Breaking News

ਕੋਰੋਨਾ ਤੋਂ ਬਾਅਦ ਇੰਗਲੈਂਡ ਚ ਪੈ ਗਈ ਵੱਡੀ ਬਿਪਤਾ, ਲੋਕਾਂ ਚ ਪਿਆ ਸਹਿਮ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਪੂਰੀ ਦੁਨੀਆਂ ਦੇ ਉੱਪਰ ਲਾਗ ਦੀ ਕੋਰੋਨਾ ਵਾਇਰਸ ਦਾ ਸੰ-ਕ- ਟ ਛਾਇਆ ਹੋਇਆ ਹੈ। ਇਸ ਦੇ ਇਲਾਜ ਦਾ ਅਜੇ ਤੱਕ ਕੋਈ ਵੀ ਥੁਹ ਪਤਾ ਨਹੀਂ ਲਗਾਇਆ ਜਾ ਸਕਿਆ ਪਰ ਇਸ ਦੇਸ਼ ਵਿੱਚ ਆਈ ਹੋਈ ਇੱਕ ਨਵੀਂ ਬਿਮਾਰੀ ਨੇ ਇੱਕ ਨਵੀਂ ਬਿਪਤਾ ਖੜ੍ਹੀ ਕਰ ਦਿੱਤੀ ਹੈ। ਇੱਕ ਤੋਂ ਬਾਅਦ ਇੱਕ ਆ ਰਹੇ ਨਵੇਂ ਮਰੀਜ਼ਾਂ ਦੀ ਗਿਣਤੀ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਿਮਾਰੀ ਬਰਡ ਫਲੂ ਦੀ ਇਕ ਨਵੀਂ ਕਿਸਮ ਹੈ ਜਿਸ ਦੇ ਨਾਲ ਸੰਕ੍ਰਮਿਤ ਹੋਏ ਮਰੀਜ਼ ਇੰਗਲੈਂਡ ਵਿੱਚ ਪਾਏ ਜਾ ਰਹੇ ਹਨ। ਇਹ ਫਲੂ ਮੁਰਗੀਆਂ ਤੋਂ ਇਨਸਾਨਾਂ ਤੱਕ ਪਹੁੰਚਦਾ ਹੈ ਅਤੇ ਇਸ ਦੇ ਨਾਲ ਇੰਗਲੈਂਡ ਵਿੱਚ ਇੱਕ ਹਫ਼ਤੇ ਦੌਰਾਨ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਨਾਲ ਇੱਥੋਂ ਦੇ ਸਥਾਨਕ ਲੋਕਾਂ ਵਿੱਚ ਇੱਕ ਨਵੀਂ ਬਿਮਾਰੀ ਦੇ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਇਸ ਬਿਮਾਰੀ ਦਾ ਪਹਿਲਾ ਮਾਮਲਾ ਲਿਓਮਿਨ ਸਟਰ ਦੇ ਨਜ਼ਦੀਕ ਹੇਅਰ ਫੋਰਡ ਸ਼ਾਇਰ ਵਿਖੇ ਦੇਖਣ ਨੂੰ ਆਇਆ ਸੀ। ਜਿਸ ਤੋਂ ਬਾਅਦ 2 ਨਵੰਬਰ ਤੱਕ ਇਸ ਬਿਮਾਰੀ ਦੇ ਦੋ ਹੋਰ ਮਾਮਲੇ ਸਾਹਮਣੇ ਆਉਣ ਕਾਰਨ ਇੱਥੇ ਕੰਟਰੋਲ ਜ਼ੋਨ ਬਣਾ ਦਿੱਤਾ ਗਿਆ ਹੈ। ਅਧਿਕਾਰੀਆਂ ਵੱਲੋਂ ਹੇਅਰ ਫੋਰਡ ਸ਼ਾਇਰ ਅਤੇ ਚੈਸ਼ਾਇਰ ਵਿੱਚ ਐੱਚ 5 ਐੱਨ 8 ਵਾਇਰਸ ਮਿਲਣ ਨਾਲ ਤੁਰੰਤ ਕਾਰਵਾਈ ਕੀਤੀ।

ਜਿਸ ਤੋਂ ਬਾਅਦ ਕੈਂਟ ਵਿੱਚ ਐੱਚ 5 ਐੱਨ 2 ਵਾਇਰਸ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਸ ਵਾਇਰਸ ਬਾਰੇ ਦੱਸਦਿਆਂ ਮਾਹਰਾਂ ਨੇ ਕਿਹਾ ਕਿ ਇਹ ਵਾਇਰਸ ਆਮ ਤੌਰ ‘ਤੇ ਪੰਛੀਆਂ ਤੋਂ ਪੰਛੀਆਂ ਵਿੱਚ ਫੈਲਦਾ ਹੈ ਜਿਸ ਦਾ ਇਨਸਾਨਾਂ ਵਿੱਚ ਫੈਲਣ ਦਾ ਖ਼-ਤ- ਰਾ ਬਹੁਤ ਘੱਟ ਹੁੰਦਾ ਹੈ। ਪਰ ਫਿਰ ਵੀ ਅਸੀਂ ਇਸ ਦੇ ਉੱਪਰ ਗਹਿਰੀ ਨਜ਼ਰ ਬਣਾਈ ਹੋਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐੱਨਐੱਚਐੱਸ ਨੇ ਦੱਸਿਆ ਕਿ ਇਸ ਦੀਆਂ ਚਾਰ ਕਿਸਮਾਂ ਪਿਛਲੇ ਕਈ ਸਾਲਾਂ ਤੋਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਜੋ ਇਨਸਾਨਾਂ ਨੂੰ ਵਧੇਰੇ ਪ੍ਰਭਾਵਿਤ ਕਰ ਰਹੀਆਂ ਹਨ।

ਇੰਗਲੈਂਡ ਤੋਂ ਪਹਿਲਾਂ ਇਹ ਬਿਮਾਰੀ ਜਰਮਨ ਅਤੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਇਹ ਪੂਰੇ ਯੂਰਪ ਵਿੱਚ ਫੈਲ ਚੁੱਕੀ ਹੈ। ਜਿਸ ਉਪਰ ਤੁਰੰਤ ਕਾਰਵਾਈ ਕਰਦਿਆਂ ਜਾਂਚ ਦੇ ਸਿਹਤ ਅਧਿਕਾਰੀਆਂ ਨੇ ਉੱਤਰੀ ਪ੍ਰਾਂਤ ਗਰੋਨਿੰਗਨ ਦੇ ਇੱਕ ਮੁਰਗੀ ਫਾਰਮ ਵਿੱਚ 48,000 ਮੁਰਗੀਆਂ ਨੂੰ ਮਾਰਨ ਦੇ ਆਦੇਸ਼ ਦੇ ਦਿੱਤੇ ਹਨ ਤਾਂ ਜੋ ਇਹ ਬੀਮਾਰੀ ਅਗਾਂਹ ਨਾ ਫੈਲ ਸਕੇ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …