾ ਸੀ ਕਿ ਨਾ ਚਾਹੁੰਦੇ ਹੋਏ ਵੀ ਸਰਕਾਰ ਵੱਲੋਂ ਕਈ ਹੁਕਮ ਲਾਗੂ ਕਰਨ ਦੇ ਆਰਡਰ ਦਿੱਤੇ ਗਏ। ਕਰੋਨਾ ਦੇ ਪ੍ਰਸਾਰ ਨੂੰ ਵੇਖਦੇ ਹੋਏ ਸਭ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਪੱਧਰ ਉੱਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਜੋ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖ ਸਕਣ।
ਕਰੋਨਾ ਦੇ ਪ੍ਰਸਾਰ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਉਪਰ ਸ਼ਖਤੀ ਨੂੰ ਵਧਾਉਂਦੇ ਹੋਏ ਹਵਾਈ ਆਵਾਜਾਈ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਤਾਂ ਜੋ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨਾਲ ਕਰੋਨਾ ਦੇਸ਼ ਅੰਦਰ ਦਾਖਲ ਨਾ ਹੋ ਸਕੇ। ਇਸ ਲਈ ਜਿੱਥੇ ਸਰਕਾਰ ਵੱਲੋਂ ਉਨ੍ਹਾਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉੱਥੇ ਹੀ ਹੋਰ ਵੀ ਬਹੁਤ ਸਾਰੇ ਐਲਾਨ ਕੀਤੇ ਗਏ ਸਨ। ਕਰੋਨਾ ਵਾਇਰਸ ਦੇ ਘਟਣ ਕਾਰਨ ਹੁਣ ਸਰਕਾਰ ਇਹਨਾਂ ਲੋਕਾਂ ਲਈ ਦੇਣ ਲੱਗੀ ਇਹ ਹੁਕਮ।
ਕਰੋਨਾ ਦੇ ਵਧੇ ਪ੍ਰਭਾਵ ਕਾਰਨ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਪੈਰੋਲ ਤੇ ਬਾਹਰ ਭੇਜ ਦਿੱਤਾ ਗਿਆ ਸੀ। ਜਿਸ ਨਾਲ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਜਿਨ੍ਹਾਂ ਵਿੱਚ 600 ਤੋਂ 700 ਦੇ ਕਰੀਬ ਆਦਮੀ ਤੇ 70 ਔਰਤਾਂ ਸ਼ਾਮਲ ਸਨ। ਇਨ੍ਹਾਂ ਸਭ ਕੈਦੀਆਂ ਨੂੰ ਪੈਰੋਲ ਉੱਤੇ ਛੱਡਿਆ ਗਿਆ ਸੀ। ਇਸ ਸਮੇਂ ਆਪਣੇ ਘਰਾਂ ਵਿਚ ਮੌਜੂਦ ਨੇ। ਇਹਨਾਂ ਸਭ ਲੋਕਾਂ ਨੂੰ ਪੰਜਾਬ ਭਰ ਦੀਆਂ ਜੇਲ੍ਹਾਂ ਤੋਂ ਘਰ ਭੇਜਿਆ ਗਿਆ ਸੀ। ਜਿਨ੍ਹਾਂ ਦੀ ਸਜ਼ਾ ਅਜੇ ਤੱਕ ਪੂਰੀ ਨਹੀਂ ਹੋਈ ਸੀ।
ਹੁਣ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਮੁੜ ਤੋਂ ਸਰਕਾਰ ਵੱਲੋਂ ਕੈਦੀਆਂ ਦੀ ਪੈਰੋਲ ਖਤਮ ਕੀਤੀ ਜਾ ਰਹੀ ਹੈ। ਹੁਣ ਇਨ੍ਹਾਂ ਕੈਦੀਆਂ ਨੂੰ ਵਾਪਸ ਜੇਲ ਵਿਚ ਪਾਉਣ ਦਾ ਹੁਕਮ ਪਾਸ ਹੋਣ ਜਾ ਰਿਹਾ ਹੈ। ਪੰਜਾਬ ਦੇ ਜੇਲ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੈਰੋਲ ਤੇ ਚੱਲ ਰਹੇ ਸੈਂਕੜੇ ਕੈਦੀਆਂ ਦੀ ਪੈਰੋਲ ਹੁਣ ਖ਼ਤਮ ਕੀਤੀ ਜਾਵੇਗੀ। ਜਿਸ ਕਾਰਨ ਉਨ੍ਹਾਂ ਤੇ ਸਖਤੀ ਵਰਤਦੇ ਹੋਏ ਮੁੜ ਤੋਂ ਜੇਲਾਂ ਵਿੱਚ ਡੱਕਿਆ ਜਾਵੇਗਾ। ਕਿਉਂਕਿ ਇਨ੍ਹਾਂ ਸਭ ਕੈਦੀਆਂ ਦੀ ਸਜ਼ਾ ਜਦੋਂ ਤੱਕ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਇਨ੍ਹਾਂ ਨੂੰ ਨਹੀਂ ਛੱਡਿਆ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …