Breaking News

ਕੋਰੋਨਾ ਬਾਰੇ ਇੰਡੀਆ ਦੇ ਵਿਗਿਆਨੀਆਂ ਨੇ ਕਰਤਾ ਇਹ ਵੱਡਾ ਖੁਲਾਸਾ ਸੋਚੀਂ ਪਏ ਦੁਨੀਆਂ ਦੇ ਡਾਕਟਰ

ਇੰਡੀਆ ਦੇ ਵਿਗਿਆਨੀਆਂ ਨੇ ਕਰਤਾ ਇਹ ਵੱਡਾ ਖੁਲਾਸਾ

ਦੁਨੀਆਂ ਭਰ ਦੇ ਡਾਕਟਰ ਇਸ ਸਮੇਂ ਕੋਰੋਨਾ ਤੇ ਤਿੱਖੀ ਨਜਰ ਰੱਖ ਰਹੇ ਹਨ ਅਤੇ ਇਸ ਦੇ ਬਾਰੇ ਵਿਚ ਵੱਧ ਤੋਂ ਵੱਧ ਜਾਣਕਾਰੀਆਂ ਹਾਸਲ ਕਰ ਰਹੇ ਹਨ ਤਾਂ ਜੋ ਇਸ ਨੂੰ ਕੰਟਰੋਲ ਕਰਨ ਵਿਚ ਕਿਸੇ ਨਾ ਕਿਸੇ ਤਰਾਂ ਓਹਨਾ ਵਲੋਂ ਜੁਟਾਈ ਜਾਣਕਾਰੀ ਕੰਮ ਆ ਸਕੇ। ਇਸ ਵੇਲੇ ਦੀ ਵੱਡੀ ਖਬਰ ਇੰਡੀਆ ਦੇ ਡਾਕਟਰਾਂ ਵਲੋਂ ਆ ਰਹੀ ਹੈ ਜਿਹਨਾਂ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਇਸ ਕੋਰੋਨਾ ਵਾਇਰਸ ਬਾਰੇ।

ਮੈਡੀਸਨਲ ਕੈਮਿਸਟਰੀ ਦੇ ਪ੍ਰਸਿੱਧ ਵਿਗਿਆਨੀ ਪ੍ਰੋ. ਰਾਮ ਸ਼ੰਕਰ ਉਪਾਧਿਆਏ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਨਾਲ ਠੀਕ ਹੋ ਰਹੇ ਲੋਕਾਂ ‘ਚੋਂ ਬਹੁਤਿਆਂ ਦੇ ਦਿਲ, ਫੇਫੜੇ ਅਤੇ ਨਰਵਸ ਸਿਸਟਮ ‘ਤੇ ਇਨਫੈਕਸ਼ਨ ਦਾ ਅਸਰ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀੜਤ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਵੀ ਸਰੀਰ ਦੇ ਅੰਗਾਂ ‘ਤੇ ਕੋਰੋਨਾ ਦਾ ਪ੍ਰਭਾਵ ਦਿਖਾਈ ਦੇਣਾ ਚਿੰ – ਤਾ ਦਾ ਵਿਸ਼ਾ ਹੈ। ਇਸ ਬਾਰੇ ਵੀ ਸੋਚਣਾ ਹੋਵੇਗਾ।

ਪ੍ਰੋ. ਉਪਾਧਿਆਏ ਨੇ ਕਿਹਾ ਕਿ ਦੁਨਿਆਭਰ ‘ਚ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਕਰੋੜਾਂ ‘ਚ ਹੋਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ‘ਦਿ ਲੈਂਸੇਟ’ ‘ਚ ਹਾਲ ‘ਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਕੋਰੋਨਾ ਦੇ ਇਲਾਜ ਤੋਂ ਬਾਅਦ 55 ਫੀਸਦੀ ਮਰੀਜ਼ਾਂ ‘ਚ ਨਰਵਸ ਸਿਸਟਮ ਦੀਆਂ ਸ਼ਿ – ਕਾ- ਇ- ਤਾਂ ਮਿਲੀਆਂ ਹਨ। ਇਸੇ ਤਰ੍ਹਾਂ ਜਰਮਨੀ ‘ਚ ਹੋਏ ਇੱਕ ਅਧਿਐਨ ‘ਚ ਇਨਫੈਕਸ਼ਨ ਤੋਂ ਬਚਣ ਵਾਲੇ 75 ਫੀਸਦੀ ਲੋਕਾਂ ਦੇ ਦਿਲ ਦੀ ਸੰ-ਰ-ਚ- ਨਾ ‘ਚ ਬਦਲਾਅ ਨਜ਼ਰ ਆਇਆ।

