Breaking News

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲਈ ਕਰਤਾ ਇਹ ਵੱਡਾ ਐਲਾਨ -ਦਿੱਤਾ ਇਹਨਾਂ ਲੋਕਾਂ ਨੂੰ ਤੋਹਫ਼ਾ

ਆਈ ਤਾਜਾ ਵੱਡੀ ਖਬਰ

ਪੰਜਾਬ ਬਹੁਤ ਭਿੰਨਤਾ ਵਾਲਾ ਸੂਬਾ ਹੈ, ਜਿਸ ਵਿੱਚ ਬਹੁਤ ਸਾਰੀਆਂ ਨਸਲਾਂ, ਜਾਤ ਅਤੇ ਧਰਮਾਂ ਦੇ ਲੋਕ ਆਪਸ ਵਿੱਚ ਪਿਆਰ ਅਤੇ ਮਿਲਵਰਤਨ ਨਾਲ ਰਹਿੰਦੇ ਹਨ, ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਸੂਬੇ ਵਿੱਚ ਆਉਣ ਵਾਲੇ ਸਾਰੇ ਦਿਨ ਅਤੇ ਤਿਉਹਾਰਾਂ ਨੂੰ ਰਲ-ਮਿਲ ਕੇ ਅਤੇ ਖ਼ੁਸ਼ੀ-ਖ਼ੁਸ਼ੀ ਮਨਾਉਂਦੇ ਹਨ। ਜਿਸ ਵਿੱਚ ਇਹਨਾਂ ਸਾਰੇ ਲੋਕਾਂ ਦਾ ਆਪਸੀ ਪਿਆਰ ਝਲਕਦਾ ਹੈ। ਇਸ ਲਈ ਪੰਜਾਬ ਨੂੰ ਬਾਕੀ ਸੂਬਿਆਂ ਤੋਂ ਅਲੱਗ ਦੇਖਿਆ ਜਾਂਦਾ ਹੈ। ਪੰਜਾਬ ਦੇ ਵਿੱਚ ਜਿੱਥੇ ਕਰੋਨਾ ਕਾਲ ਦੇ ਦੌਰਾਨ ਵੀ ਸਾਰੇ ਲੋਕਾਂ ਵੱਲੋਂ ਇਕ-ਦੂਸਰੇ ਦੇ ਦੁੱਖ ਦਰਦ ਨੂੰ ਸਮਝਦੇ ਹੋਏ ਸਹਾਇਤਾ ਕੀਤੀ ਗਈ ਹੈ । ਉਥੇ ਹੀ ਕਿਸਾਨੀ ਸੰਘਰਸ਼ ਦੇ ਵਿੱਚ ਵੀ ਪੰਜਾਬ ਦੇ ਹਰ ਵਰਗ ਵੱਲੋਂ ਕਿਸਾਨਾਂ ਦਾ ਭਰਪੂਰ ਸਾਥ ਦਿੱਤਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਇਹਨਾਂ ਲੋਕਾਂ ਨੂੰ ਦਿੱਤਾ ਇਹ ਤੋਹਫਾ। ਪੰਜਾਬ ਸਰਕਾਰ ਵੱਲੋਂ ਈਦ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਮਲੇਰਕੋਟਲਾ ਨਿਵਾਸੀਆਂ ਨੂੰ ਇਕ ਖਾਸ ਤੋਹਫਾ ਦਿੱਤਾ ਗਿਆ ਹੈ। ਪੰਜਾਬ ਦੇ ਵਿਚ ਮਲੇਰਕੋਟਲਾ ਇਕ ਅਜਿਹਾ ਸ਼ਹਿਰ ਹੈ ਜਿਥੇ ਸਭ ਤੋਂ ਜ਼ਿਆਦਾ ਗਿਣਤੀ ਵਿੱਚ ਮੁਸਲਮਾਨ ਰਹਿੰਦੇ ਹਨ। ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਸਰਹੰਦ ਦੇ ਸੂਬੇਦਾਰ ਦਾ ਵਿਰੋਧ ਕਰਦਿਆਂ ਹੋਇਆਂ ਆਵਾਜ਼ ਚੁੱਕੀ ਸੀ। ਉਸ ਸਮੇਂ ਤੋਂ ਹੀ ਪੰਜਾਬ ਦੇ ਇਤਿਹਾਸ ਵਿੱਚ ਮੁਸਲਮਾਨਾਂ ਨੂੰ ਇਕ ਵੱਖਰਾ ਹਾਂ ਦਿੱਤਾ ਗਿਆ।

ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾਉਣਾ ਦਾ ਹੁਕਮ ਦਿੱਤਾ ਗਿਆ ਸੀ। ਉਥੇ ਹੀ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਗੁਰੂ ਜੀ ਦੇ ਬੱਚਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ। ਇਸ ਕਰਕੇ ਹੀ ਗੁਰੂ ਸਾਹਿਬ ਵੱਲੋਂ ਵੀ ਸ਼ੇਰ ਮੁਹੰਮਦ ਖ਼ਾਨ ਨੂੰ ਮਲੇਰਕੋਟਲਾ ਦੀ ਸੁਰੱਖਿਆ ਦਾ ਬਚਨ ਦਿੱਤਾ ਸੀ। ਇਸ ਤਰਾਂ ਹੀ 1947 ਦੇ ਕਤਲੇਆਮ ਮੌਕੇ ਵੀ ਮਲੇਰਕੋਟਲਾ ਵਿੱਚ ਸਿੱਖਾਂ ਨੇ ਮੁਸਲਮਾਨਾਂ ਦੀ ਹਿਫ਼ਾਜ਼ਤ ਕੀਤੀ ਅਤੇ ਉਨ੍ਹਾਂ ਨੂੰ ਮਲੇਰਕੋਟਲਾ ਛੱਡ ਕੇ ਨਹੀਂ ਜਾਣ ਦਿੱਤਾ। ਹੁਣ ਈਦ – ਉਲ – ਫਿਤਰ ਦੇ ਮੌਕੇ ਤੇ ਸੂਬਾ ਸਰਕਾਰ ਵੱਲੋਂ ਮਲੇਰਕੋਟਲਾ ਨੂੰ 23 ਵਾਂ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ।

ਜਿਸ ਨਾਲ ਮਲੇਰਕੋਟਲੇ ਦੇ ਲੋਕਾਂ ਵਿੱਚ ਅਥਾਹ ਖੁਸ਼ੀ ਵੇਖੀ ਜਾ ਰਹੀ ਹੈ। ਇਸ ਤੋਂ ਬਿਨਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਲੇਰਕੋਟਲਾ ਦੇ ਵਿੱਚ ਇੱਕ ਮੈਡੀਕਲ ਕਾਲਜ ਬਣਾਉਣ ਦੀ ਸਥਾਪਨਾ ਵੀ ਕੀਤੀ ਜਾਵੇਗੀ । ਜਿਸ ਨੂੰ ਸ਼ੇਰ ਮੁਹੰਮਦ ਖ਼ਾਨ ਦੇ ਨਾਂ ਤੇ 500 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਮਲੇਰਕੋਟਲੇ ਦੇ ਵਿਚ ਇੱਕ ਬੱਸ ਸਟੈਂਡ ,ਇਕ ਮਹਿਲਾ ਥਾਣਾ, ਜਿਸ ਨੂੰ ਮਹਿਲਾ ਮੁਲਾਜ਼ਮਾਂ ਵੱਲੋਂ ਹੀ ਚਲਾਇਆ ਜਾਵੇਗਾ। ਇਸ ਤੋਂ ਇਲਾਵਾ ਲੜਕੀਆਂ ਲਈ ਇਕ ਕਾਲਜ ਵੀ ਸਥਾਪਤ ਕੀਤਾ ਜਾਵੇਗਾ। ਇਹਨਾਂ ਸਭ ਉਪਰ 12 ਕਰੋੜ ਰੁਪਏ ਦੀ ਲਾਗਤ ਆਵੇਗੀ।

Check Also

72 ਵਰ੍ਹਿਆਂ ਦੀ ਉਮਰ ਚ ਇਹ ਔਰਤ ਕਰਦੀ ਮਾਡਲਿੰਗ ਤੇ ਨਹੀਂ ਕਰਦੀ ਮੇਕਅੱਪ, 3 ਸਟੈਪ ਦੀ ਰੁਟੀਨ ਤੇ ਜਾਦੂ ਤੇ ਕਰਦੀ ਭਰੋਸਾ

ਆਈ ਤਾਜਾ ਵੱਡੀ ਖਬਰ  ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਮਨੁੱਖ ਆਪਣੇ ਸ਼ੌਂਕ …