Breaking News

ਕੁੜੀ ਨੇ ਡਾਕਟਰ ਪਤੀ ਨੂੰ ਜਾਨਵਰਾਂ ਦੀ ਦਵਾਈ ਖੁਆ ਲਈ ਜਾਨ , ਕੋਰਟ ਨੇ ਸੁਣਾਈ ਏਨੇ ਸਾਲ ਦੀ ਸਜ਼ਾ

ong>ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਪਤੀ ਪਤਨੀ ਆਪਸ ਦੇ ਵਿੱਚ ਬੇਸ਼ੱਕ ਕਿੰਨੀ ਵਾਰ ਹੈ ਲੜੇ ਤੇ ਝਗੜੇ, ਪਰ ਦੋਵਾਂ ਦਾ ਆਪਸ ਵਿੱਚ ਪਿਆਰ ਹਮੇਸ਼ਾ ਬਰਕਰਾਰ ਰਹਿੰਦਾ ਹੈ l ਇਸੇ ਪਿਆਰ ਖਾਤਰ ਦੋਵੇਂ ਜ਼ਿੰਦਗੀ ਭਰ ਇੱਕ ਦੂਜੇ ਦੇ ਨਾਲ ਰਹਿੰਦੇ ਹਨ ਤੇ ਇੱਕ ਦੂਜੇ ਦਾ ਸਾਥ ਦਿੰਦੇ ਹਨ। ਪਰ ਕਈ ਵਾਰ ਇਸ ਰਿਸ਼ਤੇ ਦੇ ਵਿੱਚ ਅਜਿਹੀ ਕੁੜੱਤਣ ਪੈਦਾ ਹੋ ਜਾਂਦੀ ਹੈ ਕਿ ਇਹ ਰਿਸ਼ਤਾ ਖੌਫ਼ਨਾਕ ਰੂਪ ਧਾਰਨ ਕਰ ਲੈਂਦਾ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕੁੜੀ ਨੇ ਡਾਕਟਰ ਪਤੀ ਨੂੰ ਜਾਨਵਰਾਂ ਦੀ ਦਵਾਈ ਖਵਾ ਕੇ ਉਸਦੀ ਜਾਨ ਲੈ ਲਈ l ਜਿਸ ਤੋਂ ਬਾਅਦ ਹੁਣ ਅਦਾਲਤ ਦੇ ਵੱਲੋਂ ਉਸ ਕੁੜੀ ਨੂੰ ਸਜ਼ਾ ਸੁਣਾਈ ਗਈ ਹੈ l ਮਾਮਲਾ ਅਮਰੀਕਾ ਦਾ ਹੈ l

ਜਿੱਥੇ ਵਿਸ਼ਾਲ ਝੀਲਾਂ ਦੇ ਇਲਾਕੇ ਵਿਸਕਾਨਸਿਨ ‘ਚ ਇਕ ਔਰਤ ਨੇ ਆਪਣੇ ਪਤੀ ਨੂੰ ਇੱਕ ਵੱਖਰੇ ਢੰਗ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ l ਦਰਅਸਲ ਇਸ ਔਰਤ ਨੇ ਆਪਣੇ ਪਤੀ ਨੂੰ ਜਾਨਵਰਾਂ ਦੀ ਦਵਾਈ ਦੇ ਕੇ ਉਸ ਦਾ ਕਤਲ ਕਰ ਦਿੱਤਾ । ਜਿਸ ਲਈ ਔਰਤ ਨੂੰ 12.5 ਸਾਲ ਦੀ ਸਜ਼ਾ ਸੁਣਾਈ ਗਈ । ਉਧਰ ਅਮਾਂਡਾ ਚੈਪਿਨ ਨੇ ਆਪਣੇ 71 ਸਾਲਾ ਵੈਟਰਨਰੀ ਡਾਕਟਰ ਪਤੀ ਨੂੰ ਜ਼ਹਿਰ ਦੇਣ ਲਈ ਫਰਸਟ ਡਿਗਰੀ ਲਾਪਰਵਾਹੀ ਵਾਲੇ ਖ਼ਤਰੇ ਦੇ ਮਾਮਲੇ ‘ਚ ਕੋਈ ਵਿਰੋਧ ਨਹੀਂ ਕੀਤਾ।

ਉਧਰ ਇਸ ਮਾਮਲੇ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਮਾਰਚ 2022 ‘ਚ ਆਪਣੀ ਵਿਆਹ ਦੇ ਤੁਰੰਤ ਬਾਅਦ, ਚੈਪਿਨ ਨੇ ਇਕ ਵਾਰ ਆਫ਼ ਅਟਾਰਨੀ ਬਣਾਈ ਅਤੇ ਘਰ ਦੇ ਇਕਮਾਤਰ ਮਾਲਕ ਬਣਨ ਲਈ ਘਰ ਦੇ ਦਸਤਾਵੇਜ਼ ‘ਚ ਸੋਧ ਕਰਨ ‘ਤੇ ਜ਼ੋਰ ਦਿੱਤਾ। ਜੁਲਾਈ ਅਤੇ ਅਗਸਤ 2022 ਦਰਮਿਆਨ ਉਸ ਨੇ ਆਪਣੇ ਪਤੀ ਦੀ ਕੌਫੀ ‘ਚ ਜਾਨਵਰਾਂ ਦੀ ਦਵਾਈ ਮਿਲ ਦਿੱਤੀ, ਜਿਸ ਨਾਲ ਤੀਜੀ ਖ਼ੁਰਾਕ ਤੋਂ ਬਾਅਦ ਉਹ 4 ਦਿਨ ਲਈ ਕੋਮਾ ‘ਚ ਚਲਾ ਗਿਆ।

ਜਿਸ ਤੋਂ ਬਾਅਦ ਉਸਦੀ ਜਾਨ ਚਲੀ ਗਈ ਤੇ ਫਿਰ ਅਦਾਲਤ ਦੇ ਵੱਲੋਂ ਉਸਨੂੰ ਸਾਢੇ 12 ਸਾਲ ਦੀ ਸਜ਼ਾ ਸੁਣਾਈ ਗਈ ਹੈ। ਫਿਲਹਾਲ ਇਸ ਔਰਤ ਵੱਲੋਂ ਆਪਣੇ ਪਤੀ ਨੂੰ ਵਖਰੇ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ ਤੇ ਇਸ ਦੀਆਂ ਚਰਚਾਵਾਂ ਕਾਫੀ ਛਿੜੀਆਂ ਹੋਈਆਂ ਹਨ l

Check Also

ਪੰਜਾਬ ਚ ਇਥੇ ਵਾਪਰੇ ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ , ਮਾਸੂਮ ਬੱਚਿਆਂ ਸਮੇਤ 4 ਜੀਆਂ ਨੇ ਤੋੜਿਆ ਦਮ

ਆਈ ਤਾਜਾ ਵੱਡੀ ਖਬਰ  ਸੜਕੀ ਹਾਦਸਿਆਂ ਵਿੱਚ ਹਰ ਰੋਜ਼ ਲੋਕ ਆਪਣੀਆਂ ਕੀਮਤੀ ਜਾਨਾ ਗੁਆ ਰਹੇ …