ਕੋਰੋਨਾ ਦੇ ਅਸਰ ਨੂੰ ਘੱਟ ਕਰਨ ‘ਤੇ ਫੋਕਸ
ਉਨ੍ਹਾਂ ਨੇ ਅੱਗੇ ਕਿਹਾ ਕਿ ਅਜਿਹੇ ‘ਚ ਇਹ ਜਾਨਣਾ ਬੇਹੱਦ ਜ਼ਰੂਰੀ ਹੈ ਕਿ ਇਸ ਦਾ ਸਬੰਧਿਤ ਲੋਕਾਂ ‘ਤੇ ਭਵਿੱਖ ‘ਚ ਕੀ ਅਸਰ ਹੋਵੇਗਾ। ਇਸ ਦਾ ਅਸਰ ਕਿਵੇਂ ਬੇਅਸਰ ਕੀਤਾ ਜਾਵੇ, ਇਸ ‘ਤੇ ਵੀ ਫੋਕਸ ਕਰਨ ਦੀ ਜ਼ਰੂਰਤ ਹੈ। ਨਾਲ ਹੀ ਇਹ ਮੰਨ ਕੇ ਵੀ ਕੰਮ ਕਰਨਾ ਹੋਵੇਗਾ ਕਿ ਕੋਵਿਡ-19 ਅੰਤਿਮ ਨਹੀਂ ਹੈ। ਅੱਗੇ ਵੀ ਅਜਿਹੇ ਹਲਾਤ ਆ ਸਕਦੇ ਹਨ। ਤਿਆਰੀ ਇਸ ਦੇ ਮੱਦੇਨਜ਼ਰ ਵੀ ਹੋਣੀ ਚਾਹੀਦੀ ਹੈ।

ਕੋਰੋਨਾ ਤੋਂ ਬਚਾਅ ਅਤੇ ਇਲਾਜ ਬਾਰੇ ਪੁੱਛਣ ‘ਤੇ ਮੈਡੀਸਨਲ ਕੈਮਿਸਟਰੀ ਦੇ ਵਿਗਿਆਨੀ ਨੇ ਕਿਹਾ ਕਿ ਇਸ ਬੀਮਾਰੀ ਲਈ ਵੈਕਸੀਨ ਅਤੇ ਸਪੈਸਿਫਿਕ ਦਵਾਈ ਲਈ ਜੋ ਕੰਮ ਹੋ ਰਿਹਾ ਹੈ ਉਸ ਤੋਂ ਇਲਾਵਾ ਜ਼ਰੂਰਤ ਇਸ ਗੱਲ ਦੀ ਹੈ ਕਿ ਪਹਿਲਾਂ ਤੋਂ ਮੌਜੂਦ ਫਾਰਮੂਲੇਸ਼ਨ ਦੇ ਕਾਂਬਿਨੇਸ਼ਨ ਨਾਲ ਇਨਫੈਕਸ਼ਨ ਰੋਕਣ ਅਤੇ ਇਨਫੈਕਸ਼ਨ ਹੋਣ ‘ਤੇ ਪ੍ਰਭਾਵਸ਼ਾਲੀ ਦਵਾਈ ਦੀ ਤਲਾਸ਼ ਨੂੰ ਹੋਰ ਤੇਜ਼ ਕੀਤਾ ਜਾਵੇ। ਪ੍ਰੋ. ਉਪਾਧਿਆਏ ਨੇ ਦੱਸਿਆ ਕਿ ਹੁਣ ਤੱਕ ਕੈਂਸਰ ਦੀ ਕਰੀਬ 15 ਦਵਾਈ ਅਤੇ ਦਰਜਨ ਭਰ ਐਂਟੀ ਇਨਫਲਾਮੇਟਰੀ ਦਵਾਈਆਂ ਕੋਵਿਡ ਦੇ ਲੱਛਣਾਂ ਦੇ ਇਲਾਜ ‘ਚ ਲਾਭਦਾਇਕ ਪਾਈਆਂ ਗਈਆਂ ਹਨ। ਇਸ ‘ਤੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ।

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …