ਹਰਸਿਮਰਤ ਬਾਦਲ ਨੇ ਸ਼ੇਅਰ ਕੀਤਿਆਂ ਰੱਖੜੀ ਤੇ ਘਰ ਦੀਆਂ ਪਰਸਨਲ ਤਸਵੀਰਾਂ
ਰੱਖੜੀ ਦੇ ਦਿਨ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਰੱਖੜੀ ਬੰਨ ਕੇ ਆਪਣੇ ਘਰ ਬੱਚਿਆਂ ਦੀਆਂ ਪਰਸਨਲ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਿਆਂ ਹਨ ਜੋ ਕੇ ਕਾਫੀ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਓਹਨਾ ਨੇ ਇਕ ਮੈਸਿਜ ਵੀ ਲਿਖਿਆ ਜੋ ਇਸ ਤਰਾਂ ਹੈ।
ਰੱਖੜੀ… ਸਾਂਝਾਂ ਦਾ ਦਿਨ, ਐਸੀਆਂ ਸਾਂਝਾਂ ਜਿਹੜੀਆਂ ਹਰ ਭਰਾ ਤੇ ਭੈਣ ਨੂੰ ਉਮਰ ਭਰ ਅਹਿਸਾਸਾਂ ਵਿੱਚ ਬੰਨ੍ਹੀ ਰੱਖਦੀਆਂ ਹਨ। ਬੁੱਲ੍ਹਾਂ ‘ਤੇ ਇੱਕ ਅਰਦਾਸ ਦੇ ਨਾਲ ਭੈਣ, ਭਰਾ ਦੇ ਗੁੱਟ ‘ਤੇ ਰੱਖੜੀ ਸਜਾਉਂਦੀ ਹੈ, ਇਸ ਭਰੋਸੇ ਨਾਲ ਕਿ ਔਖੇ-ਸੌਖੇ ਸਮਿਆਂ ‘ਚ ਭਰਾ ਸਦਾ ਉਸ ਦੇ ਨਾਲ ਖੜ੍ਹੇਗਾ। ਇਹ ਇੱਕ ਅਜਿਹਾ ਦਿਨ ਹੈ ਜੋ ਸਦਾ ਤੋਂ ਇਕੱਠਿਆਂ ਬੈਠ ਪਿਆਰ ਤੇ ਹਾਸੇ ਦੀ ਫ਼ੁਹਾਰ ‘ਚ ਬੈਠ ਮਨਾਇਆ ਜਾਂਦਾ ਰਿਹਾ ਹੈ।
ਅੱਜ, ਮੈਂ ਆਪਣੇ ਵਰਗੀਆਂ ਬਹੁਤ ਸਾਰੀਆਂ ਭੈਣਾਂ ਦੀਆਂ ਭਾਵਨਾਵਾਂ ਮਹਿਸੂਸ ਕਰ ਸਕਦੀ ਹਾਂ, ਜਿਹੜੀਆਂ ਇਸ ਪਵਿੱਤਰ ਤਿਉਹਾਰ ਮੌਕੇ ਚਾਹੁੰਦੀਆਂ ਹੋਈਆਂ ਵੀ ਪਹਿਲੀ ਵਾਰ ਆਪਣੇ ਭਰਾਵਾਂ ਦੇ ਕੋਲ ਹੋਣ ਤੋਂ ਮਜਬੂਰ ਹਨ। ਪਰ ਕੁਝ ਵੀ ਹੋਵੇ, ਦੂਰੀ ਕਦੇ ਇਸ ਸਾਂਝ ਨੂੰ ਘੱਟ ਨਹੀਂ ਕਰ ਸਕਦੀ, ਅਤੇ ਇਸ ਕੋਰੋਨਾ ਮਹਾਮਾਰੀ ਦੇ ਦੌਰ ‘ਚੋਂ ਪਾਰ ਲੰਘਣ ਲਈ ਭੈਣ-ਭਰਾ ਦਾ ਆਪਸੀ ਪਿਆਰ ਸਾਡੀ ਤਾਕਤ ਬਣੇਗਾ।
ਮੇਰੇ ਪਿਆਰੇ ਵੀਰਾਂ ਨੂੰ ਰੱਖੜੀ ਦੀਆਂ ਮੁਬਾਰਕਾਂ !
Rakhri.. A day of bonds, so special that binds each brother and sister for a lifetime. With a prayer on her lips she ties her rakhi of love with the faith that he will always be there to support & protect her. A day that was always celebrated together full of love & laughter.
Today, I feel the emotions of so many sisters like me, who are unable to be with their brothers for the first time in their life. However, distance can’t diminish the bonds that shine stronger than ever to overcome these #covid times with the strength of sibling love.
Happy #RakshaBandhan to my dear brothers!
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …