Breaking News

ਕੈਨੇਡਾ ਚ ਧੀ ਨੂੰ ਮਿਲ ਕੇ ਵਾਪਿਸ ਪਰਤ ਰਹੇ ਪਿਤਾ ਦੀ ਜਹਾਜ ਚ ਬੈਠਣ ਤੋਂ ਪਹਿਲਾਂ ਏਦਾਂ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਜਿੱਥੇ ਰੁਜ਼ਗਾਰ ਦੀ ਖਾਤਰ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ ਉੱਥੇ ਰਹਿ ਕੇ ਹੀ ਉਨ੍ਹਾਂ ਵੱਲੋ ਮਿਹਨਤ ਕੀਤੀ ਜਾਂਦੀ ਹੈ ਅਤੇ ਵੱਖ ਵੱਖ ਅਹੁਦਿਆਂ ਤੇ ਉੱਚ ਸਥਾਨ ਵੀ ਹਾਸਲ ਕੀਤੇ ਜਾ ਰਹੇ ਹਨ। ਵਿਦੇਸ਼ਾਂ ਵਿਚ ਵਸਣ ਵਾਲੇ ਇਨਾਂ ਨੌਜਵਾਨਾਂ ਵੱਲੋਂ ਜਿੱਥੇ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ ਜਾਂਦਾ ਹੈ। ਉੱਥੇ ਹੀ ਭਾਰਤ ਵਿੱਚ ਰਹਿਣ ਵਾਲੇ ਆਪਣੇ ਮਾਪਿਆਂ ਨੂੰ ਵੀ ਆਪਣੇ ਕੋਲ ਬੁਲਾ ਲਿਆ ਜਾਂਦਾ ਹੈ। ਜਿਥੇ ਕੁਝ ਪਰਿਵਾਰ ਵਿਦੇਸ਼ਾਂ ਵਿਚ ਵੱਸ ਜਾਂਦੇ ਹਨ ਅਤੇ ਕੁਝ ਭਾਰਤ ਨਾਲ ਹੀ ਜੁੜੇ ਰਹਿਣਾ ਪਸੰਦ ਕਰਦੇ ਹਨ। ਜਿਸ ਕਾਰਨ ਬਹੁਤ ਸਾਰੇ ਮਾਪੇ ਆਪਣੇ ਵਿਦੇਸ਼ਾਂ ਵਿਚ ਰਹਿੰਦੇ ਹੋਏ ਬੱਚਿਆਂ ਨੂੰ ਮਿਲ ਕੇ ਵਾਪਸ ਆਪਣੇ ਦੇਸ਼ ਆ ਜਾਂਦੇ ਹਨ।

ਉਥੇ ਹੀ ਕੁਝ ਵਾਪਰਨ ਵਾਲੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਕਈ ਪਰਵਾਰਾਂ ਨੂੰ ਦੁੱਖਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਜਿੱਥੇ ਸਭ ਵੱਲੋਂ ਵਿਦੇਸ਼ਾਂ ਵਿੱਚ ਆਉਣ ਜਾਣ ਦੇ ਸਮੇਂ ਸਫ਼ਰ ਦੇ ਸੁਖਾਲੇ ਰਹਿਣ ਵਾਸਤੇ ਦੁਆਵਾਂ ਕੀਤੀਆਂ ਜਾਂਦੀਆਂ ਹਨ। ਉਥੇ ਹੀ ਕੁਝ ਅਜਿਹੇ ਸਫ਼ਰ ਕੁਝ ਲੋਕਾਂ ਦੀ ਜ਼ਿੰਦਗੀ ਦੇ ਆਖ਼ਰੀ ਸਫ਼ਰ ਵੀ ਬਣ ਜਾਂਦੇ ਹਨ। ਹੁਣ ਕੈਨੇਡਾ ਧੀ ਨੂੰ ਮਿਲ ਕੇ ਵਾਪਸ ਪਰਤ ਰਹੇ ਪਿਤਾ ਦੀ ਜਹਾਜ ਬੈਠਣ ਤੋਂ ਪਹਿਲਾਂ ਮੌਤ ਹੋਈ ਹੈ, ਜਿਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਦੇ ਅਧੀਨ ਆਉਣ ਵਾਲੇ ਪਿੰਡ ਮਧੇ ਕੇ ਦੇ ਰਹਿਣ ਵਾਲੇ ਸਾਬਕਾ ਫ਼ੌਜੀ 78 ਸਾਲਾ ਨਗਿੰਦਰ ਸਿੰਘ ਦੀ ਕੈਨੇਡਾ ਦੇ ਵਿੱਚ ਉਸ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਜਿਸ ਸਮੇਂ ਉਹ ਕੈਨੇਡਾ ਦੇ ਵੈਨਕੂਵਰ ਵਿੱਚ ਆਪਣੀ ਧੀ ਨੂੰ ਮਿਲਣ ਤੋਂ ਬਾਅਦ ਵਾਪਸ ਆਪਣੇ ਪਿੰਡ ਪਰਤ ਰਹੇ ਸਨ। 9 ਨਵੰਬਰ ਨੂੰ ਆਪਣੀ ਧੀ ਨੂੰ ਮਿਲਣ ਗਏ ਨਗਿੰਦਰ ਸਿੰਘ ਦੀ ਬੇਟੀ ਗੁਰਜੀਤ ਕੌਰ ਜਦੋਂ ਉਨ੍ਹਾਂ ਸਾਰੀ ਕਾਗਜ਼ੀ ਕਾਰਵਾਈ ਕਰਵਾਉਣ ਤੋਂ ਬਾਅਦ ਹਵਾਈ ਅੱਡੇ ਤੇ ਛੱਡ ਗਈ ਸੀ।

ਉਸ ਸਮੇਂ ਜਹਾਜ ਵਿੱਚ ਬੈਠਣ ਤੋਂ ਬਾਅਦ ਉਡਾਣ ਭਰਨ ਤੋਂ ਪਹਿਲਾਂ ਹੀ ਨਗਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਗੰਭੀਰ ਸਥਿਤੀ ਦੇ ਚਲਦਿਆਂ ਹੋਇਆਂ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਵੱਲੋਂ ਦੱਸਿਆ ਗਿਆ ਹੈ ਕਿ ਉਸ ਦਾ ਪੁੱਤਰ ਵੀ ਵਿਦੇਸ਼ ਵਿਚ ਰਹਿ ਰਿਹਾ ਹੈ ਅਤੇ ਉਸਦੀ ਪਤਨੀ ਦਾ ਵੀ ਤਿੰਨ ਸਾਲ ਪਹਿਲਾਂ ਦੇਹਾਂਤ ਹੋ ਚੁੱਕਾ ਹੈ।
 

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …