ਤਾਜਾ ਵੱਡੀ ਖਬਰ
ਪੰਜਾਬ ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਪੰਜਾਬ ਚ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ। ਹੁਣ ਤਾਂ ਕਈ ਜਿਲਿਆਂ ਚ ਹੀ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਮਰੀਜ ਮਿਲਨੇ ਸ਼ੁਰੂ ਹੋ ਗਏ ਹਨ ਜੋ ਕੇ ਬਹੁਤ ਹੀ ਚਿੰਤਾ ਦੀ ਗਲ੍ਹ ਹੈ। ਪੰਜਾਬ ਸਰਕਾਰ ਵੀ ਇਸ ਨੋ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ।
ਪਰ ਇਹ ਤਦ ਤਕ ਬਿਲਕੁਲ ਵੀ ਨਹੀਂ ਰੁਕ ਸਕਦਾ ਜਦ ਤਕ ਲੋਕ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰਨਗੇ। ਕਈ ਲੋਕ ਬਿਨਾ ਕੰਮ ਦੇ ਹੀ ਘੁੰਮ ਰਹੇ ਹਨ ਜਿਹਨਾਂ ਦਾ ਕਰਕੇ ਇਹ ਵਧਦਾ ਹੀ ਜਾ ਰਿਹਾ ਹੈ। ਕੰਮ ਵਾਲਿਆਂ ਨੇ ਤਾਂ ਕੰਮ ਤੇ ਜਾਣਾ ਹੀ ਹੁੰਦਾ ਹੈ ਪਰ ਬੇ ਵਜ੍ਹਾ ਘੁੰਮਣ ਤੋਂ ਵੀ ਲੋਕ ਗੁਰੇਜ ਨਹੀਂ ਕਰ ਰਹੇ।
ਗੜ੍ਹਸ਼ੰਕਰ — ਪੁਲਸ ਅਤੇ ਸਿਹਤ ਮਹਿਕਮੇ ਵੱਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਮਾਈਕ੍ਰੋ ਕੰਟੋਨਮੈਂਟ ਜ਼ੋਨਾਂ ਨੂੰ ਸੀਲ ਕਰਨ ਦਾ ਕੰਮ ਕੀਤਾ। ਇਥੋਂ ਦੇ ਵਾਰਡ ਨੰਬਰ 11 ਅਤੇ ਵਾਰਡ ਨੰਬਰ 4 ‘ਚ ਜਿੱਥੇ ਕੋਰੋਨਾ ਮਰੀਜ਼ਾਂ ਦੀ ਵੱਧ ਗਿਣਤੀ ਆਈ ਸੀ, ਉਸ ਨੂੰ ਧਿਆਨ ‘ਚ ਰੱਖਦੇ ਹੋਏ ਇਨ੍ਹਾਂ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ।
ਸੀਲ ਕਰਨ ਤੋਂ ਪਹਿਲਾਂ ਐੱਸ. ਡੀ. ਐੱਮ. ਗੜ੍ਹਸ਼ੰਕਰ ਹਰਬੰਸ ਸਿੰਘ ਨੇ ਸਿਹਤ ਮਹਿਕਮੇ ਅਤੇ ਪੁਲਸ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਕੇ ਲਏ ਜਾਣ ਵਾਲੇ ਫੈਸਲਿਆਂ ਦੀ ਡੂੰਘੀ ਘੋਖ ਪੜਤਾਲ ਕੀਤੀ, ਉਪਰੰਤ ਇਸ ਦੇ ਐੱਸ. ਐੱਮ. ਓ. ਗੜ੍ਹਸ਼ੰਕਰ ਡਾਕਟਰ ਟੇਕ ਰਾਜ ਭਾਟੀਆ ਸਹਿਤ ਸਿਹਤ ਮਹਿਕਮੇ ਦੀ ਟੀਮ ਅਤੇ ਪੁਲਸ ਪਾਰਟੀ ਨੇ ਸੀਲ ਕੀਤੇ ਜਾਣ ਵਾਲੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਇਸ ਮੌਕੇ ‘ਤੇ ਉਨ੍ਹਾਂ ਨਾਲ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਵਤਾਰ ਚੰਦ ਸੇਖੜੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …