ਆਈ ਤਾਜਾ ਵੱਡੀ ਖਬਰ
ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ ਹੋਵੇ ਉਨਾ ਹੀ ਭੋਜਨ ਖਾਣਾ ਚਾਹੀਦਾ ਹੈ l ਪਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜਿਹੜੇ ਆਪਣੀ ਜੀਭ ਦੇ ਸਵਾਦ ਦੇ ਲਈ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਜਿਸ ਕਾਰਨ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗਦੀਆਂ ਹਨ l ਪਰ ਤੁਸੀਂ ਕਦੇ ਇਹ ਸੁਣਿਆ ਹੈ ਕਿ ਜਿਆਦਾ ਖਾਣਾ ਖਾਣ ਦੇ ਨਾਲ ਕਿਸੇ ਦੀ ਮੌਤ ਹੋ ਗਈ ਹੈ, ਜੇਕਰ ਨਹੀਂ ਤਾਂ, ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਕੁੜੀ ਰੀਲ ਬਣਾਉਣ ਦੇ ਚੱਕਰ ਵਿੱਚ ਰੋਜ਼ਾਨਾ 10 ਕਿਲੋ ਖਾਣਾ ਖਾਂਦੀ ਸੀ l ਇਸੇ ਖਾਣੇ ਦੀ ਵਜਹਾ ਕਾਰਨ ਉਸਦੀ ਜਾਨ ਚਲੀ ਗਈ l ਜ਼ਿਕਰ ਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਲਈ ਲੋਕ ਬਹੁਤ ਕੁਝ ਕਰਦੇ ਹਨ l ਹੁਣ ਮਾਮਲਾ ਤੁਹਾਡੇ ਨਾਲ ਚੀਨ ਨਾਲ ਜੁੜਿਆ ਹੋਇਆ ਸਾਂਝਾ ਕਰਾਂਗੇ, ਜਿੱਥੇ ਪੈਨ ਜਿਓਟਿੰਗ ਨਾਂ ਦੀ ਕੁੜੀ ਸਥਾਨਕ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ। ਇਸ ਲੜਕੀ ਦੀ ਉਮਰ ਸਿਰਫ 24 ਸਾਲ ਹੈ, ਇਹ ਕੁੜੀ ਅਕਸਰ ਹੀ ਖਾਣਾ ਖਾਂਦੇ ਸਮੇਂ ਦੀਆਂ ਵੀਡੀਓਜ਼ ਬਣਾਉਂਦੀ ਹੈ ਤੇ ਜਿਸ ਨੂੰ ਲੋਕ ਕਾਫੀ ਪਸੰਦ ਕਰਦੇ ਹਨ l ਪਰ ਉਹ ਖਾਣੇ ਨਾਲ ਸਬੰਧਤ ਚੁਣੌਤੀਆਂ ਨੂੰ ਸਵੀਕਾਰ ਕਰਕੇ ਬਹੁਤ ਮਸ਼ਹੂਰ ਹੋ ਗਈ l ਚੁਣੌਤੀ ਜਿੱਤਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਚੁਣੌਤੀ ਜਿੱਤਣ ਵਾਲਿਆਂ ਨੂੰ ਸੋਸ਼ਲ ਮੀਡੀਆ ‘ਤੇ ਸਨਮਾਨ, ਪੁਰਸਕਾਰ ਅਤੇ ਪ੍ਰਸਿੱਧੀ ਮਿਲਣ ਵਾਲੀ ਸੀ। ਲੜਕੀ ਨੇ ਇਸ ਨੂੰ ਇੰਨੀ ਗੰਭੀਰਤਾ ਨਾਲ ਲਿਆ ਕਿ ਉਸ ਨੇ ਆਪਣੀ ਜਾਨ ਦੀ ਵੀ ਪ੍ਰਵਾਹ ਨਾ ਕੀਤੀ ਤੇ ਇਹ ਚੁਣੌਤੀ ਨੂੰ ਸਵੀਕਾਰ ਕਰ ਲਿਆ l ਇਸ ਲੜਕੀ ਨੂੰ ਐਵਾਰਡ ਤੇ ਦਰਸ਼ਕਾਂ ਵੱਲੋਂ ਤਾੜੀਆਂ ਤੇ ਸਨਮਾਨ ਮਿਲਿਆ l ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸ ਲਈ ਆਖਰੀ ਚੁਣੌਤੀ ਹੋਣ ਵਾਲੀ ਹੈ। ਉਸਨੇ ਲਗਭਗ 10 ਕਿਲੋ ਖਾਣਾ ਖਾਦਾ, ਜਿਸ ਕਾਰਨ ਉਸਦੀ ਮੌਤ ਹੋ ਗਈ l ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਬਲਾਗਰ ਦੇ ਫੈਨਸ ਦੇ ਵਿੱਚ ਨਿਰਾਸ਼ਾ ਝਲਕ ਰਹੀ ਹੈ, ਉਨਾਂ ਦੇ ਲਈ ਇਹ ਇਹ ਇੱਕ ਡੂੰਗਾ ਸਦਮਾ ਹੈ l