Breaking News

ਕੋਠੇ ਦੀ ਛੱਤ ਤੋਂ 15 ਸਾਲਾਂ ਦੇ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ , ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ 

ਹਰ ਘਰ ਦੇ ਵਿਚ ਜਿਥੇ ਉਸ ਘਰ ਦੀ ਰੌਣਕ ਬੱਚਿਆਂ ਨੂੰ ਸਮਝਿਆ ਜਾਂਦਾ ਹੈ। ਜਿੱਥੇ ਬੱਚਿਆਂ ਦੀ ਅਵਾਜ਼, ਖੇਡਣਾ, ਸਰਾਰਤ ਕਰਨਾ ਆਦਿ ਵਰਗੀਆਂ ਹਰਕਤਾ ਘਰ ਵਿੱਚ ਸਭ ਲੋਕਾਂ ਦਾ ਜੀ ਲਗਾ ਕੇ ਰੱਖਦੀਆਂ ਹਨ। ਉੱਥੇ ਹੀ ਇਹ ਬੱਚੇ ਘਰ ਵਿੱਚ ਸਭ ਲੋਕਾਂ ਦੀ ਜਿੰਦ ਜਾਨ ਬਣ ਜਾਂਦੇ ਹਨ। ਪਰ ਅਚਾਨਕ ਹੀ ਇਨ੍ਹਾਂ ਬੱਚਿਆਂ ਨਾਲ ਵਾਪਰਨ ਵਾਲੇ ਹਾਦਸੇ ਬਹੁਤ ਸਾਰੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜਿਨ੍ਹਾਂ ਦੇ ਬੱਚੇ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ, ਜਿਸ ਬਾਰੇ ਉਨ੍ਹਾਂ ਵੱਲੋਂ ਕਲਪਨਾ ਨਹੀਂ ਕੀਤੀ ਗਈ। ਜਿੱਥੇ ਪੰਜਾਬ ਵਿੱਚ ਅੱਜ ਬੱਚਿਆਂ ਦੇ ਅਗਵਾਹ ਕਰਨ ਵਰਗੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿਸ ਵਿੱਚ ਬਹੁਤ ਸਾਰੇ ਬੱਚਿਆਂ ਦੀ ਜਾਨ ਚਲੇ ਗਈ। ਉਥੇ ਹੀ ਘਰ ਵਿੱਚ ਬੱਚਿਆਂ ਦੇ ਖੇਡ ਦੌਰਾਨ ਅਚਾਨਕ ਹੀ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਲੋਕਾਂ ਦੇ ਰੋਂਗਟੇ ਖੜੇ ਕਰ ਦਿੰਦੇ ਹਨ।

ਹੁਣ ਕੋਠੇ ਦੀ ਛੱਤ ਤੋਂ 15 ਸਾਲਾਂ ਦੇ ਮੁੰਡੇ ਦੀ ਇਸ ਤਰ੍ਹਾਂ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹੈ ਜ਼ਿਲ੍ਹਾ ਕਪੂਰਥਲਾ ਦੇ ਅਧੀਨ ਆਉਂਦੇ ਪਿੰਡ ਉੱਚਾ ਬੇਟ ਤੋਂ ਸਾਹਮਣੇ ਆਈ ਹੈ। ਜਿੱਥੇ ਇਕ 15 ਸਾਲਾ ਦਾ ਬੱਚਾ ਉਸ ਸਮੇਂ ਮੌਤ ਦਾ ਸ਼ਿਕਾਰ ਹੋ ਗਿਆ ਜਿਸ ਸਮੇਂ ਉਹ ਆਪਣੇ ਘਰ ਵਿੱਚ ਛੱਤ ਤੇ ਪਤੰਗਬਾਜ਼ੀ ਕਰ ਰਿਹਾ ਸੀ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਬੱਚੇ ਦੀ ਦਾਦੀ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ 15 ਸਾਲਾਂ ਦਾ ਪੋਤਰਾ ਜਸ਼ਨਦੀਪ ਸਿੰਘ ਦਾ ਪਾਲਣ-ਪੋਸ਼ਣ ਉਸ ਵੱਲੋਂ ਕੀਤਾ ਜਾ ਰਿਹਾ ਸੀ।

ਕਿਉਂਕਿ ਜਸ਼ਨਦੀਪ ਦੀ ਮਾਂ ਦੀ ਮੌਤ ਤੋਂ ਬਾਅਦ ਦਾਦੀ ਵੱਲੋਂ ਹੀ ਆਪਣੇ ਪੋਤਰੇ ਨੂੰ ਮਾਂ ਬਣ ਕੇ ਪਾਲਿਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਸ਼ਨਦੀਪ ਕਦੇ-ਕਦੇ ਛੱਤ ਉਪਰ ਪਤੰਗ ਉਡਾਉਣ ਲਈ ਜਾਂਦਾ ਸੀ। ਪਰ ਅਜ ਅਚਾਨਕ ਹੀ ਉਸ ਨਾਲ ਇਹ ਹਾਦਸਾ ਵਾਪਰ ਗਿਆ ਜਿੱਥੇ ਉਹ ਛੱਤ ਤੋਂ ਹੇਠਾਂ ਡਿੱਗਿਆ, ਉੱਥੇ ਹੀ ਉਸ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਕਪੂਰਥਲਾ ਦੇ ਸਿਵਲ ਹਸਪਤਾਲ ਲਜਾਇਆ ਗਿਆ।

ਜਿੱਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਥੇ ਹੀ ਰੋਂਦੇ ਹੋਏ ਦਾਦੀ ਵੱਲੋਂ ਦੱਸਿਆ ਗਿਆ ਹੈ ਕਿ ਆਪਣੇ ਪੋਤਰੇ ਤੇ ਭਵਿੱਖ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸੰਜੋਏ ਗਏ ਸਨ, ਜੋ ਅਧੂਰੇ ਰਹਿ ਗਏ ਹਨ। ਹੁਣ ਤੱਕ ਬਹੁਤ ਸਾਰੇ ਬੱਚੇ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹੋ ਗਏ ਹਨ ਇਸ ਲਈ ਪਤੰਗਬਾਜ਼ੀ ਉਪਰ ਰੋਕ ਲਗਾਉਣੀ ਚਾਹੀਦੀ ਹੈ। ਜਿਸ ਸਦਕਾ ਬਹੁਤ ਸਾਰੇ ਘਰਾਂ ਦੇ ਚਿਰਾਗ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹੋਣ ਤੋਂ ਬਚ ਸਕਣ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …