Breaking News

ਕੇਂਦਰ ਸਰਕਾਰ ਨੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਲੈ ਲਿਆ ਇਹ ਵੱਡਾ ਫੈਸਲਾ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਦੇ ਵਿੱਚ ਅਜੇ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਪੂਰੀ ਤਰ੍ਹਾਂ ਰੁਕਿਆ ਨਹੀਂ ਹੈ । ਸਰਕਾਰਾਂ ਦੇ ਵੱਲੋਂ ਵੀ ਸਮੇਂ ਸਮੇਂ ਤੋਂ ਇਸ ਮਹਾਂਮਾਰੀ ਤੋਂ ਬਚਣ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ , ਕੁਝ ਸਖ਼ਤੀਆਂ ਲਾਗੂ ਕੀਤੀਆਂ ਜਾਂਦੀਆਂ ਨੇ ਤਾਂ ਜੋ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ । ਇਸ ਮਹਾਂਮਾਰੀ ਤੋਂ ਬਚਣ ਦੇ ਲਈ ਸਿਰਫ਼ ਤੇ ਸਿਰਫ਼ ਵੈਕਸੀਨ ਨੂੰ ਹੀ ਇਕਮਾਤਰ ਸਹਾਰਾ ਮੰਨਿਆ ਜਾ ਰਿਹਾ ਹੈ । ਜਿਸ ਦੇ ਚੱਲਦੇ ਸਰਕਾਰਾਂ ਦੇ ਵੱਲੋਂ ਆਪਣੇ ਆਪਣੇ ਦੇਸ਼ਾਂ ਦੇ ਵਿਚ ਵੈਕਸੀਨੇਸ਼ਨ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ । ਤਾਂ ਜੋ ਲੋਕਾਂ ਨੂੰ ਵੈਕਸੀਨ ਲਗਾਈ ਜਾ ਸਕੇ । ਹੁਣ ਭਾਵੇਂ ਹੀ ਭਾਰਤ ਦੇਸ਼ ਦੇ ਵਿੱਚ ਕਰੋਨਾ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ ।

ਵੈਕਸੀਨੇਸ਼ਨ ਦਾ ਆਂਕੜਾ ਵੀ 83 ਕਰੋੜ ਤੋਂ ਪਾਰ ਹੋ ਚੁੱਕਿਆ ਹੈ । ਇਸ ਦੌਰਾਨ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਘਰ ਘਰ ਜਾ ਕੇ ਵੈਕਸੀਨੇਸ਼ਨ ਲਗਾਉਣ ਦੀ ਆਗਿਆ ਦੇ ਦਿੱਤੀ ਹੈ। ਇਸ ਨੂੰ ਲੈ ਕੇ ਗਾਈਡਲਾਈਂਸ ਵੀ ਜਾਰੀ ਕਰ ਦਿੱਤੀਆ ਗਈਆਂ ਹਨ। ਭਾਰਤ ਸਰਕਾਰ ਦੇ ਵੱਲੋਂ ਨੀਤੀ ਆਯੋਗ ਦੇ ਮੈਂਬਰ ਡਾ ਵੀਕੇ ਪਾਲ ਨੇ ਵੀਰਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ । ਉਨ੍ਹਾਂ ਇਸ ਜਾਣਕਾਰੀ ਵਿੱਚ ਕਿਹਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੇ ਲਈ ਘਰ ਚ ਹੀ ਟੀਕਾਕਰਨ ਸ਼ੁਰੂ ਕਰ ਰਹੇ ਹਾਂ ਜੋ ਸੈਂਟਰ ਜਾਣ ਦੇ ਵਿਚ ਸਮਰੱਥ ਨਹੀਂ ਹਨ ।

ਜਿਸ ਦੇ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ । ਉਨ੍ਹਾਂ ਅੱਗੇ ਕਿਹਾ ਕਿ ਵੈਕਸੀਨੇਸ਼ਨ ਸੈਂਟਰ ਦੇ ਜਾਂਚ ਅਸਮਰੱਥ ਲੋਕਾਂ ਨੂੰ ਟੀਕਾ ਲਾਉਣਾ ਯਕੀਨੀ ਬਣਾਇਆ ਜਾਵੇ । ਸੋ ਵਡਾ ਫ਼ੈਸਲਾ ਹੈ ਜੋ ਕਿ ਨੀਤੀ ਆਯੋਗ ਦੇ ਵੱਲੋਂ ਲਿਆ ਗਿਆ ਹੈ ,ਉਨ੍ਹਾਂ ਲੋਕਾਂ ਦੀ ਵੀ ਬਹੁਤ ਇੱਕ ਵੱਡੀ ਖ਼ੁਸ਼ੀ ਦੀ ਖ਼ਬਰ ਹੈ ਜੋ ਲੋਕ ਕੋਵਿੰਡ ਵੈਕਸੀਨ ਸੈਂਟਰ ਜਾ ਕੇ ਟੀਕਾ ਲਗਾਉਣ ਵਿੱਚ ਅਸਮਰੱਥ ਹਨ । ਕਿਉਂਕਿ ਹੁਣ ਉਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਹੀ ਕੋਰੋਨਾ ਦੇ ਟੀਕੇ ਲਗਾਏ ਜਾਣਗੇ ।

ਉਥੇ ਹੀ ਕੇਂਦਰੀ ਸਿਹਤ ਸਕੱਤਰ ਰਜੇਸ਼ ਭੂਸ਼ਨ ਨੇ ਦੱਸਿਆ ਹੈ ਕਿ ਕੁਝ ਰਾਜਾਂ ਚ ਵੈਕਸੀਨੇਸ਼ਨ ਤੇ ਜ਼ਬਰਦਸਤ ਕੰਮ ਹੋਇਆ ਹੈ ਤੇ ਕਾਫੀ ਲੋਕਾਂ ਨੇ ਹੁਣ ਤੱਕ ਵੈਕਸੀਨ ਦੀਆਂ ਖੁਰਾਕਾਂ ਲਗਾ ਲਈਆਂ ਹਨ । ਸੋ ਜਿਵੇਂ ਕਿ ਕਰੋਨਾ ਮਹਾਂਮਾਰੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ । ਕਾਫ਼ੀ ਲੰਬੇ ਸਮੇਂ ਤੋਂ ਵੈਕਸੀਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਹੁਣ ਜਦੋਂ ਦੇਸ਼ ਵਿਚ ਵੈਕਸੀਨ ਆ ਚੁੱਕੀ ਹੈ ਤੇ ਵੈਕਸੀਨ ਦੀਆਂ ਖੁਰਾਕਾਂ ਲੋਕਾਂ ਦੇ ਵੱਲੋਂ ਲਗਾਈਆਂ ਜਾਂਦੀਆਂ ਨੇ ਤਾਂ ਜੋ ਵੈਸ਼ਵਿਕ ਮਹਾਂਮਾਰੀ ਤੋਂ ਬਚਾਅ ਕੀਤਾ ਜਾ ਸਕੇ ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …