ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੀ ਪਕੜ ਸੰਸਾਰ ਵਿੱਚ ਦਿਨ ਬ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਸੰਸਾਰ ਵਿੱਚ ਵੱਧਦੀ ਹੋਈ ਮਰੀਜ਼ਾਂ ਦੀ ਗਿਣਤੀ ਕਿਤੇ ਨਾ ਕਿਤੇ ਚਿੰ- ਤਾ ਦਾ ਵਿਸ਼ਾ ਬਣੀ ਹੋਈ ਹੈ। ਕੋਰੋਨਾ ਵਾਇਰਸ ਅਕਸਰ ਬਜ਼ੁਰਗਾਂ ਅਤੇ ਬੱਚਿਆਂ ਨੂੰ ਜ਼ਿਆਦਾ ਸ਼ਿ-ਕਾ- ਰ ਬਣਾਉਂਦਾ ਹੈ। ਪਰ ਕਈ ਵਾਰ ਤੰਦਰੁਸਤ ਨੌਜਵਾਨ ਵੀ ਇਸਦੀ ਮਾਰ ਹੇਠ ਆ ਜਾਂਦੇ ਹਨ। ਕੋਰੋਨਾ ਕਾਲ ਦੌਰਾਨ ਕਈ ਤਰ੍ਹਾਂ ਦੀਆਂ ਅ-ਫ- ਵਾ-ਹਾਂ ਵੀ ਸਾਨੂੰ ਸੁਨਣ ਨੂੰ ਆਮ ਮਿਲਦੀਆਂ ਨੇ। ਕੁਝ ਲੋਕ ਤੇ ਇਸ ਨੂੰ ਮਖੌਲ ਕਰ ਜਾਣਦੇ ਨੇ ਅਤੇ ਜਦੋਂ ਇਹ ਲੋਕ ਇਸ ਦਾ ਸ਼ਿ-ਕਾ- ਰ ਹੋ ਜਾਂਦੇ ਨੇ ਫਿਰ ਉਨ੍ਹਾਂ ਨੂੰ ਆਪਣੇ ਕੀਤੇ ‘ਤੇ ਪਛਤਾਵਾ ਹੁੰਦਾ ਹੈ।
ਯੂਕ੍ਰੇਨ ਦਾ ਰਹਿਣ ਵਾਲਾ ਇੱਕ ਤੰਦਰੁਸਤ ਇਨਸਾਨ ਜੋ ਕੋਰੋਨਾ ਵਾਇਰਸ ਨੂੰ ਮਹਿਜ਼ ਇਤਫਾਕ ਦੱਸਦਾ ਸੀ, ਉਹ ਖੁਦ ਇਸ ਦਾ ਸ਼ਿ-ਕਾ- ਰ ਹੋ ਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। 33 ਸਾਲਾਂ ਦਮਿਤ੍ਰੀ ਟੂਜਹੁਕ ਦਾ ਕਹਿਣਾ ਸੀ ਕਿ ਕੋਰੋਨਾ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਪਰ ਉਹ ਖੁਦ ਇਸ ਦੀ ਚਪੇਟ ਵਿੱਚ ਆ ਕੇ ਜ਼ਿੰਦਗੀ ਦੀ ਜੰਗ ਹਾਰ ਗਿਆ। ਦਮਿਤ੍ਰੀ ਇੱਕ ਫਿੱਟਨੈੱਸ ਫਰੀਕ ਸੀ ਜੋ ਨੌਜਵਾਨਾਂ ਨੂੰ ਸਰੀਰ ਤੰਦਰੁਸਤ ਰੱਖਣ ਦੇ ਤਰੀਕੇ ਦੱਸਦਾ ਸੀ।
ਤੁਰਕੀ ਦੀ ਯਾਤਰਾ ਦੌਰਾਨ ਉਹ ਇਸ ਵਾਇਰਸ ਦਾ ਸ਼ਿ-ਕਾ- ਰ ਹੋ ਗਿਆ ਅਤੇ ਯੂਕ੍ਰੇਨ ਵਾਪਸ ਪਰਤਣ ‘ਤੇ ਉਸ ਦਾ ਟੈਸਟ ਵੀ ਪਾਜ਼ਿਟਿਵ ਪਾਇਆ ਗਿਆ। ਅੱਠ ਦਿਨ ਹਸਪਤਾਲ ਵਿੱਚ ਇਲਾਜ ਅਧੀਨ ਰਹਿਣ ਤੋਂ ਬਾਅਦ ਉਹ 15 ਅਕਤੂਬਰ ਨੂੰ ਘਰ ਵਾਪਸ ਪਰਤਿਆ ਸੀ। ਪਰ ਅਗਲੇ ਹੀ ਦਿਨ ਦਿਲ ਵਿੱਚ ਦਰਦ ਮਹਿਸੂਸ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਜਿੱਥੇ ਦੋ ਦਿਨ ਬਾਅਦ 17 ਅਕਤੂਬਰ ਨੂੰ ਕੋਰੋਨਾ ਵਾਇਰਸ ਕਾਰਨ ਉਸ ਦੀ ਮੌਤ ਹੋ ਗਈ। ਦਮਿਤ੍ਰੀ ਦੀ ਮੌਤ ਦੀ ਖ਼ਬਰ ਉਸ ਦੀ ਪਤਨੀ ਵੱਲੋਂ ਇੰਸਟਾਗ੍ਰਾਮ ‘ਤੇ ਇਕ ਦੁੱਖਦਾਈ ਖ਼ਬਰ ਦੇ ਰੂਪ ਵਿੱਚ ਸਾਂਝੀ ਕੀਤੀ।
ਉਸ ਦੇ ਇੰਸਟਾਗ੍ਰਾਮ ਉਪਰ 10 ਲੱਖ ਤੋਂ ਵੱਧ ਫੋਲੋਅਰਜ਼ ਹਨ ਜਿਨ੍ਹਾਂ ਨੂੰ ਉਹ ਤੰਦਰੁਸਤ ਜੀਵਨ ਜੀਣ ਦੀ ਤਕਨੀਕ ਸਿਖਾਉਂਦਾ ਸੀ। ਬਿਮਾਰ ਪੈਣ ਤੋਂ ਕੁਝ ਦੇਰ ਬਾਅਦ ਫ਼ਿਟਨੈਸ ਫਰੀਕ ਨੇ ਆਪਣੇ ਪ੍ਰਸ਼ੰਸਕਾਂ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਸੀ ਕਿ ਤੁਸੀਂ ਮੇਰੀ ਕਹਾਣੀ ਤੋਂ ਜਾਣੂ ਹੋਵੋਗੇ ਕਿ ਮੈਨੂ ਕੋਰੋਨਾ ਵਾਇਰਸ ਹੋ ਗਿਆ ਹੈ। ਅੱਜ ਘਰ ਤੋਂ ਪਰਤਣ ਤੋਂ ਬਾਅਦ ਮੈਨੂੰ ਪਹਿਲੀ ਵਾਰ ਲਿਖਣ ਦੀ ਭਾਵਨਾ ਮਹਿਸੂਸ ਹੋਈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਵੇਂ ਬਿਮਾਰ ਹੋ ਗਿਆ ਅਤੇ ਸਾਰਿਆਂ ਨੂੰ ਸਾਵਧਾਨ ਕਰਦਾ ਹਾਂ ਕਿ ਜਦੋਂ ਤਕ ਮੈਂ ਬੀਮਾਰ ਨਹੀਂ ਹੋਇਆ ਮੈਂ ਇਹ ਮੰਨਦਾ ਸੀ ਕਿ ਕੋਈ ਕੋਰੋਨਾ ਨਹੀਂ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …