ਆਈ ਤਾਜ਼ਾ ਵੱਡੀ ਖਬਰ
ਦੇਸ਼ ਦੇ ਵਿੱਚ ਲਗਾਤਾਰ ਮਹਿੰਗਾਈ ਵਧ ਰਹੀ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਮੇਤ ਹੋਰ ਸਾਮਾਨ ਤੇ ਵਿੱਚ ਹਰ ਰੋਜ਼ ਹੀ ਵਾਧਾ ਹੋ ਰਿਹਾ ਹੈ । ਜਿਸ ਕਾਰਨ ਹਰ ਵਰਗ ਖਾਸਾ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ । ਰੋਜ਼ ਹੀ ਇਨ੍ਹਾਂ ਕੀਮਤਾਂ ਦੇ ਵਿੱਚ ਵਾਧਾ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ । ਜਿਸ ਕਾਰਨ ਆਮ ਲੋਕਾਂ ਦੇ ਲਈ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਲ ਹੋਈ ਪਈ ਹੈ । ਕਿਉਂਕਿ ਭਾਰਤ ਦੇਸ਼ ਦੇ ਵਿੱਚ ਜ਼ਿਆਦਾਤਰ ਲੋਕ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ । ਪਰ ਜਿਸ ਤਰ੍ਹਾਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉਸ ਦੇ ਨਾਲ ਉਹ ਲੋਕ ਦੋ ਵਕਤ ਦੀ ਰੋਟੀ ਤੋਂ ਵੀ ਅਵਾਜ਼ਾਰ ਹੋ ਰਹੇ ਹਨ ।
ਹਰ ਰੋਜ਼ ਇਹ ਕੀਮਤਾਂ ਅਸਮਾਨ ਛੂੰਹਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਇਸੇ ਵਿਚਕਾਰ ਹੁਣ ਕੇਂਦਰ ਸਰਕਾਰ ਨੇ ਇਕ ਅਜਿਹਾ ਐਲਾਨ ਕਰ ਦਿੱਤਾ ਹੈ ਜਿਸ ਕਾਰਨ ਆਮ ਲੋਕਾਂ ਦੇ ਵਿੱਚ ਕਾਫ਼ੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ।ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ ਜਨਤਾ ਲਈ ਹੱਕ ਦੇ ਵਿੱਚ ਇੱਕ ਵੱਡਾ ਫ਼ੈਸਲਾ ਸੁਣਾ ਦਿੱਤਾ ਹੈ। ਜਿਸ ਕਾਰਨ ਜਨਤਾ ਦੇ ਵਿਚ ਕਾਫੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਕੇਂਦਰ ਸਰਕਾਰ ਨੇ ਤੇਲ ਤੇ ਉਪਰ ਲਗਣ ਵਾਲਾ ਖੇਤੀ ਉਪਕਰਣ ਹੱਟਾ ਦਿੱਤਾ ਹੈ । ਇਹ ਖੇਤੀ ਉਪਕਰਣ ਮਾਰਚ 2022 ਤਕ ਹਟਾਇਆ ਗਿਆ ਹੈ ਭਾਜਪਾ ਸਰਕਾਰ ਦੇ ਵੱਲੋਂ ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਦਰਾਮਦ ਫੀਸ ਦੇ ਨਾਲ ਨਾਲ ਸੋਇਆਬੀਨ , ਸੂਰਜਮੁਖੀ ਤੇ ਸੋਇਆਬੀਨ ਦੀਆਂ ਤੇਲ ਦੀਆਂ ਕੱਚੀਆਂ ਕਿਸਮਾਂ ਤੇ ਖੇਤੀ ਉਪਕਾਰ ਹਟਾਉਣ ਦਾ ਫ਼ੈਸਲਾ ਲਿਆ ਹੈ । ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਨਾਲ ਜਿੱਥੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ, ਉਸ ਦੇ ਨਾਲ ਹੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣਾ ਬਣਾਉਣ ਦੇ ਲਈ ਤੇਲ ਦੀਆਂ ਉੱਚੀਆਂ ਕੀਮਤਾਂ ਤੇ ਵੀ ਰੋਕ ਲਗਾਈ ਜਾਏਗੀ । ਨਾਲ ਹੀ ਘਰੇਲੂ ਉਪਲੱਬਧਤਾ ਵਧਾਉਣ ਦੇ ਵਿਚ ਵੀ ਕਾਫੀ ਮਦਦ ਮਿਲ ਸਕਦੀ ਹੈ ।
ਉੱਥੇ ਹੀ ਸਰਕਾਰ ਦੇ ਇਸ ਫ਼ੈਸਲੇ ਨੂੰ ਲੈ ਕੇ ਸੋਲਵੈਂਟ ਐਕਸਟਰੈਕਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਬੀਵੀ ਮਹਿਤਾ ਨੇ ਕਿਹਾ ਕਿ ਘਰੇਲੂ ਬਾਜ਼ਾਰ ਤੇ ਤਿਉਹਾਰਾਂ ਦੇ ਸੀਜ਼ਨ ‘ਚ ਪ੍ਰਚੂਨ ਕੀਮਤਾਂ ‘ਚ ਵਾਧੇ ਦੇ ਕਾਰਨ ਸਰਕਾਰ ਨੇ ਖਾਣ ਵਾਲੇ ਤੇਲ ‘ਤੇ ਆਯਾਤ ਡਿਊਟੀ ਘਟਾ ਦਿੱਤੀ ਹੈ । ਸਰਕਾਰ ਦੇ ਇਸ ਫੈਸਲੇ ਨਾਲ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਰਾਹਤ ਮਿਲ ਸਕੇਗੀ , ਕਿਉਂਕਿ ਅੱਗੇ ਹੀ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਤੇ ਦੂਜੇ ਪਾਸੇ ਮਹਿੰਗਾਈ ਨੇ ਵੀ ਲੋਕਾਂ ਦਾ ਲੱਕ ਤੋੜਨ ਦੇ ਲਈ ਰਫਤਾਰ ਫੜੀ ਹੋਈ ਹੈ ਤੇ ਇਸੇ ਵਿਚਕਾਰ ਨੂੰ ਕੇਂਦਰ ਸਰਕਾਰ ਦੇ ਇਸ ਫੈਸਲੇ ਨੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਹੈ l